← ਪਿਛੇ ਪਰਤੋ
ਅਸ਼ੋਕ ਵਰਮਾ ਮਾਨਸਾ, 06 ਅਪਰੈਲ 2020: ਕੋਰੋਨਾ ਵਾਇਰਸ ਦਾ ਹਮਲਾ ਦਿਨੋ ਦਿਨ ਤੇਜ ਹੁੰਦਾ ਜਾ ਰਿਹਾ ਪਰ ਕੇਂਦਰ ਦੀ ਮੋਦੀ ਸਰਕਾਰ ਮਦਾਰੀ ਜਮੂਰੇ ਦੀ ਖੇਡ ਖੇਡਣ ਦੀ ਬਜਾਏ ਠੋਸ ਕਦਮ ਚੁੱਕੇ ਤਾਂ ਜੋ ਕੋਰੋਨਾ ਵਾਇਰਸ ਦੇ ਹਮਲੇ ਤੇ ਭੁੱਖਮਰੀ ਦੇ ਖਤਰੇ ਨਾਲ ਨਿਪਟਿਆ ਜਾ ਸਕੇ। ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਆਲ ਇੰਡੀਆ ਪ੍ਰੋਗਰੈਸਿਵ ਵੂਮੈਨ ਐਸੋਸੀਏਸ਼ਨ (ਏਪਵਾ) ਦੀ ਸੂਬਾਈ ਆਗੂ ਨਰਿੰਦਰ ਕੌਰ ਬੁਰਜ ਹਮੀਰਾ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕੀਤਾ। ਉਨਾਂ ਕਿਹਾ ਕਿ ਮੋਮਬੱਤੀਆਂ ਜਗਾ ਦੀਵਾਲੀ ਮਨਾਈ ਜਾ ਚੁੱਕੀ ਹੈ। ਹੁਣ ਕੇਂਦਰ ਤੇ ਸੂਬਾ ਸਰਕਾਰਾਂ ਇਹ ਨਿਸ਼ਚਿਤ ਕਰਨ ਕਿ ਹਰ ਇੱਕ ਦਿਹਾੜੀਦਾਰ ਕਾਮੇ ਦੇ ਪਰਿਵਾਰ ਨੂੰ ਲੋੜੀਂਦਾ ਰਾਸ਼ਨ ਅਤੇ ਪਰਿਵਾਰ ਦੇ ਗੁਜਾਰੇ ਲਈ ਘੱਟੋ ਘੱਟ 10000ਹਜਾਰ ਰੁਪਏ ਗੁਜਾਰਾ ਭੱਤਾ ਦਿੱਤਾ ਜਾਵੇ। ੁਨਾਂ ਆਖਿਆ ਕਿ ਇਸ ਤੋਂ ਇਲਾਵਾ ਪਿੰਡਾਂ ਸ਼ਹਿਰਾਂ ਚ ਬਕਾਇਆ ਸਫਾਈ ਮੁਹਿੰਮ ਚਲਾ ਕੇ ਗੰਦੇ ਪਾਣੀ ਦਾ ਨਿਪਟਾਰਾ ਕਰਕੇ ਸੈਨੀਟੇਜ ਕੀਤਾ ਜਾਵੇ ਅਤੇ ਸਫਾਈ ਕਰਮਚਾਰੀ ਪੱਕੇ ਕੀਤੇ ਜਾਣ। ਉਨਾਂ ਆਖਿਆ ਕਿ ਕੋਰੋਨਾ ਵਾਇਰਸ ਦੇ ਖਾਤਮੇ ਲਈ ਬਕਾਇਦਾ ਟੀਮਾਂ ਭੇਜ ਕੇ ਜਮੀਨੀ ਪੱਧਰ ਤੇ ਟੈਸਟਿੰਗ ਦੇ ਕੰਮ ਨੂੰ ਤੇਜ ਕਰਨ ਦੀ ਜਰੂਰਤ ਹੈ। ਉਨਾਂ ਸਾਰੇ ਡਾਕਟਰਾਂ ਤੇ ਹੋਰ ਸਹਾਇਕ ਸਟਾਫ ਲਈ ਵੀ ਕੋਰੋਨਾ ਵਾਇਰਸ ਦੇ ਖਤਰੇ ਨਾਲ ਨਿਪਟਣ ਲਈ ਜਰੂਰੀ ਸਾਜੋ ਸਮਾਨ ਤੁਰੰਤ ਮੁਹੱਈਆ ਕਰਾਏ ਜਾਣ ਦੀ ਮੰਗ ਕੀਤੀ।
Total Responses : 266