ਨਵਾਂ ਸ਼ਹਿਰ : 04.04.2020: ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਟੈਲੀਵਿਜ਼ਨ ਉਪਰ ਦੇਸ਼ ਵਾਸੀਆਂ ਨੂੰ ਦਿਤੇ ਸੰਦੇਸ਼ ਵਿੱਚ 5 ਅਪ੍ਰੈਲ ਨੂੰ ਰਾਤ 9 ਵਜੇ 9 ਮਿੰਟ ਲਈ ਬੱਤੀਆਂ ਬੰਦ ਕਰਕੇ ਦੀਵੇ, ਟਾਰਚ ਜਗਾ ਕੇ ਕਰੋਨਾ ਭਜਾਉਣ ਦੇ ਗੈਰਵਿਗਿਆਨਕ ਬਿਆਨ ਦੀ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਆਗੂਆਂ ਵਲੋਂ ਤਿੱਖੀ ਆਲੋਚਨਾ ਕੀਤੀ ਗਈ ਹੈ। ਪ੍ਰੈਸ ਨੂੰ ਦਿਤੇ ਬਿਆਨ ਅਨੁਸਾਰ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਕਰੋਨਾ ਬਿਮਾਰੀ ਨਾਲ ਪੂਰੀ ਦੁਨੀਆਂ ਦੇ ਦੇਸ਼ ਆਪਣੇ ਨਾਗਰਿਕਾਂ ਨੂੰ ਬਚਾਉਣ ਲਈ ਨਵੇਂ ਹਸਪਤਾਲ ਬਣਾਉਣ ਦੇ ਐਲਾਨ ਕਰ ਰਹੇ ਹਨ, ਮਰੀਜ਼ਾਂ ਲਈ ਵੈਂਟੀਲੈਂਟਰਾਂ ਦੀ ਘਾਟ ਪੂਰੀ ਕਰਨ ਲਈ ਪ੍ਰਬੰਧ ਕਰ ਰਹੇ ਹਨ, ਬੇਰੋਜ਼ਗਾਰ ਹੋਏ ਨਾਗਰਿਕਾਂ ਲਈ ਆਰਥਿਕ ਸਹਾਇਤਾ ਦੇ ਐਲਾਨ ਕਰ ਰਹੇ ਹਨ। ਅਜਿਹੇ ਹਾਲਾਤਾਂ ਵਿਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਦੀਵੇ ਜਗਾਉਣ ਨਾਲ ਕਰੋਨਾ ਭਜਾਉਣ ਦੇ ਬਿਆਨ ਦੇ ਕੇ ਅੰਧ ਵਿਸ਼ਵਾਸ਼ ਨੂੰ ਵਧਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਜਿਸ ਦੀ ਜਨਤਕ ਜਥੇਬੰਦੀਆਂ ਨਿੰਦਾ ਕਰਦਿਆਂ ਦੇਸ਼ ਦੇ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਅਜਿਹੇ ਕਿਸੇ ਵੀ ਗੈਰ ਵਿਗਿਆਨਕ ਕੰਮ ਨੂੰ ਨਾ ਕਰਨ। ਜੇ.ਪੀ.ਅੈਮ.ਓ. ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਲਾਈਟਾਂ ਨਾ ਬੁਝਾਈਆਂ ਜਾਣ। ਆਗੂਆਂ ਨੇ ਪ੍ਰਧਾਨ ਮੰਤਰੀ ਤੋਂ ਵੀ ਮੰਗ ਕੀਤੀ ਕਿ ਦੇਸ਼ ਦੀ ਇਸ ਸੰਕਟ ਦੀ ਘੜੀ ਵਿੱਚ ਅੰਧਵਿਸ਼ਵਾਸਾਂ ਨੂੰ ਵਧਾਉਣ ਦੀ ਥਾਂ ਦੇਸ਼ ਦੇ ਲੋਕਾਂ ਲਈ ਲੜ ਰਹੇ ਡਾਕਟਰਾਂ/ਸਿਹਤ ਕਰਮਚਾਰੀਆਂ ਨੂੰ ਸੁਰੱਖਿਆ ਦਾ ਸਮਾਨ ਲੈ ਕੇ ਦੇਣ। ਪ੍ਰਾਈਵੇਟ ਹਸਪਤਾਲਾਂ ਦੀਆਂ ਸੇਵਾਵਾਂ ਮੁਫ਼ਤ ਲਈਆਂ ਜਾਣ। ਬੇਰੋਜ਼ਗਾਰ ਹੋਏ ਨਾਗਰਿਕਾਂ ਲਈ ਆਰਥਿਕ ਸਹਾਇਤਾ ਦਾ ਐਲਾਨ ਕਰਨ। ਦੇਸ਼ ਵਾਸੀਆਂ ਨੂੰ ਇਹ ਦਸਣ ਦੀ ਖੇਚਲ ਕਰਨ ਕਿ ਕਿੰਨੇ ਨਵੇਂ ਹਸਪਤਾਲ ਬਣਾਉਣ ਦੀ ਯੋਜਨਾ ਹੈ? ਕਿੰਨੇ ਵੈਂਟੀਲੇਟਰਾਂ ਦੀ ਜ਼ਰੂਰਤ ਹੈ? ਮਜ਼ਦੂਰਾਂ ਲੲੀ ਆਰਥਿਕ ਸਹਾਇਤਾ ਕਿਵੇਂ ਪੁਜਦੀ ਕੀਤੀ ਜਾਵੇਗੀ?? ਆਗੂਆਂ ਮੰਗ ਕੀਤੀ ਕਿ ਇਸ ਸੰਕਟ ਦੀ ਘੜੀ ਵਿੱਚ ਖ਼ਜ਼ਾਨੇ ਦਾ ਮੂੰਹ ਸਿਹਤ ਸੇਵਾਵਾਂ ਅਤੇ ਗਰੀਬਾਂ ਵਲ ਕੀਤਾ ਜਾਵੇ।
ਸੋਹਣ ਸਿੰਘ ਸਲੇਮਪੁਰੀ, ਕੁਲਦੀਪ ਸਿੰਘ ਦੌੜਕਾ, ਜਰਨੈਲ ਸਿੰਘ ਜਾਫਰਪੁਰ, ਪ੍ਰਿੰ. ਇਕਬਾਲ ਸਿੰਘ, ਹਰਪਾਲ ਸਿੰਘ ਜਗਤਪੁਰ, ਸੁਰਿੰਦਰ ਭੱਟੀ, ਕਰਨੈਲ ਸਿੰਘ ਰਾਹੋਂ, ਡਾ. ਬਲਦੇਵ ਬੀਕਾ, ਜਸਪਾਲ ਕੁਲਾਮ, ਸਤਨਾਮ ਸਿੰਘ ਸੁੱਜੋਂ, ਹੁਸਨ ਲਾਲ, ਕੁਲਦੀਪ ਸਿੰਘ ਸੁੱਜੋਂ, ਸ਼ਿੰਗਾਰਾ ਬੰਗਾ, ਗੁਰਦਿਆਲ ਸਿੰਘ, ਮੋਹਣ ਸਿੰਘ ਪੂਨੀਆ, ਸੁਰਿੰਦਰ ਪਾਲ, ਸੋਮ ਲਾਲ, ਰਾਮ ਪਾਲ