← ਪਿਛੇ ਪਰਤੋ
ਹਰੀਸ਼ ਕਾਲੜਾ
ਰੂਪਨਗਰ, 31 ਮਾਰਚ 2020 - ਪਰਮਾਰ ਹਸਪਤਾਲ ਵੱਲੋਂ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਮੌਜੂਦਾ ਕਰਫਿਊ ਦੀ ਸਥਿਤੀ ਵਿੱਚ ਲੋੜਵੰਦਾਂ ਤੇ ਖ਼ਾਸ ਕਰ ਰੋਜ਼ਾਨਾ ਦਿਹਾੜੀਦਾਰਾਂ ਨੂੰ ਮੁਹੱਹੀਆ ਕਰਵਾਈ ਜਾ ਰਹੀ ਸਹਾਇਤਾ ਨੂੰ ਮੁੱਖ ਰੱਖਦੇ ਹੋਏ ਵਿੱਤੀ ਮਦਦ ਦੇ ਰੂਪ ਵਿੱਚ ਡਾ. ਬੀ. ਪੀ. ਐੱਸ. ਪਰਮਾਰ ਨੇ 01 ਲੱਖ ਦਾ ਚੈੱਕ ਭੇਂਟ ਕੀਤਾ। ਰੈੱਡ ਕਰਾਸ ਸੋਸਾਇਟੀ ਲਾਕਡਾਊਨ ਦੀ ਸਥਿਤੀ ਵਿੱਚ ਰੋਜ਼ਾਨਾ ਦਿਹਾੜੀਦਾਰ ਜੋ ਕਿ ਰੋਜ਼ਾਨਾ ਕਮਾਈ ਕਰਕੇ ਜੀਵਨ ਬਸਰ ਕਰਦੇ ਹਨ ਨੂੰ ਖਾਣ ਪੀਣ ਅਤੇ ਹੋਰ ਜ਼ਰੂਰੀ ਵਸਤਾਂ ਮੁਹੱਹੀਆ ਕਰਵਾਉਣ ਲਈ ਕਾਰਜਸ਼ੀਲ ਹੈ। ਇਸ ਮੌਕੇ ਡਾ. ਬੀ. ਪੀ. ਐੱਸ. ਪਰਮਾਰ ਨੇ ਸਹਾਇਤਾ ਰਾਸ਼ੀ ਦਿੰਦੇ ਜਿੱਥੇ ਰੈੱਡ ਕਰਾਸ ਦੀ ਤਾਰੀਫ਼ ਕੀਤੀ ਉੱਥੇ ਹੀ ਸੁਨੇਹਾ ਦਿੰਦਿਆਂ ਆਖਿਆ ਕਿ ਸਾਨੂੰ ਸਾਰਿਆਂ ਨੂੰ ਸਰਕਾਰ ਦੁਆਰਾ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਕਰੋਨਾ ਵਰਗੀ ਮਹਾਮਾਰੀ ਨੂੰ ਹਰਾਇਆ ਜਾ ਸਕੇ। ਉਹਨਾਂ ਜੋਰ ਦੇ ਕੇ ਕਿਹਾ ਇਸ ਮਹਾਮਾਰੀ ਨਾਲ ਨਜਿੱਠਣ ਦਾ ਸਭ ਤੋਂ ਅਸਰਦਾਰ ਢੰਗ ਆਪਣੇ ਆਪ ਨੂੰ ਤੇ ਪਰਿਵਾਰ ਨੂੰ ਘਰ ਵਿੱਚ ਨਿਰੰਤਰ ਰੱਖਣਾ ਹੈ ਤਾਂ ਹੀ ਇਸ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਡਾ ਪਰਮਾਰ ਵੱਲੋਂ ਕਰੋਨਾ ਮਹਾਮਾਰੀ ਖਿਲਾਫ਼ ਇਸ ਜੰਗ ਵਿੱਚ ਪਰਮਾਰ ਹਸਪਤਾਲ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਵੀ ਦਿੱਤਾ।
Total Responses : 266