← ਪਿਛੇ ਪਰਤੋ
ਵੱਟਸ ਐਪ ਗਰੁੱਪ ਵਿਚ ਪਾਈ ਸੀ ਝੂਠੀ ਖ਼ਬਰ ਅੰਮਿ੍ਰਤਸਰ, 04 ਅਪ੍ਰੈਲ 2020: ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਵੱਲੋਂ ਕੋਰੋਨਾ ਵਾਇਰਸ ਸਬੰਧੀ ਝੂਠੀਆਂ ਅਫਵਾਹਾਂ ਫੈਲਾਉਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਨ ਦੀਆਂ ਦਿੱਤੀਆਂ ਗਈਆਂ ਹਦਾਇਤਾਂ ਉਤੇ ਅਮਲ ਕਰਦੇ ਏ ਡੀ ਸੀ ਪੀ ਅੰਮਿ੍ਰਤਸਰ ਸਿਟੀ 2 ਸ੍ਰੀ ਸੰਦੀਪ ਮਲਿਕ ਤੇ ਏ ਸੀ ਪੀ ਉਤਰੀ ਸ੍ਰੀ ਸਰਬਜੀਤ ਸਿੰਘ ਬਾਜਵਾ ਦੀ ਅਗਵਾਈ ਹੇਠ ਥਾਣਾ ਮਜੀਠਾ ਰੋਡ ਨੇ ਕੋਰੋਨਾ ਵਾਇਰਸ ਸਬੰਧੀ ਸੋੋਸ਼ਲ ਮੀਡੀਆ ਉਤੇ ਅਫਵਾਹ ਫੈਲਾਉਣ ਵਾਲੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਥਾਣਾ ਮੁਖੀ ਇੰਸਪੈਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਆਦਰਸ਼ ਹਸਪਤਾਲ ਸਰਕੂਲਰ ਰੋਡ ਨੇੜੇ ਰਤਨ ਸਿੰਘ ਚੌਕ ਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਕਿਸੇ ਸ਼ਰਾਰਤੀ ਨੇ ਵੱਟਸ ਐਪ ਗਰੁੱਪਾਂ ਵਿਚ ਇਹ ਅਫਵਾਹ ਫੈਲਾਈ ਹੈ ਕਿ ਆਦਰਸ਼ ਹਸਪਤਾਲ ਵਿਚ ਕੋਰੋਨਾ ਦੇ 10 ਮਰੀਜ਼ ਦਾਖਲ ਹਨ। ਉਨਾਂ ਦੱਸਿਆ ਕਿ ਅਸਲ ਵਿਚ ਅਜਿਹਾ ਇਕ ਵੀ ਮਰੀਜ਼ ਸਾਡੇ ਹਸਪਤਾਲ ਨਹÄ ਹੈ ਕਿਉਂਕਿ ਅਸÄ ਇਸ ਬਿਮਾਰੀ ਦੇ ਕਿਸੇ ਵੀ ਮਰੀਜ਼ ਨੂੰ ਦਾਖਲ ਕਰਨ ਜਾਂ ਇਲਾਜ ਕਰਨ ਦਾ ਅਧਿਕਾਰ ਨਹÄ ਰੱਖਦੇ। ਏ. ਐਸ . ਆਈ ਬਲਵਿੰਦਰ ਸਿੰਘ ਨੇ ਉਕਤ ਡਾਕਟਰ ਦੇ ਬਿਆਨ ਉਤੇ ਕਾਰਵਾਈ ਕਰਦੇ ਹੋਏ ਡਿਸਾਸਟਰ ਮੈਨਜਮੈਂਟ ਐਕਟ 2005 ਤਹਿਤ ਸਬੰਧਤ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ ਅਤੇ ਉਕਤ ਤਫਤੀਸ਼ ਸੋਸ਼ਲ ਮੀਡੀਆ ਸਬੰਧੀ ਬਣਾਏ ਵਿਸ਼ੇਸ਼ ਸੈਲ ਵਿਚ ਭੇਜ ਦਿੱਤੀ ਹੈ, ਜਿੱਥੇ ਇਸ ਦੀ ਜਾਂਚ ਕਰਕੇ ਸਬੰਧਤ ਵਿਅਕਤੀਆਂ ਨੂੰ ਗਿ੍ਰਫਤਾਰ ਕਰ ਲਿਆ ਜਾਵੇਗਾ। ਉਨਾਂ ਦੱਸਿਆ ਕਿ ਕੋਰੋਨਾ ਸਬੰਧੀ ਜੋ ਵੀ ਵਿਅਕਤੀ ਕਿਸੇ ਵੀ ਸਾਧਨ ਰਾਹÄ ਝੂਠੀ ਅਫਵਾਹ ਫੈਲਾਏਗਾ, ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
Total Responses : 266