ਹਰੀਸ਼ ਕਾਲੜਾ
ਰੂਪਨਗਰ, 02 ਅਪ੍ਰੈਲ 2020:ਰੂਪਨਗਰ ਦੇ ਪੁਲੀਸ ਮੁਲਾਜ਼ਮਾਂ ਦੇ ਪਰਿਵਾਰ ਮਾਸਕ ਬਣਾ ਕੇ ਅਤੇ ਲੋੜਵੰਦ ਲੋਕਾਂ ਵਿੱਚ ਵੰਡਣ ਵਾਲੇ ਰਾਸ਼ਨ ਨੂੰ ਪੈਕ ਕਰਕੇ ਮੁਲਾਜ਼ਮਾਂ ਦੀ ਸਹਾਇਤਾ ਕਰ ਰਹੇ ਹਨ।ਕਰਫਿਊ ਤੋਂ ਬਾਅਦ ਦਿਨ ਵਿਚ 14-16 ਘੰਟੇ ਡਿਊਟੀ ੱਤੇ ਡਟੇ ਪੁਲੀਸ ਮੁਲਾਜ਼ਮਾਂ ਨਾਲ ਉਨ੍ਹਾਂ ਦੇ ਪਰਿਵਾਰ ਸਮਰਥਨ ਦਿਖਾ ਰਹੇ ਹਨ। ਪੁਲੀਸ ਲਾਈਨ ਦੇ ਕੁਆਰਟਰਾਂ ਵਿਚ ਰਹਿੰਦੇ ਹਰੇਕ ਪਰਿਵਾਰ ਨੇ ਨਾ ਸਿਰਫ 500 ਰੁਪਏ ਦਾ ਯੋਗਦਾਨ ਪਾਇਆ ਹੈ ਸਗੋਂ 100 ਪਰਿਵਾਰਾਂ ਵਿੱਚੋਂ ਤਕਰੀਬਨ 30 ਪਰਿਵਾਰ ਸਹਾਇਤਾ ਲਈ ਅੱਗੇ ਆਏ ਹਨ ਅਤੇ ਕਮਿਊਨਿਟੀ ਸੈਂਟਰ ਅਤੇ ਘਰਾਂ ਵਿਚ ਪੁਲੀਸ ਮੁਲਾਜ਼ਮਾਂ ਦੀ ਸੁਰੱਖਿਆ ਅਤੇ ਸਿਹਤ ਨੂੰ ਯਕੀਨੀ ਬਣਾਉਣ ਲਈ ਮਾਸਕ ਬਣਾਉਣ ਦਾ ਕੰਮ ਕਰ ਰਹੇ ਹਨ। ਪਤਨੀ, ਬੱਚੇ ਅਤੇ ਇੱਥੋਂ ਤਕ ਕਿ ਮਾਪੇ ਉਤਸ਼ਾਹ ਨਾਲ ਗੈਰ ਸਰਕਾਰੀ ਸੰਗਠਨਾਂ ਅਤੇ ਆਮ ਲੋਕਾਂ ਦੁਆਰਾ ਦਾਨ ਕੀਤੇ ਰਾਸ਼ਨ ਵਿਚੋਂ ਪੈਕ ਬਣਾ ਕੇ ਪੁਲੀਸ ਵਾਲਿਆਂ ੱਤੇ ਭਾਰ ਘੱਟ ਕਰਨ ਲਈ ਕੰਮ ਕਰ ਰਹੇ ਹਨ।
ਏ.ਐੱਸ.ਆਈ. ਜਗਤਾਰ ਸਿੰਘ ਦੀ ਪਤਨੀ ਸੁਖਵਿੰਦਰ ਕੌਰ(48) ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦਾ ਫਰਜ਼ ਬਣਦਾ ਹੈ ਕਿ ਉਹ ਮੁਸ਼ਕਿਲ ਸਮੇਂ ਵਿੱਚ ਸਹਾਇਤਾ ਕਰਨ ਅਤੇ ਉਹ ਇਸ ਅੋਖੇ ਸਮੇਂ ਵਿੱਚ ਪੁਲੀਸ ਮੁਲਾਜ਼ਮਾਂ ਨੂੰ ਸੁਰੱਖਿਅਤ ਰੱਖਣ ਲਈ ਮਾਸਕ ਬਣਾਉਣ ਤੋਂ ਬਿਹਤਰ ਕੁਝ ਵੀ ਨਹੀਂ ਸੋਚ ਸਕਦੇ।
