ਅਸ਼ੋਕ ਵਰਮਾ
- ਸੰਕਟ ’ਚ ਵਧਾਇਆ ਖਾਕੀ ਵਰਦੀ ਦਾ ਮਾਣ
ਬਠਿੰਡਾ, 7 ਅਪ੍ਰੈਲ 2020 - ਬਠਿੰਡਾ ਪੁਲਿਸ ਦੇ ਮੁਲਾਜ਼ਮਾਂ ਨੂੰ ਸਹਾਰਾ ਜਨਸੇਵਾ ਨੇ ਸਨਮਾਨਿਤ ਕੀਤਾ ਹੈ ਜਿਸ ਨੇ ਅੱਜ ਪੁਲਿਸ ਮੁਲਾਜਮਾਂ ਦੇ ਚਿਹਰੇ ‘ਤੇ ਖ਼ੁਸ਼ੀਆਂ ਝਲਕਾ ਦਿੱਤੀਆਂ ਹਨ। ਜਦੋਂ ਅੱਜ ਇਹ ਖਬਰ ਆਈ ਕਿ ਕੋਰੋਨਾ ਵਾਇਰਸ ਦੇ ਸੰਕਟ ’ਚ ਨੇਕ ਕੰਮ ਦਾ ਸਨਮਾਨ ਹੋਣਾਂ ਹੈ ਤਾਂ ਲੋਕਾਂ ਨੇ ਪੁਲਿਸ ਮੁਲਾਜਮਾਂ ਨੂੰ ਸਲੂਟ ਮਾਰਨੇ ਸ਼ੁਰੂ ਕਰ ਦਿੱਤੇ। ਇੰਨ੍ਹਾਂ ਪੁਲਿਸ ਮੁਲਾਜਮਾਂ ’ਚ ਵੱਖ-ਵੱਖ ਅਹੁਦਿਆਂ ਤੇ ਕੰਮ ਕਰਨ ਵਾਲੇ ਅਧਿਕਾਰੀ ਤੇ ਜਵਾਨ ਹਨ ਜਿੰਨ੍ਹਾਂ ਨੇ ਕਰਫਿਊ ਦੌਰਾਨ ਤਨਦੇਹੀ ਨਾਲ ਡਿਊਟੀ ਕਰਨ ਦੀ ਮਿਸਾਲ ਕਾਇਮ ਕੀਤੀ ਹੈ।
ਸਹਾਰਾ ਜਨਸੇਵਾ ਦੇ ਪ੍ਰਧਾਨ ਵਿਜੇ ਗੋਇਲ ਦੀ ਅਗਵਾਈ ਹੇਠ ਅੱਜ ਸਮੁੱਚੀ ਸਹਾਰਾ ਟੀਮ ਨੇ ਹਨੂੰਮਾਨ ਚੌਂਕ ’ਚ ਪੁਲਿਸ ਮੁਲਾਜਮਾਂ ਦੇ ਗਲਾਂ ’ਚ ਹਾਰ ਪਾਏ ਅਤੇ ਉਨਾਂ ਦਾ ਧੰਨਵਾਦ ਕੀਤਾ। ਸਹਾਰਾ ਜਨਸੇਵਾ ਦਾ ਕਹਿਣਾ ਹੈ ਕਿ ਇਹ ਮੁਲਾਜਮ ਬਠਿੰਡਾ ਵਾਸੀਆਂ ਨੂੰ ਗੂਹੜੀ ਨੀਂਦੇ ਸੁਆਉਣ ਲਈ ਢੁਦ ਜਾਗੇ ਹਨ। ਸਹਰਾ ਵਲੰਟੀਅਰਾਂ ਨੇ ਪੁਲਿਸ ਦਾ ਮਨੋਬਲ ਵਧਾਾਉਣ ਲਈ ਪੁਲਿਸ ਮੁਲਾਜਮਾਂ ਤੇ ਫੁੱਲ ਵੀ ਬਰਸਾਏ।
ਕੋਰੋਨਾ ਵਾਇਰਸ ਫੈਲਣ ਉਪਰੰਤ ਪਿਛਲੇ ਕੁਝ ਦਿਨਾਂ ਦੌਰਾਨ ਬਣੇ ਹਾਲਾਤਾਂ ਅਤੇ ਕੇਸਾਂ ਦੇ ਪੰਜਾਬ ’ਚ ਆਉਣ ਦੀ ਚਰਚਾ ਤੋਂ ਬਾਅਦ ਜ਼ਿਲਾ ਪੁਲੀਸ ਮੁਖੀ ਡਾ.