ਸੰਜੀਵ ਸੂਦ
ਲੁਧਿਆਣਾ, 2 ਅਪ੍ਰੈਲ 2020 - ਪੰਜਾਬ ਦੇ ਵਿੱਚ ਕਰੋਨਾ ਵਾਇਰਸ ਦੇ ਕਰ ਕੇ ਕਰਫਿਊ ਲੱਗਿਆ ਹੋਇਆ ਹੈ ਅਤੇ ਇਸ ਦੌਰਾਨ ਪੁਲੀਸ ਦੀਆਂ ਟੀਮਾਂ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਉਧਰ ਇਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਵੀ ਕਿਸੇ ਤਰ੍ਹਾਂ ਦੀ ਬੀਮਾਰੀ ਨਾ ਲੱਗੇ ਅਤੇ ਉਹ ਸਿਹਤਮੰਦ ਰਹਿਣ ਇਸ ਸਬੰਧੀ ਡਾਕਟਰਾਂ ਦੀ ਟੀਮ ਲੁਧਿਆਣਾ ਦੇ ਵਿੱਚ ਤੈਨਾਤ ਪੁਲਿਸ ਮੁਲਾਜ਼ਮਾਂ ਦੇ ਚੈਕਅੱਪ ਕਰ ਰਹੀ ਹੈ ਇਸ ਦੌਰਾਨ ਉਨ੍ਹਾਂ ਵਿੱਚ ਬੁਖ਼ਾਰ ਬੀ.ਪੀ ਅਤੇ ਸ਼ੂਗਰ ਵਰਗੇ ਟੈਸਟ ਮੌਕੇ ਤੇ ਕੀਤੇ ਜਾਂਦੇ ਨੇ। ਇਸ ਦੇ ਤਹਿਤ ਅੱਜ ਲੁਧਿਆਣਾ ਵਿੱਚ ਤੈਨਾਤ 10 ਪੁਲੀਸ ਮੁਲਾਜ਼ਮਾਂ ਦੇ ਚੈਕਅੱਪ ਕੀਤਾ ਗਿਆ।
ਪੁਲੀਸ ਅਫ਼ਸਰ ਪ੍ਰਭਜੋਤ ਕੌਰ ਨੇ ਕਿਹਾ ਕਿ ਉਹ ਸੇਵਾ ਕਰ ਰਹੇ ਨੇ ਜੇਕਰ ਕੋਈ ਆਮ ਵਿਅਕਤੀ ਵੀ ਉਨ੍ਹਾਂ ਕੋਲ ਆ ਕੇ ਆਪਣੇ ਟੈਸਟ ਕਰਵਾਉਣ ਦੀ ਅਪੀਲ ਕਰਦਾ ਹੈ ਤਾਂ ਡਾਕਟਰਾਂ ਦੀ ਟੀਮ ਉਨ੍ਹਾਂ ਦੇ ਵੀ ਟੈਸਟ ਕਰਦੀ ਹੈ। ਉਧਰ ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਾਰੇ ਪੁਲੀਸ ਮੁਲਾਜ਼ਮਾਂ ਦੇ ਚੈੱਕਅਪ ਕੀਤੇ ਜਾ ਰਹੇ ਨੇ ਇਸ ਤੋਂ ਇਲਾਵਾ ਜਿਨ੍ਹਾਂ ਨੂੰ ਮਾਸਕ ਦੀ ਲੋੜ ਹੈ ਉਨ੍ਹਾਂ ਨੂੰ ਮਾਸਕ ਦਿੱਤੇ ਜਾ ਰਹੇ ਨੇ ਇਸ ਦੇ ਨਾਲ ਹੀ ਉਨ੍ਹਾਂ ਕੋਲ ਥਰਮਾਮੀਟਰ ਵਗੈਰਾ ਵੀ ਕਾਰ ਚ ਮੌਜੂਦ ਨੇ ਅਤੇ ਜੇਕਰ ਕਿਸੇ ਨੂੰ ਛੋਟੀ ਮੋਟੀ ਬੀਮਾਰੀ ਹੈ ਤਾਂ ਉਸ ਦੀ ਦਵਾਈ ਵੀ ਉਨ੍ਹਾਂ ਨੂੰ ਮੌਕੇ ਤੇ ਦਿੱਤੀ ਜਾ ਰਹੀ ਹੈ।