ਇੰਦਰਜੀਤ ਸਿੰਘ
- ਹਸਪਤਾਲ ਦੇ ਅਧਿਕਾਰੀਆਂ ਵਲੋਂ ਨਸ਼ਾ ਛੱਡਣ ਦੀ ਦਵਾਈ ਲੈਣ ਆਏ ਨਸ਼ਾ ਪੀੜਤਾਂ ਨੂੰ ਤਰ੍ਹਾਂ - ਤਰ੍ਹਾਂ ਦੇ ਬਹਾਨੇ ਲਗਾਉਣ ਦੇ ਕਾਰਨ ਲੱਗੀਆ ਲੰਬੀਆਂ ਲੰਬੀਆਂ ਲਾਈਨਾ
ਫਾਜ਼ਿਲਕਾ, 08 ਅਪ੍ਰੈਲ 2020 - ਦੇਸ਼ ਵਿੱਚ ਫੈਲੇ ਕੋਰੋਨਾ ਵਾਇਰਸ ਦੇ ਕਹਿਰ ਦੇ ਕਾਰਨ ਜਿੱਥੇ ਦੇਸ਼ ਭਰ ਵਿੱਚ ਲਾਕ ਡਾਊਨ ਕਰ ਕਰਫਿਊ ਲਗਾਇਆ ਗਿਆ ਹੈ ਅਤੇ ਸਰਕਾਰ ਵਲੋਂ ਲੋਕਾਂ ਨੂੰ ਇਸ ਵਾਇਰਸ ਤੋਂ ਬਚਣ ਲਈ ਤਰ੍ਹਾਂ - ਤਰ੍ਹਾਂ ਦੀਆਂ ਸਾਵਧਾਨੀਆਂ ਵਰਤਣ ਦੇ ਉਪਾਅ ਦੱਸੇ ਜਾ ਰਹੇ ਹਨ ਪਰ ਫਾਜ਼ਿਲਕਾ ਵਿੱਚ ਬਣੇ ਨਸ਼ਾ ਛੁੜਾਉ ਕੇਂਦਰ ਵਲੋਂ ਖੁਦ ਆਪ ਹੀ ਇਨ੍ਹਾਂ ਸਾਵਧਾਨੀਆਂ ਨੂੰ ਨਜ਼ਰ ਅੰਦਾਜ਼ ਕਰ ਸ਼ਰੇਆਮ ਸਰਕਾਰੀ ਨਿਯਮਾਂ ਦੀਆਂ ਧੱਜੀਆਂ ਉੜਾਈ ਜਾ ਰਹੀਆ ਹਨ ਜਿੱਥੇ ਫਾਜ਼ਿਲਕਾ ਵਿੱਚ ਬਣੇ ਇਸ ਨਸ਼ਾ ਛੁੜਾਉ ਕੇਂਦਰ ਵਿੱਚ ਨਸ਼ਾ ਛੱਡਣ ਦੀ ਦਵਾਈ ਲੈਣ ਆਏ ਨਸ਼ਾ ਪੀੜਤਾਂ ਵੱਲੋਂ ਬਿਨਾਂ ਸੋਸ਼ਲ ਡਿਸਟੇਂਸਿੰਗ ਦੀ ਪਰਵਾਹ ਕੀਤੇ ਲੰਬੀਆਂ ਲੰਬੀਆਂ ਲਾਈਣਾ ਲੱਗੀਆ ਹੋਈਆ ਹਨ ਅਤੇ ਇਸ ਵਿੱਚ ਹਸਪਤਾਲ ਪਰਬੰਧਨ ਵਲੋਂ ਵੀ ਐਨਾਂ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਲਈ ਜਾਗਰੂਕ ਕਰਣ ਦੀ ਬਜਾਏ ਇਹਨਾਂ ਦੀਆ ਲਾਇਨਾਂ ਲਵਾ ਦਿੱਤੀਆ ਗਈਆ ਅਤੇ ਐਨੀਆਂ ਲੰਮੀਆ - ਲੰਮੀਆ ਲਾਇਨਾਂ ਦੇ ਲੱਗਣ ਦਾ ਕਾਰਨ ਹਸਪਤਾਲ ਵਲੋਂ ਨਸ਼ਾ ਛਡਾਓ ਕੇਂਦਰ ਵਿੱਚ ਲਾਇਟ ਨਾ ਹੋਣਾ ਅਤੇ ਜਨਰੇਟਰ ਨਾ ਚੱਲਣ ਦੇ ਕਾਰਨ ਨੈੱਟ ਦਾ ਕੰਮ ਨਾ ਕਰਨਾ ਦੱਸਿਆ ਜਾ ਰਿਹਾ ਹੈ।
