ਨਵਾਂਸਹਿਰ 01 ਅਪ੍ਰੈਲ ,2020: ਹਲਕਾ ਵਿਧਇਕ ਅੰਗਦ ਸਿੰਘ ਵਲੋਂ ਕੋਵਿੱਡ-19 ਦੌਰਾਨ ਕਈ ਦਿਨਾਂ ਤੋਂ ਜਿਲ੍ਹੇ ਵਿੱਚ ਲੋੜਵੰਦਾਂ ਲਈ ਰਾਸ਼ਨ ਅਤੇ ਲੰਗਰ ਸੇਵਾ ਚਲਾਈ ਜਾ ਰਹੀ ਹੈ ਜਿਸ ਦੌਰਾਨ ਉਹ ਖੁਦ ਵੀ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਇਸ ਮੁਹਿੰਮ ਦਾ ਹਿੱਸਾ ਬਣ ਰਹੇ ਹਨ ਅਤੇ ਦਾਨੀ ਸੱਜਣਾ ਨੂੰ ਵੀ ਇਸ ਸੇਵਾ ਲਈ ਪ੍ਰੇਰਿਤ ਕਰ ਰਹੇ ਹਨ ਇਸ ਦੌਰਾਨ ਅੱਜ ਹਲਕਾ ਵਿਧਾਇਕ ਨੇ ਨਵਾਂਸ਼ਹਿਰ ਵਿੱਚ ਵੱਖ ਵੱਖ ਸੰਸਥਾਵਾਂ ਵਲੋਂ ਲੋੜਵੰਦਾਂ ਲਈ ਲਗਾਏ ਜਾ ਰਹੇ ਲੰਗਰ ਦੌਰਾਨ ਖੁਦ ਪੁੱਜ ਕੇ ਉਨ੍ਹਾਂ ਦਾ ਦਿਲੋਂ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਆਪਣੇ ਨਿੱਜੀ ਖਾਤੇ ਵਿੱਚੋਂ 3 ਲੱਖ 50000 ਰੁਪਏ ਦੀ ਆਰਥਿਕ ਸਹਾਇਤਾ ਕੀਤੀ ਜਿਨ੍ਹਾਂ ਵਿੱਚ ਨਵੀਂ ਆਬਾਦੀ ਨੌਜਵਾਨ ਸਭਾ ਨਵਾਂਸਹਿਰ, ਸ਼੍ਰੀ ਰਵਿਦਾਸ ਮੰਦਿਰ ਨਵਾਂਸਹਿਰ, ਸ਼ਨੀ ਦੇਵ ਮੰਦਿਰ ਪੁਰਾਣੀ ਦਾਣਾ ਮੰਡੀ ਨਵਾਂਸਹਿਰ, ਗੁਰੂਦੁਆਰਾ ਟਾਹਲੀ ਸਾਹਿਬ ਗੜਸ਼ੰਕਰ ਰੋਡ ਨਵਾਂਸਹਿਰ, ਗੁਰੂਦੁਆਰਾ ਸਿੰਘ ਸਭਾ ਨਵਾਂਸਹਿਰ, ਮਾਤਾ ਚਿੰਤਪੁਰਨੀ ਮੰਦਿਰ ਗੁਰੂ ਤੇਗ ਬਹਾਦਰ ਨਗਰ ਨਵਾਂਸਹਿਰ ਅਤੇ ਸਾਈਂ ਮੰਦਿਰ ਰਾਹੋਂ ਵਿਖੇ ਸਾਰੀਆਂ ਸੰਸਥਾਵਾਂ ਨੂੰ 50-50 ਹਜ਼ਾਰ ਰੁਪਏ ਦੀ ਰਾਸ਼ੀ ਭੇਂਟ ਕੀਤੀ । ਉਨ੍ਹਾਂ ਇਸ ਮੌਕੇ ਹੋਰ ਵੀ ਦਾਨੀ ਸੱਜਣਾ ਨੂੰ ਵੀ ਇਸ ਸੇਵਾ ਦਾ ਹਿੱਸਾ ਬਣਨ ਦੀ ਅਪੀਲ ਕੀਤੀ।