ਅਸ਼ੋਕ ਵਰਮਾ
- ਹਰ ਪਿੰਡ/ਵਾਰਡ ਨੂੰ ਠੀਕਰੀ ਪਹਿਰੇ ਰਾਹੀ ਕੀਤਾ ਸੀਲ ...
ਬਠਿੰਡਾ, 1 ਅਪ੍ਰੈਲ 2020 - ਮਾਨਸਾ ਵਿਲੇਜ ਪੁਲਿਸ ਅਫਸਰਾਂ ਤੇ ਸੈਲਫ ਹੈਲਪਾਂ ਗਰੁੱਪਾਂ ਰਾਹੀ ਕਰਫਿਊ ਲਾਗੂ ਕਰਨ ਵਾਲਾ ਪੰਜਾਬ ਦਾ ਪਹਿਲਾ ਜਿਲਾ ਬਣ ਗਿਆ ਹੈ। ਕਰੋਨਾ ਵਾਇਰਸ ਖਿਲਾਫ ਲੜਾਈ ਤਹਿਤ ਜਿਲੇ ’ਚ ਸਾਰੇ ਪਿੰਡ ਠੀਕਰੀ ਪਹਿਰੇ ਅਧੀਨ ਲੈ ਆਂਦੇ ਗਏ ਹਨ। ਸੀਨੀਅਰ ਪੁਲਿਸ ਕਪਤਾਨ ਮਾਨਸਾ ਡਾ:ਨਰਿੰਦਰ ਭਾਰਗਵ, ਨੇ ਦੱਸਿਆ ਕਿ ਜਿਲਾ ਪੁਲਿਸ ਦੀ ਸਹਾਇਤਾ ਨਾਲ ਪਿੰਡਾਂ ਅਤੇ ਸ਼ਹਿਰਾਂ ਦੇ ਵਾਰਡਾਂ ਦੇ ਲੋੋਕਾਂ ਨੇ ਆਪਣੇ ਆਪ ਸਵੈ ਸਹਾਇਤਾਂ ਬਣਾਏ ਹਨ ਜੋੋ ਕਿ ਪੁਲਿਸ ਦੇ ਵੀ.ਪੀ.ਓ. ਨੂੰ ਨਾਲ ਲੈ ਕੇ ਆਪਣੇ ਪਿੰਡਾਂ ਅਤੇ ਵਾਰਡਾਂ ਵਿੱਚ ਖੁਦ ਨਾਕਾਬੰਦੀ ਕਰਕੇ ਆਪਣੇ ਪਿੰਡਾਂ ਅਤੇ ਵਾਰਡਾਂ ਦੇ ਲੋੋਕਾਂ ਨੂੰ ਪ੍ਰੇਰਿਤ ਕਰਕੇ ਕਰਫਿਊ ਲਾਗੂ ਕਰਵਾ ਰਹੇ ਹਨ ਅਤੇ ਬਾਹਰਲੇ ਵਿਆਕਤੀਆਂ ਨੂੰ ਆਉਣ/ਜਾਣ ਤੋਂ ਰੋਕਿਆ ਜਾ ਰਿਹਾ ਹੈ।
ਉਨਾਂ ਦੱਸਿਆ ਕਿ ਡੀਜੀਪੀ ਪੰਜਾਬ ਦਿਨਕਰ ਗੁਪਤਾ, ਵੱਲੋੋਂ ਲਿਆਂਦੀ ਇਹ ਸਕੀਮ, ਰਾਹਤ ਦੇਣ ਅਤੇ ਕਰਫਿਊ ਵਿੱਚ ਕੁਝ ਰਿਆਇਤਾਂ ਦੇਣ ਵਿੱਚ ਬਹੁਤ ਸਹਾਈ ਸਿੱਧ ਹੋੋਈ ਹੈ। ਉਨਾਂ ਦੱਸਿਆ ਕਿ ਹਰ ਵਾਰਡ ਜਾਂ ਪਿੰਡ ’ਚ ਇੱਕ ਇੱਕ ਵਿਲੇਜ ਪੁਲਿਸ ਅਫਸਰ ਤਾਇਨਾਤ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਕਮੇਟੀ ਮੈਂਬਰਾਂ ਦਾ ਇੱਕ ਵਟਸਐਪ ਗਰੁੱਪ ਬਣਾਇਆ ਹੋੋਇਆ ਹੈ, ਜਿਸ ਰਾਹੀ ਉਹ ਹਰ ਘਰ,ਵਾਰਡ ਅਤੇ ਪਿੰਡ ਨਾਲ ਜੁੜੇ ਹੋੋਏ ਹਨ। ਪੁਲਿਸ ਨੂੰ ਲੋੋੜਾਂ ਜਾਂ ਸਮੱਸਿਆਵਾਂ ਇਸ ਵਟਸਐਪ ਗਰੁੱਪ ਰਾਹੀ ਦੱਸੀਆਂ ਜਾਂਦੀਆਂ ਹਨ ਜੋ ਪ੍ਰਸ਼ਾਸ਼ਨ ਅਗਲੇ ਦਿਨ ਪੂਰੀਆਂ ਕਰਦਾ ਹੈ। ਉਨਾਂ ਦੱਸਿਆ ਕਿ ਪੁਲਿਸ ਕੰਟਰੋੋਲ ਰੂਮ-112 ਰਾਹੀ ਵੀ ਇਸ ਪ੍ਰਕਿਰਿਆ ਤੇ ਨਿਗਰਾਨੀ ਰੱਖੀ ਜਾਂਦੀ ਹੈ।
ਉਨਾਂ ਦੱਸਿਆ ਕਿ 337 ਵਿਲੇਜ ਪੁਲਿਸ ਅਫਸਰ ਅਤੇ ਕਮੇਟੀਆਂ ਕਰਫਿਊ ਨੂੰ ਪੂਰੀ ਤਰਾ ਲਾਗੂ ਕਰਾਉਣ ਅਤੇ ਕੋੋਰੋੋਨਾ ਵਾਇਰਸ ਤੋੋਂ ਲੋੋਕਾਂ ਨੂੰ ਆਪਣੇ ਬਚਾਅ ਸਬੰਧੀ ਜਾਗਰੂਕ ਕਰ ਰਹੇ ਹਨ। ਉਨਾਂ ਦੱਸਿਆ ਕਿ ਉਨਾਂ ਦੀ ਅਪੀਲ ਤੇ ਜਿਲਾ ਮਾਨਸਾ ਦੇ ਵਸਨੀਕਾਂ ਵੱਲੋੋਂ ਸਿਰਫ 48 ਘੰਟਿਆਂ ਦੌੌਰਾਨ ਹੀ ਸੈਲਫ ਹੈਲਪ ਗਰੁੱਪ ਬਨਾਉਣੇ ਸੁਰੂ ਕਰ ਦਿੱਤੇ ਗਏ ਹਨ ਜਿੰਨਾਂ ਦੇ ਸਾਰਥਿਕ ਨਤੀਜੇ ਨਿਕਲੇ ਹਨ। ਉਨਾਂ ਦੱਸਿਆ ਕਿ ਪੁਲਿਸ ਖਾਣ-ਪੀਣ ਦੇ ਸਮਾਨ, ਜਰੂਰੀ ਵਸਤੂਆਂ ਅਤੇ ਜਰੂਰੀ ਸੇਵਾਵਾਂ ਨਿਭਾ ਰਹੀ ਹੈ।
ਉਨਾਂ ਦੱਸਿਆ ਕਿ ਦੁਕਾਨਦਾਰਾਂ ਅਤੇ ਸਮਾਨ ਪਹੁੰਚਾਉਣ ਵਾਲੇ ਵਿਆਕਤੀਆਂ ਦੀ ਇੱਕ ਮੈਡੀਕਲ ਟੀਮ ਵੱਲੋੋਂ ਨਿਗਰਾਨੀ ਕੀਤੀ ਜਾਂਦੀ ਹੈ ਤਾਂ ਕਿ ਕੋੋਈ ਵਿਆਕਤੀ ਕੋੋਰੋੋਨਾ ਵਾਇਰਸ ਦਾ ਸੰਚਾਰ ਸਾਧਨ ਨਾ ਬਣ ਸਕੇ।