ਇਸ ਮੋਕੇ ਨਸ਼ਾ ਛੱਡਣ ਦੀ ਦਵਾਈ ਲੈਣ ਆਏ ਨਸ਼ਾ ਪੀੜਤਾਂ ਨੇ ਦੱਸਿਆ ਕਿ ਉਹ ਸਵੇਰੇ 7 : 00 ਵਜੇ ਤੋਂ ਇੱਥੇ ਬੈਠੇ ਹਨ ਅਤੇ ਉਨ੍ਹਾਂ ਨੂੰ ਆਏ 2-2, 3-3 ਘੰਟੇ ਹੋ ਚੁੱਕੇ ਹਨ ਪਰ ਇੱਥੇ ਡਾਕਟਰਾਂ ਵਲੋਂ ਉਨ੍ਹਾਂ ਨੂੰ ਇੰਨ੍ਹੀ ਦੇਰ ਤੱਕ ਬਿਠਾਏ ਜਾਣ ਦਾ ਕਾਰਨ ਹਸਪਤਾਲ ਵਿੱਚ ਲਾਇਟ ਨਾ ਹੋਣਾ ਦੱਸਿਆ ਜਾ ਰਿਹਾ ਹੈ ਅਤੇ ਜਿਸਦੇ ਕਾਰਨ ਉਨ੍ਹਾਂ ਦਾ ਨੈੱਟ ਕੰਮ ਨਹੀਂ ਕਰ ਰਿਹਾ ਅਤੇ ਜਿਸਦੀ ਵਜ੍ਹਾ ਨਾਲ ਇੰਨ੍ਹੀਆ ਲੰਮੀਆ ਲੰਮੀਆ ਲਾਇਨਾ ਲੱਗ ਚੁੱਕੀਆ ਹਨ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ ਜਰਨੇਟਰ ਹੋਣ ਦੇ ਬਾਵਜੂਦ ਵੀ ਜਾਣਬੁੱਝ ਕੇ ਜਰਨੇਟਰ ਨੂੰ ਚਲਾਇਆ ਨਹੀਂ ਜਾ ਰਿਹਾ। ਉਨ੍ਹਾਂ ਦੱਸਿਆ ਕਿ ਜਗ੍ਹਾ - ਜਗ੍ਹਾ ਫੈਲੇ ਕੋਰੋਨਾ ਵਾਇਰਸ ਦੇ ਬਾਵਜੂਦ ਵੀ ਹਸਪਤਾਲ ਪ੍ਰਬੰਧਕਾਂ ਵਲੋਂ ਉਨ੍ਹਾਂ ਨੂੰ ਸੋਸ਼ਲ ਡਿਸਟੇਂਸਿੰਗ ਬਾਰੇ ਵਿੱਚ ਦੱਸਣ ਦੀ ਬਜਾਏ ਉਨ੍ਹਾਂ ਨੂੰ ਲਾਇਨਾਂ ਵਿੱਚ ਲੱਗ ਕੇ ਖੜੇ ਹੋਣ ਨੂੰ ਬੋਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਸਵੇਰ ਤੋਂ ਆਪਣਾ ਕੰਮ ਧੰਦਾ ਛੱਡ ਕੇ ਆਏ ਬੈਠੇ ਹਨ। ਪਰ ਪ੍ਰਬੰਧਕਾਂ ਵਲੋਂ ਇੱਥੇ ਲਾਇਟ ਨਾ ਹੋਣਾ ਅਤੇ ਨੈੱਟ ਦਾ ਕੰਮ ਨਾ ਕਰਣ ਦਾ ਬਹਾਨਿਆ ਬਣਾਕੇ ਉਨ੍ਹਾਂ ਨੂੰ ਬਿਨਾਂ ਵਜ੍ਹਾ ਪਰੇਸ਼ਾਨ ਕੀਤਾ ਜਾ ਰਿਹਾ ਹੈ।
