ਕੈਬਨਿਟ ਮੰਤਰੀ ਨੇ ਸਿਵਲ ਹਸਪਤਾਲ 'ਚ ਸਮਾਜਿਕ ਦੂਰੀ ਬਰਕਰਾਰ ਰੱਖਦਿਆਂ 35 ਸਫਾਈ ਕਰਮਚਾਰੀਆਂ ਅਤੇ ਐਂਟੀ ਲਾਰਵਾ ਸਟਾਫ ਨੂੰ ਵੰਡਿਆ ਰਾਸ਼ਨ
ਕਿਹਾ, ਪੰਜਾਬ ਸਰਕਾਰ ਆਮ ਲੋਕਾਂ ਅਤੇ ਜ਼ਰੂਰਤਮੰਦਾਂ ਤੱਕ ਪਹੁੰਚਾ ਰਹੀ ਹੈ ਹਰ ਸੁਵਿਧਾ
ਹੁਸ਼ਿਆਰਪੁਰ, 04 ਅਪ੍ਰੈਲ 2020: ਉਦਯੋਗ ਤੇ ਵਣਜ ਮੰਤਰੀ, ਪੰਜਾਬ ਸ਼੍ਰੀ ਸੁੰਦਰ ਸ਼ਾਮ ਅਰੋੜਾ ਵਲੋਂ ਜ਼ਰੂਰਤਮੰਦਾਂ ਦੀ ਮਦਦ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਅੱਜ ਉਨ•ਾਂ ਨੇ ਇਕ ਹੋਰ ਪਹਿਲਕਦਮੀ ਕਰਦਿਆਂ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਵਿੱਚ ਠੇਕੇ 'ਤੇ ਰੱਖੇ 35 ਸਫਾਈ ਕਰਮਚਾਰੀਆਂ ਜਿਸ ਵਿੱਚ ਐਂਟੀ ਲਾਰਵਾ ਸਟਾਫ ਦੇ ਕਰਮਚਾਰੀ ਵੀ ਸ਼ਾਮਿਲ ਹਨ, ਨੂੰ ਰਾਸ਼ਨ ਵੰਡਿਆ। ਕੈਬਨਿਟ ਮੰਤਰੀ ਵਲੋਂ ਹਰੇਕ ਕਰਮਚਾਰੀ ਨੂੰ ਦਿੱਤੇ ਗਏ 20 ਕਿਲੋ ਰਾਸ਼ਨ ਵਿੱਚ 10 ਕਿਲੋ ਆਟਾ ਅਤੇ 10 ਕਿਲੋ ਘਰੇਲੂ ਵਰਤੋਂ ਦਾ ਹੋਰ ਜ਼ਰੂਰੀ ਸਮਾਨ ਸ਼ਾਮਲ ਸੀ। ਇਸ ਮੌਕੇ ਉਨ•ਾਂ ਨਾਲ ਸਿਵਲ ਸਰਜਨ ਡਾ. ਜਸਵੀਰ ਸਿੰਘ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਖਿਲਾਫ਼ ਇਸ ਜੰਗ ਵਿੱਚ ਸਿਹਤ ਵਿਭਾਗ ਦਾ ਹਰ ਇਕ ਅਧਿਕਾਰੀ ਅਤੇ ਕਰਮਚਾਰੀ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਉਨ•ਾਂ ਕਿਹਾ ਕਿ ਫੀਲਡ ਪੱਧਰ 'ਤੇ ਸਫਾਈ ਸੇਵਕ ਅਤੇ ਐਂਟੀ ਲਾਰਵਾ ਸਟਾਫ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਜੋ ਸੇਵਾਵਾਂ ਦੇ ਰਿਹਾ ਹੈ, ਉਹ ਸ਼ਲਾਘਾਯੋਗ ਹੈ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਹਰ ਉਸ ਵਿਅਕਤੀ ਦਾ ਸਨਮਾਨ ਕਰਦੀ ਹੈ, ਜੋ ਕਿ ਕੋਰੋਨਾ ਦੇ ਖਿਲਾਫ਼ ਇਸ ਜੰਗ ਵਿੱਚ ਆਪਣੀ ਭਾਗੀਦਾਰੀ ਦੇ ਰਿਹਾ ਹੈ।
ਕੈਬਨਿਟ ਮੰਤਰੀ ਸ਼੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਲੋਕਾਂ ਦੀ ਸੁਰੱਖਿਆ ਲਈ ਲਗਾਏ ਗਏ ਇਸ ਕਰਫ਼ਿਊ ਦੌਰਾਨ ਆਮ ਲੋਕਾਂ ਅਤੇ ਜ਼ਰੂਰਤਮੰਦਾਂ ਤੱਕ ਹਰ ਜ਼ਰੂਰੀ ਸੁਵਿਧਾ ਪਹੁੰਚਾਉਣ ਲਈ ਜ਼ੀਅ ਤੋੜ ਯਤਨ ਕੀਤੇ ਜਾ ਰਹੇ ਹਨ। ਉਨ•ਾਂ ਕਿਹਾ ਕਿ ਜ਼ਰੂਰਤਮੰਦਾਂ ਤੱਕ ਜਿਥੇ ਸਰਕਾਰ ਅਤੇ ਸੰਸਥਾਵਾਂ ਦੇ ਸਹਿਯੋਗ ਨਾਲ ਭੋਜਨ ਪਹੁੰਚਾਇਆ ਜਾ ਰਿਹਾ ਹੈ, ਉਥੇ ਆਮ ਲੋਕਾਂ ਲਈ ਕਰਿਆਨੇ ਦੀਆਂ ਜ਼ਰੂਰੀ ਵਸਤਾਂ ਅਤੇ ਦਵਾਈਆਂ ਹੋਮ ਡਿਲੀਵਰੀ ਰਾਹੀਂ ਯਕੀਨੀ ਬਣਾਈਆਂ ਜਾ ਰਹੀਆਂ ਹਨ। ਉਨ•ਾਂ ਅਪੀਲ ਕਰਦਿਆਂ ਕਿਹਾ ਕਿ ਜ਼ਿਲ•ਾ ਵਾਸੀ ਘਰਾਂ ਵਿੱਚ ਬੈਠ ਕੇ ਕੋਰੋਨਾ ਵਾਇਰਸ ਦੇ ਖਾਤਮੇ ਲਈ ਸਹਿਯੋਗ ਕਰਨ। ਇਸ ਮੌਕੇ 'ਤੇ ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ, ਡਾ. ਜਸਵਿੰਦਰ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।