ਡਿਪਟੀ ਕਮਿਸ਼ਨਰ ਨੇ ਕੀਤਾ ਵਿਸ਼ੇਸ਼ ਤੌਰ 'ਤੇ ਧੰਨਵਾਦ
ਅਸ਼ੋਕ ਵਰਮਾ
ਬਠਿੰਡਾ, 06 ਅਪ੍ਰੈਲ 2020: ਕਰੋਨਾ ਕਾਰਨ ਉਪਜੇ ਸੰਕਟ ਦੇ ਮੱਦੇਨਜ਼ਰ ਸਮਾਜ ਦਾ ਹਰ ਵਿਅਕਤੀ ਅਤੇ ਅਦਾਰਾ ਲੋੜਵੰਦਾਂ ਦੀ ਸਹਾਇਤਾ ਕਰ ਰਿਹਾ ਹੈ। ਇਸੇ ਲੜੀ ਤਹਿਤ ਅੱਜ ਅਲਟ੍ਰਾਟੈਕ ਸੀਮਿੰਟ ਪ੍ਰਾਈਵੇਟ ਲਿਮਟਿਡ ਲਹਿਰਾ ਮੁਹੱਬਤ ਵਲੋਂ 1.90 ਲੱਖ ਰੁਪਏ ਦਾ ਰਾਸ਼ਨ ਲੋੜਵੰਦਾਂ ਦੀ ਸਹਾਇਤਾ ਲਈ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰਨਿਵਾਸਨ ਨੂੰ ਭੇਂਟ ਕੀਤਾ। ਡਿਪਟੀ ਕਮਿਸ਼ਨਰ ਨੇ ਕੰਪਨੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਤੋਂ ਮਿਲ ਰਹੇ ਸਹਿਯੋਗ ਲਈ ਜ਼ਿਲਾ ਪ੍ਰਸ਼ਾਸਨ ਉਨਾਂ ਦਾ ਧੰਨਵਾਦੀ ਹੈ। ਉਨਾਂ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਖੁੱਲੇ ਦਿਲ ਨਾਲ ਲੋੜਵੰਦਾਂ ਦੀ ਮਦਦ ਕਰਨ।
ਇਸ ਮੌਕੇ ਜ਼ਿਲਾ ਉਦਯੋਗ ਕੇਂਦਰ ਦੇ ਜਨਰਲ ਮੈਨੇਜ਼ਰ ਸ੍ਰੀ ਦਰਸ਼ਨ ਸਿੰਘ, ਯੂਨਿਟ ਹੈਡ ਰਾਮ ਪ੍ਰਕਾਸ਼ ਨੌਲੱਖਾ, ਟੈਕਨੀਕਲ ਹੈਡ ਏ.ਆਰ. ਨਾਇਡੂ, ਐਚ.ਆਰ. ਸ਼੍ਰੀ ਮੁਕੇਸ਼ ਸ਼ਰਮਾ, ਸ਼੍ਰੀ ਪ੍ਰਦੀਪ ਸਿੰਘ ਅਤੇ ਸ਼੍ਰੀਧਰਵਿਆਸ ਸਿੰਘ ਆਦਿ ਵੀ ਹਾਜ਼ਰ ਸਨ।