ਗੁਰਭਿੰਦਰ ਗੁਰੀ
- ਉਹਨਾਂ ਵਿੱਚ 2ਆਦਮੀ ਮਹਿਲਕਲਾਂ ਸੰਬੰਧਿਤ
- ਕਸਬਾ ਮਹਿਲਕਲਾਂ ਅੰਦਰ ਹਾਹਾ ਕਾਰ ਮੱਚੀ
ਮਹਿਲਕਲਾਂ, 1 ਅਪ੍ਰੈਲ 2020 - ਦੁਨੀਆਂ ਭਰ ਵਿੱਚ ਫੈਲੇ ਕੋਰੋਨਾ ਵਾਇਰਸ ਨੇ ਜਿੱਥੇ ਤਬਾਹੀ ਮਚਾਈ ਹੋਈ ਹੈ ਲੋਕ ਘਰ ਅੰਦਰ ਬੰਦ ਹਨ। ਸਾਰਾ ਜਨਜੀਵਨ ਪ੍ਰਭਾਵਿਤ ਹੋ ਕੇ ਰਹਿ ਗਿਆ ਹੈ। ਸਾਡੇ ਲੋਕ ਸਰਕਾਰ ਦਾ ਸਹਿਯੋਗ ਨਹੀਂ ਦੇ ਰਹੇ ਜਿਸ ਕਾਰਨ ਸਾਡੇ ਦੇਸ਼ ਅੰਦਰ ਕੋਰੋਨਾ ਪੀੜਤਾਂ ਦੀ ਗਿਣਤੀ ਵਧਕੇ 1697 ਹੋ ਗਈ ਹੈ।
35 ਮੌਤਾਂ ਦੇਸ਼ ਅੰਦਰ ਤੇ ਪੰਜਾਬ ਰਾਜ ਅੰਦਰ 4 ਮੌਤਾਂ ਹੋ ਚੁੱਕੀਆਂ ਨੇ। ਦਿਲੀ ਨਿਜਾਮੂਦੀਨ ਮਸਜਿਦ 'ਚ ਹੋਏ ਧਰਮਿਕ ਸੰਮੇਲਨ 'ਚ ਸਿਰਕਤ ਕਰਨ ਵਾਲੇ ਲੋਕਾਂ ਵਿੱਚ 7 ਦੀ ਕੋਰੋਨਾ ਕਾਰਨ ਮੌਤ ਹੋਣ 'ਤੇ 42 ਲੋਕਾਂ ਦੇ ਕੋਰੋਨਾ ਪਾਜੀਟਿਵ ਪਾਏ ਜਾਣ ਕਾਰਨ ਦੇਸ਼ ਅੰਦਰ ਹਾਹਾਕਾਰ ਮੱਚ ਗਈ ਹੈ। ਕਈ ਰਾਜਾ ਅੰਦਰ ਨਿਜਾਮੂਦੀਨ ਇਕੱਠ 'ਚ ਗਏ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ ਪੰਜਾਬ ਤੋਂ ਵੀ ਮੁਸਲਿਮ ਭਾਈਚਾਰੇ ਦੇ ਲੋਕਾਂ ਇਸ ਇਕੱਠ ਵਿੱਚ ਸਿਰਕਤ ਕੀਤੀ ਸੀ। ਉਹਨਾਂ ਵਿੱਚ 2 ਆਦਮੀ ਬਰਨਾਲਾ ਜਿਲ੍ਹੇ ਨਾਲ ਸੰਬੰਧਿਤ ਕਸਬਾ ਮਹਿਲਕਲਾਂ ਵਿੱਚ ਮਿਲ ਗਏ ਹਨ। ਇਨ੍ਹਾਂ ਸੰਬੰਧਿਤ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਐਮ.ਐਮ.ਓ. ਹਰਜਿੰਦਰ ਸਿੰਘ ਮਹਿਲਕਲਾਂ ਨੇ ਦੱਸਿਆ ਕਿ ਸਿਵਲ ਹਸਪਤਾਲ ਮਹਿਲਕਲਾਂ ਦੀ ਨੇ ਇਹਨਾਂ ਨੂੰ 108 ਐਬੂਲੈਂਸ ਰਾਹੀ ਬਰਨਾਲਾ ਦੇ ਸਿਵਲ ਹਸਪਤਾਲ ਅੰਦਰ ਦਾਖਲ ਕਰਕੇ ਇਨ੍ਹਾਂ ਦੇ ਸੈਪਲ ਲਏ ਗਏ।