ਉਨਾਂ ਦੱਸਿਆ ਕਿ ਹੁਣ ਤਾਂ ਉਘੇ ਪੰਜਾਬੀ ਗਾਇਕ ਵੀ ਮੈਦਾਨ ਵਿੱਚ ਉਤਰ ਆਏ ਹਨ ਜਿੰਨਾਂ ’ਚ ਸਿੱਧੂ ਮੂਸੇ ਵਾਲਾ ਅਤੇ ਆਰ.ਨੇਤ ਸ਼ਾਮਲ ਹਨ। ਉਨਾਂ ਦੱਸਿਆ ਕਿ ਠੀਕਰੀ ਪਹਿਰਾ ਦੇਣ ਵਾਲਿਆਂ ਵੱਲੋਂ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਅਤੇ ਪਬਲਿਕ ਨੂੰ ਆਪਸੀ ਭਾਈਚਾਰਕ ਸਾਂਝ ਕਾਇਮ ਰੱਖਦੇ ਹੋੋਏ ਬੜੀ ਹਲੀਮੀ ਨਾਲ ਰੋਕਿਆ ਜਾ ਰਿਹਾ ਹੈ।
ਉਨਾਂ ਦੱਸਿਆ ਕਿ ਮਾਨਸਾ ਪੁਲਿਸ ਵੱਲੋੋ ਜਿਲਾ ਦੀਆ ਹੱਦਾਂ ਸੀਲ ਕਰਕੇ ਅਸਰਦਾਰ ਢੰਗ ਨਾਲ ਨਾਕਾਬੰਦੀਆਂ ਕਾਇਮ ਕੀਤੀਆਂ ਗਈਆਂ ਹਨ। ਕਿਸੇ ਵੀ ਵਿਅਕਤੀ ਨੂੰ ਅੰਦਰ ਅਤੇ ਬਾਹਰ ਆਉਣ-ਜਾਣ ਦੀ ਮਨਾਹੀ ਕੀਤੀ ਗਈ ਹੈ।
ਇਸੇ ਤਰ੍ਹਾਂ ਹੀ ਫਲੈਗ ਮਾਰਚ ਜਾਰੀ ਹਲ ਅਤੇ ਲਾਊਡ ਸਪੀਕਰਾਂ ਰਾਹੀ ਘਰਾਂ ਤੋੋਂ ਬਾਹਰ ਨਾ ਨਿਕਲਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਪੁਲਿਸ ਵੱਲੋੋਂ ਸਖਤੀ ਨਾਲ ਕਾਨੂੰਨ ਦੀ ਪਾਲਣਾ ਯਕੀਨੀ ਬਣਾਈ ਜਾ ਰਹੀ ਹੈ। ਪੁਲਿਸ ਪ੍ਰਸਾਸ਼ਨ ਵੱਲੋੋਂ ਰੋੋਜਾਨਾਂ ਵਰਤੋੋਂ ਵਿੱਚ ਆਉਣ ਵਾਲੇ ਸਮਾਨ ਨੂੰ ਘਰੋ ਘਰੀ ਪਹੁੰਚਦਾ ਕੀਤਾ ਜਾ ਰਿਹਾ ਹੈ। ਅੰਤ ਵਿੱਚ ਸੀਨੀਅਰ ਪੁਲਿਸ ਕਪਤਾਨ
ਅੰਤ ਵਿੱਚ ਐਸਐਸਪੀ ਨੇ ਦੱਸਿਆ ਕਿ ਹੁਣ ਤੱਕ 23 ਮੁਕੱਦਮੇ ਦਰਜ ਕੀਤੇ ਹਨ ਅਤੇ 77 ਵਿਅਕਤੀਆਂ ਨੂੰ ਗਿ੍ਰਫਤਾਰ ਕਰਕੇ 11 ਵਹੀਕਲਾਂ ਨੂੰ ਕਬਜੇ ’ਚ ਲਿਆ ਗਿਆ ਹੈ। ਇਸੇ ਤਰਾਂ ਦੋ ਦਿਨਾਂ ’ਚ ਮੋੋਟਰ ਵਹੀਕਲ ਐਕਟ ਤਹਿਤ 63 ਵਹੀਕਲਾਂ ਨੂੰ ਬੰਦ ਕੀਤਾ ਗਿਆ ਹੈ।