ਏ.ਐਸ.ਆਈ. ਚੰਦਰ ਮੋਹਨ ਦੀ ਬੇਟੀ 16 ਸਾਲਾ ਸ਼ਰੂਤੀ ਆਪਣੇ ਵੱਡੀ ਅਤੇ ਛੋਟੀ ਭੈਣ ਦੀ ਮਦਦ ਨਾਲ ਆਪਣੇ ਜਿਆਦਾਤਰ ਸਿਲਾਈ ਦਾ ਕੰਮ ਮਾਸਕ ਬਣਾਉਣ ਵਿਚ ਲਗਾ ਰਹੀ ਹੈ।
ਏ.ਐਸ.ਆਈ. ਵਿਨੋਦ ਕੁਮਾਰ ਦੀ ਪਤਨੀ ਪ੍ਰਵੀਨ ਕੌਰ ਦੇ ਆਪਣੇ ਤਿੰਨ ਬੱਚੇ ਰਾਸ਼ਨ ਪੈਕਟ ਬਣਉਣ ਵਿਚ ਮਦਦ ਕਰ ਰਹੇ ਹਨ । ਉਨ੍ਹਾ ਕਿਹਾ ਕਿ ਇਸ ਗ਼ੈਰ ਯਕੀਨੀ ਵਾਲੇ ਸਮੇਂ ਵਿਚ ਥੋੜੀ ਮਦਦ ਦਾ ਵੀ ਬਹੁਤ ਵੱਡਾ ਮਤਲਬ ਹੈ।
ਏ.ਐਸ.ਆਈ. ਜਗੀਰ ਸਿੰਘ ਦੀ ਧੀ ਲਵਪ੍ਰੀਤ ਕੌਰ ਦਾ ਕਹਿਣਾ ਹੈ ਕਿ ਪੁਲੀਸ ਵਾਲਿਆਂ ਦੇ ਪਰਿਵਾਰਾਂ ਦੀ ਜਿੰਦਗੀ ਉਨ੍ਹਾਂ ਦੀ ਜਿਦੰਗੀ ਦੀ ਤਰ੍ਹਾਂ ਮਿਸਾਲੀ ਹੈ। ਰਾਸ਼ਨ ਪੈਕ ਬਣਾਉਣ ਦਾ ਆਮ ਜਿੰਦਗੀ ਵਿੱਚ ਬਹੁਤ ਵੱਡੀ ਗੱਲ ਨਹੀ ਪਰ ਇਸ ਸਮੇਂ ਜਦੋ ਪੁਲੀਸ ਮੁਲਾਜਮਾ ਬਹੁਤ ਜਿਆਦਾ ਡਿਊਟੀ ਕਰ ਰਹੇ ਹਨ ਹਰ ਛੋਟੀ ਮਦਦ ਵੀ ਵੱਡੀ ਹੈ।ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਨ੍ਹਾਂ ਨੇ ਇਸ ਸਮੇਂ ਦਾ ਇਸਤੇਮਾਲ ਕਰਕੇ ਪੁਲੀਸ ਮੁਲਾਜਮਾ ਦੇ ਮੋਢਿਆ ਤੋ ਕੁੱਝ ਭਾਰ ਹਲਕਾ ਕੀਤਾ ਹੈ।
ਅੱੈਸ.ਐੱਸ.ਪੀ. ਰੂਪਨਗਰ ਸਵਪਨ ਸ਼ਰਮਾ ਨੇ ਪੁਲੀਸ ਮੁਲਾਜ਼ਮਾਂ ਦੇ ਪਰਿਵਾਰਾਂ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੁਣ ਤੱਕ ਪਿਛਲੇ ਛੇ ਦਿਨਾਂ ਵਿੱਚ ਬਣਾਏ 800 ਮਾਸਕ ਹਰੇਕ ਨਾਕੇ ਪੁਆਇੰਟ 'ਤੇ ਤਾਇਨਾਤ ਪੁਲੀਸ ਮੁਲਾਜ਼ਮਾਂ ਨੂੰ ਵੰਡੇ ਗਏ ਹਨ ਅਤੇ ਜਿਲ੍ਹੇ ਦੇ ਝੁੱਗੀ-ਝੌਂਪੜੀ ਵਾਲੇ ਇਲਾਕਿਆਂ ਵਿਚ ਅਤੇ ਪਿੰਡਾਂ ਵਿਚ ਪਰਵਾਸੀ ਮਜ਼ਦੂਰਾਂ ਵਿਚ 33,000 ਖਾਣਿਆਂ ਦਾ ਸੁੱਕਾ ਰਾਸ਼ਨ ਵੰਡਿਆ ਗਿਆ ਹੈ।