ਨਾਨਕ ਸਿੰਘ ਨੇ ਵੀ ਕਈ ਵਾਰ ਫਲੈਗ ਮਾਰਚ ਦੀ ਅਗਵਾਈ ਕੀਤੀ ਅਤੇ ਲੋਕਾਂ ’ਚ ਸੁੁਰੱਖਿਆ ਦੀ ਭਾਵਨਾਂ ਪੈਦਾ ਕਰਨ ’ਚ ਸਫਲ ਰਹੇ। ਆਪਣੇ ਵੱਡੇ ਅਫਸਰਾਂ ਨੂੰ ਦੇਖਦਿਆਂ ਪੁਲਿਸ ਮੁਲਾਜਮ ਵੀ ਮੁਸਤੈਦ ਰਹੇ ਤਾਂ ਜੋ ਕਈ ਅਣਸੁਖਾਵੀ ਘਟਨਾਂ ਨਾਂ ਵਾਪਰ ਸਕੇ। ਬਠਿੰਡਾ ਦੇ ਸੀਨੀਅਰ ਪੁਲਿਸ ਅਫਸਰ ਜਿੰਨ੍ਹਾਂ ’ਚ ਸਮੂਹ ਐਸ.ਪੀਜ਼ ਅਤੇ ਡੀ.ਐਸ.ਪੀਜ਼ ਸ਼ਾਮਲ ਹਨ ਨੇ ਵੀ ਸੜਕਾਂ ਤੇ ਚੈਕਿੰਗ ਜਾਰੀ ਰੱਖੀ ਜਦੋਂ ਕਿ ਪੁਲਿਸ ਦੀਆਂ ਪੀਸੀਆਰ ਟੀਮਾਂ ਅਤੇ ਪੁਲਿਸ ਮੁਲਾਜ਼ਮਾਂ ਨੇ ਸ਼ਹਿਰ ‘ਚ ਭਲਵਾਨੀ ਗੇੜੇ ਲਾਏ। ਇੰਨ੍ਹਾਂ ਸੰਕਟ ਵਾਲੇ ਦਿਨਾਂ ਦੌਰਾਨ ਜਿਆਦਾਤਰ ਪੁਲੀਸ ਸੜਕਾਂ ‘ਤੇ ਹੀ ਰਾਖੀ ਕਰਦੀ ਰਹੀ ਕਿਉਂਕਿ ਸਰਕਾਰ ਦੀਆਂ ਹਦਾਇਤਾਂ ਤੇ ਪੁਲੀਸ ਅਫ਼ਸਰਾਂ ਨੂੰ ਵੀ ਵਿਸ਼ੇਸ਼ ਡਿਊਟੀਆਂ ‘ਤੇ ਤਾਇਨਾਤ ਕੀਤਾ ਗਿਆ ਸੀ।
ਪੁਲਿਸ ਦਾ ਆਮ ਲੋਕਾਂ ’ਚ ਕਿਹੋ ਜਿਹਾ ਅਕਸ ਹੋਵੇ ਮੁਲਾਜਮਾਂ ਵੱਲੋਂ ਦਿਖਾਈ ਦਿਆਨਤਦਾਰੀ ਦੀ ਹਰ ਤਰਫ ਭਰਵੀਂ ਸ਼ਲਾਘਾ ਹੋ ਰਹੀ ਹੈ। ਐਸਐਸਪੀ ਬਠਿੰਡਾ ਡਾ ਨਾਨਕ ਸਿੰਘ, ਐਸ ਪੀ ਸਥਾਨਕ ਸੁਰਿੰਦਰਪਾਲ ਸਿੰਘ, ਡੀਐਸਪੀ ਆਸ਼ਵੰਤ ਸਿੰਘ ਅਤੇ ਡੀਐਸਪੀ ਗੁਰਜੀਤ ਸਿੰਘ ਰੋਮਾਣਾ ਨੇ ਵੀ ਇਸ ਮੌਕੇ ਪੁਲਿਸ ਮੁਲਾਜਮਾਂ ਦੀ ਪਿੱਠ ਥਾਪੜੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮੁਲਾਜ਼ਮ ਪਹਿਲ ਵੀ ਸਮਾਜ ਸੇਵਾ ਦੇ ਕੰਮ ’ਚ ਕਾਫੀ ਰੁਚੀ ਲੈਂਦੇ ਸਨ ਪਰ ਅੱਜ ਉਹ ਚਰਚਾ ਵਿੱਚ ਆ ਗਏ ਹਨ। ਲੋਕ ਆਖਦੇ ਹਨ ਕਿ ਪੁਲਿਸ ਮੁਲਾਜਮਾਂ ਨੇ ਪੁਲਿਸ ਦੀ ਵਰਦੀ ਦੀ ਸ਼ੋਭਾ ਮਾਣ ਵਧਾਈ ਹੈ। ਪੁਲਿਸ ਮੁਲਾਜਮਾਂ ਨੇ ਦੱਸਿਆ ਕਿ ਉਨਾਂ ਨੂੰ ਸਿਖਲਾਈ ਦੌਰਾਨ ਕਮਿਊਨਿਟੀ ਪੁਲੀਸਿੰਗ ਦਾ ਜੋ ਪਾਠ ਪੜਾਇਆ ਜਾਂਦਾ ਹੈ, ਉਸ ਨੂੰ ਅਮਲ ਵਿੱਚ ਲਿਆ ਕੇ ਉਨਾਂ ਨੇ ਇਹ ਪਹਿਲਕਦਮੀ ਕੀਤੀ ਹੈ ਅਤੇ ਆਪਣਾ ਇਨਸਾਨੀ ਫਰਜ਼ ਨਿਭਾਇਆ ਹੈ।
ਸਿਹਤਮੰਦ ਪਿਰਤ ਪਾਈ: ਐਸਐਸਪੀ
ਸੀਨੀਅਰ ਪੁਲਿਸ ਕਪਤਾਨ ਬਠਿੰੰਡਾ ਡਾ ਨਾਨਕ ਸਿੰਘ ਦਾ ਕਹਿਣਾ ਸੀ ਕਿ ਪੁਲੀਸ ਰੁਝੇਵਿਆਂ ਦੇ ਬਾਵਜੂਦ ਇਨਾਂ ਮੁਲਾਜ਼ਮਾਂ ਨੇ ਸਮਾਜਿਕ ਕੰਮਾਂ ਵਿੱਚ ਪਹਿਲ ਅਤੇ ਨੇਕਨੀਅਤੀ ਦੀ ਮਿਸਾਲ ਕਾਇਮ ਕੀਤੀ ਹੈ ਉਨਾਂ ਆਖਿਆ ਕਿ ਪੁਲੀਸ ਮੁਲਾਜ਼ਮਾਂ ਨੇ ਇੱਕ ਸਿਹਤਮੰਦ ਪਿਰਤ ਪਾਈ ਹੈ ਜਿਸ ਤੋਂ ਬਾਕੀ ਲੋਕਾਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ
ਮੁਲਾਜਮਾਂ ਦੀ ਸੋਚ ਨੂੰ ਸਲਾਮ
ਬਠਿੰਡਾ ਵਿਕਾਸ ਮੰਚ ਦੇ ਪ੍ਰਧਾਨ ਰਕੇਸ਼ ਨਰੂਲਾ ਦਾ ਕਹਿਣਾ ਸੀ ਕਿ ਅਜੋਕੇ ਤਾਣੇ ਬਾਣੇ ’ਚ ਵੀ ਅਜਿਹੇ ਪੁਲਿਸ ਮੁਲਾਜਮ ਮੌਜੂਦ ਹਨ ਜਿੰਨਾਂ ਵੱਲੋਂ ਆਪਣੀ ਕਾਰਗੁਜਾਰੀ ਨਾਲ ਆਮ ਲੋਕਾਂ ਦਾ ਰਾਹ ਰੁਸ਼ਨਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਜਿਸ ਰਾਹ ਤੇ ਅੱਜ ਇਹ ਪੁਲਿਸ ਮੁਲਾਜਮ ਤੁਰੇ ਹਨ ,ਜੇ ਸਾਰੇ ਹੀ ਉਸ ਤੇ ਤੁਰਨ ਤਾਂ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਕਸਦੀ ਹੈ। ਸ੍ਰੀ ਨਰੂਲਾ ਨੇ ਪੁਲਿਸ ਦੇ ਸਮੂਹ ਅਧਿਕਾਰੀਆਂ ਤੋਂ ਲੈਕੇ ਹਰ ਰੈਂਕ ਨਾਲ ਸਬੰਧਤ ਇੰਨਾਂ ਮੁਲਾਜਮਾਂ ਦੀ ਸੋਚ ਨੂੰ ਸਲਾਮ ਵੀ ਕੀਤੀ ਹੈ।