ਜੋ ਰਿਪੋਰਟ ਲਈ ਭੇਜ ਦਿੱਤੇ ਹਨ ਬਾਕੀ ਰਿਪੋਰਟ ਆਉਣ ਤੇ ਪਤਾ ਚੱਲੇਗਾ। ਇਹ ਸ਼ਖਸ਼ ਦੋਨੋਂ ਮਹਿਲਕਲਾਂ ਤੋਂ ਦਿੱਤੀ ਨਿਜਾਮੂਦੀਨ ਇਕੱਠ ਵਿੱਚ ਗਏ ਸਨ। ਇਹਨਾਂ ਦੇ ਪਰਿਵਾਰਾਂ ਨੂੰ 14 ਦਿਨ ਲਈ ਘਰਾਂ ਅੰਦਰ ਰਹਿਣ ਦੀ ਹਦਾਇਤ ਕੀਤੀ ਗਈ ਹੈ। ਦਿਲੀ ਗਏ ਬਸੀਰ ਮਹੁੰਮਦ 57 ਜੋ ਆਪਣੇ ਸਾਝੇ ਪਰਿਵਾਰ ਵਿੱਚ ਦੋ ਪੁੱਤਰ ਦੋ ਨੂੰਹਾਂ ਤਿੰਨ ਪੋਤੇ ਪੋਤਰੀਆਂ ਨਾਲ ਆਪਣੇ ਦੋ ਭਤੀਜੇ ਉਹਨਾਂ ਦੀਆਂ ਦੋ ਪਤਨੀਆਂ ਤਿੰਨ ਬੱਚੇ ਸਮੇਤ ਪੰਦਰਾਂ (15) ਮੈਂਬਰ ਰਹਿੰਦੇ। ਪਰਿਵਾਰ ਵਿੱਚ 2 ਸਫੀਕ ਮੁਹੰਮਦ 47 ਜੋ ਕਵਾੜ ਦਾ ਕੰਮ ਕਰਦਾ ਹੈ ਮਹਿਲਕਲਾਂ ਅੰਦਰ ਪਿੱਛਲੇ ਪੰਦਰਾਂ ਸਾਲਾਂ ਤੋਂ ਮਲੇਰਕੋਟਲਾ ਤੋਂ ਆਕੇ ਰਹਿ ਰਿਹਾ ਹੈ ਜਿਸ ਦੇ ਦੋ ਪੁੱਤਰ ਦੋ ਪੁੱਤਰੀਆਂ ਇੱਕ ਪਤਨੀ ਕੁਝ ਪੰਜ ਮੈਂਬਰ ਸਨ।ਪਰਿਵਾਰ ਅੰਦਰ ਜਿਨ੍ਹਾਂ ਨੂੰ ਘਰ ਅੰਦਰ ਰਹਿਣ ਦੀ ਹਦਾਇਤ ਹੈ। ਇਹਨਾਂ ਦੇ ਨਾਲ ਹੋਰ ਕੌਣ ਗਿਆ ਕਿਸ ਨਾਲ ਇਹਨਾਂ ਦਾ ਇੱਥੇ ਮੇਲ ਜੋੜ ਹੋਇਆ ਦੀ ਪੁੱਛ ਪੜਤਾਲ ਜਾਰੀ ਹੈ ਮਹਿਲਕਲਾਂ ਅੰਦਰ ਇਸ ਨੂੰ ਲੈ ਕੇ ਸਹਿਮ ਹੈ।
ਦੱਸਣ ਯੋਗ ਹੈ ਕਿ ਜਿਹਨਾਂ ਨੂੰ ਸਿਹਤ ਵਿਭਾਗ ਵੱਲੋਂ ਘਰ ਵਿੱਚ ਇਕਾਂਤ ਵਾਸ ਕੀਤਾ ਹੋਇਆ ਹੈ ਤਾਂ ਕਿ ਇਹ ਬਿਮਾਰੀ ਹੋਰ ਲੋਕਾਂ ਵਿੱਚ ਨਾ ਫੈਲ ਸਕੇ।
ਪਰ ਇਹ ਸਿਹਤ ਵਿਭਾਗ ਦਾ ਸਾਥ ਦਿੰਦੇ ਨਜ਼ਰ ਨਹੀਂ ਆਏ , ਪਰਿਵਾਰਕ ਮੈਂਬਰ ਅਤੇ ਬੱਚੇ ਬਾਹਰ ਹੀ ਘੁੰਮਦੇ ਨਜ਼ਰ ਆਏ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਹਨਾਂ ਦੇ ਪਰਿਵਾਰਾਂ ਤੇ ਸਖਤ ਨਜ਼ਰ ਰੱਖਕੇ ਕੈਮਰੇ ਵਗੈਰਾ ਲਗਾਏ ਜਾਣ ਤਾਂ ਕਿ ਆਮ ਲੋਕ ਬਚ ਸਕਣ।