ਚੰਡੀਗੜ੍ਹ, 8 ਅਪ੍ਰੈਲ 2020 - ਯੂ.ਟੀ ਸਾਈਬਰ ਸੈੱਲ ਨੇ ਦੋ ਅਣਪਛਾਤਿਆਂ ਖਿਲਾਫ ਵ੍ਹਟਸਐਪ 'ਤੇ ਝੂਠੀਆਂ ਅਫਵਾਹਾਂ ਫੈਲਾਉਣ ਦੇ ਦੋਸ਼ ਹੇਠ ਪਰਚੇ ਦਰਜ ਕੀਤੇ ਹਨ ।
ਪੁਲਿਸ ਮੁਤਾਬਕ ਉਨ੍ਹਾਂ ਨੂੰ ਈਮੇਲ ਰਾਹੀਂ ਦੋ ਸ਼ਿਕਾਇਤਾਂ ਮਿਲੀਆਂ ਸਨ, ਨਾਲ ਹੀ ਮੋਬਾਈਲ ਫੋਨ ਦੇ ਸਕਰੀਨਸ਼ਾਟ ਵੀ, ਜਿਥੇ ਸ਼ਿਕਾਇਤ ਕਰਨ ਵਾਲੇ ਨੇ ਵਟਸਐਪ ਗਰੁੱਪਾਂ ਵਿੱਚ ਅਫਵਾਹਾਂ ਬਾਰੇ ਦੱਸਿਆ ਸੀ। ਜਾਂਚ ਅਧਿਕਾਰੀਆਂ ਮੁਤਾਬਕ ਇਹ ਮੈਸੇਜ ਇੱਕ ਖਾਸ ਵਰਗ ਨੂੰ “ਕੋਰੋਨਾਵਾਇਰਸ" ਦੇ ਫੈਲਣ ਨਾਲ ਜੋੜ ਕੇ ਬਦਨਾਮ ਕਰ ਰਹੇ ਹਨ।
ਇਹ ਦੋਵੇਂ ਐਫਆਈਆਰ ਸੈਕਟਰ 17 ਅਤੇ 34 ਦੇ ਥਾਣਿਆਂ ਵਿਚ ਧਾਰਾ 153 ਦੇ ਤਹਿਤ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ ਸੰਦੇਸ਼ਾਂ ਨੂੰ ਭੇਜਣ ਵਾਲਿਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।