ਉਥੇ ਹੀ ਇਸ ਮੌਕੇ ਦਵਾਈ ਲੈਣ ਆਏ ਬਜ਼ੁਰਗ ਰਿਕਸ਼ਾ ਚਾਲਕ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਹ 8 ਕਿਲੋਮੀਟਰ ਦੂਰੋਂ ਚਲਕੇ ਰਿਕਸ਼ਾ ਉੱਤੇ ਦਵਾਈ ਲੈਣ ਆਇਆ ਹੈ ਅਤੇ ਆਉਣ ਜਾਣ ਦਾ ਉਸਦਾ 16 ਕਿਲੋਮੀਟਰ ਦਾ ਰਸਤਾ ਬਣਦਾ ਹੈ ਹੈ ਪਰ ਡਾਕਟਰਾਂ ਵਲੋਂ ਉਨ੍ਹਾਂਨੂੰ ਇਹ ਬੋਲ ਦਿੱਤਾ ਗਿਆ ਕਿ ਤੈਨੂੰ ਦਵਾਈ ਕੱਲ੍ਹ ਦਿੱਤੀ ਜਾਏਗੀ। ਉਸਨੇ ਦੱਸਿਆ ਕਿ ਐਕਸੀਡੈਂਟ ਹੋਣ ਦੇ ਕਾਰਨ ਉਸਦੇ ਸਰੀਰ ਵਿੱਚ ਕਾਫ਼ੀ ਤਕਲੀਫ ਰਹਿੰਦੀ ਹੈ ਉਸਨੇ ਦੱਸਿਆ ਕਿ ਉਹ ਸਵੇਰੇ 8 : 00 ਵਜੇ ਦਾ ਦਵਾਈ ਲੈਣ ਆਇਆ ਹੈ ਅਤੇ ਹੁਣ 1 ਵਜ ਚੁੱਕਿਆ ਹੈ ਉਸ ਨੂੰ ਬਿਨਾਂ ਦਵਾਈ ਦਿੱਤੇ ਵਾਪਸ ਭੇਜ ਦਿੱਤਾ ਗਿਆ ਹੈ।
ਉੱਥੇ ਹੀ ਦਵਾਈ ਲੈਣ ਆਏ ਇੱਕ ਨੌਜਵਾਨ ਵਿਜੈ ਕੁਮਾਰ ਨੇ ਦੱਸਿਆ ਕਿ ਉਹ ਕਾਫ਼ੀ ਦਿਨਾਂ ਤੋਂ ਇੱਥੇ ਦਵਾਈ ਲੈਣ ਆ ਰਿਹਾ ਹੈ ਅਤੇ ਪਹਿਲਾਂ ਉਸਦੀ ਰੋਜ਼ਾਨਾ 7 ਗੋਲੀਆਂ ਲੱਗੀਆ ਸੀ ਪਰ ਡਾਕਟਰਾਂ ਵਲੋਂ ਉਸਨੂੰ 7 ਗੋਲੀਆਂ ਦੇਣ ਦੀ ਬਜਾਏ ਚਾਰ ਗੋਲੀਆਂ ਦਿੱਤੀਆ ਗਈਆਂ ਹਨ ਉਸਨੇ ਦੱਸਿਆ ਕਿ ਡਾਕਟਰਾਂ ਨੇ ਉਸਨੂੰ ਇਹ ਕਹਿ ਕੇ ਦਵਾਈ ਘੱਟ ਕੀਤੀ ਗਈ ਸੀ ਕਿ ਜੇਕਰ ਤਕਲੀਫ ਹੋਵੇ ਤਾਂ ਦੱਸ ਦੇਣਾ ਦੁਬਾਰਾ ਫਿਰ ਤੁਹਾਡੀ ਦਵਾਈ ਵਧਾ ਦਿੱਤੀ ਜਾਏਗੀ। ਪਰ ਅੱਜ ਉਸਨੇ ਡਾਕਟਰ ਨੂੰ ਦਵਾਈ ਵਧਾਉਣ ਨੂੰ ਕਿਹਾ ਪਰ ਫਿਰ ਵੀ ਉਸਨੂੰ 7 ਗੋਲੀਆਂ ਦੇਣ ਦੀ ਬਜਾਏ ਚਾਰ ਗੋਲੀਆਂ ਦਿੱਤੀਆ ਗਈਆਂ ਹਨ ਜਿਸ ਕਾਰਨ ਉਸਦੇ ਸਰੀਰ ਨੂੰ ਕਾਫ਼ੀ ਤਕਲੀਫ ਸਹਿਣੀ ਪੈਂਦੀ ਹੈ ਹੀ ਉਸਨੇ ਹਸਪਤਾਲ ਪ੍ਰਬੰਧਕਾਂ ਉੱਤੇ ਇਲਜਾਮ ਲਗਾਉਂਦਿਆ ਕਿਹਾ ਕਿ ਹਸਪਤਾਲ ਪ੍ਰਬੰਧਕਾਂ ਵਲੋਂ ਅਮੀਰ ਅਤੇ ਗਰੀਬ ਦਾ ਭੇਦਭਾਵ ਵੀ ਕੀਤਾ ਜਾ ਰਿਹਾ ਹੈ।
ਇਸ ਸਾਰੇ ਮਾਮਲੇ ਸਬੰਧੀ ਜਦੋਂ ਹਸਪਤਾਲ ਵਿੱਚ ਮੌਜੂਦ ਅਧਿਕਾਰੀ ਨਾਲ ਨਸ਼ਾ ਪੀੜਤਾਂ ਨੂੰ ਆ ਰਹੀਆ ਸਮੱਸਿਆਵਾਂ ਸਬੰਧੀ ਅਤੇ ਸੋਸ਼ਲ ਡਿਸਟੈਂਸਿੰਗ ਦੀ ਹੋ ਰਹੀ ਉਲੰਘਣਾ ਸਬੰਧੀ ਗੱਲ ਕਰਨੀ ਚਾਹੀ ਤਾਂ ਉਹ ਜਵਾਬ ਦੇਣ ਦੀ ਬਜਾਏ ਕੈਮਰੇ ਦੇ ਅੱਗੇ-ਅੱਗੇ ਭੱਜਦੇ ਹੀ ਨਜ਼ਰ ਆਏ ਅਤੇ ਜਦੋਂ ਸਾਡੇ ਵਲੋਂ ਹਸਪਤਾਲ ਵਿੱਚ ਬੈਠੇ ਡਾਕਟਰ ਨਾਲ ਮਿਲਕੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਲੈਣੀ ਚਾਹੀ ਤਾਂ ਹਸਪਤਾਲ ਵਿੱਚ ਮੌਜੂਦ ਸਿਕਿਉਰਿਟੀ ਕਰਮਚਾਰੀਆਂ ਵਲੋਂ ਮੀਡੀਆ ਨੂੰ ਵੀ ਅੰਦਰ ਤੱਕ ਜਾਣ ਨਹੀਂ ਦਿੱਤਾ ਗਿਆ। ਉਥੇ ਹੀ ਇਸ ਅਧਿਕਾਰੀ ਵਲੋਂ ਮੋਬਾਇਲ ਉੱਤੇ ਆਪਣੇ ਕਿਸੇ ਵੱਡੇ ਅਧਿਕਾਰੀ ਨਾਲ ਫੋਨ ਤੇ ਗੱਲ ਕਰਨ ਨੂੰ ਵਾਰ ਵਾਰ ਬੋਲਿਆ ਗਿਆ। ਪਰ ਸਾਡੇ ਵਲੋਂ ਉਨ੍ਹਾਂ ਨੂੰ ਫੋਨ ਤੇ ਗੱਲ ਕਰਮ ਦੀ ਬਜਾਏ ਉਨ੍ਹਾਂ ਨੂੰ ਮਿਲਕੇ ਸਾਰੀ ਜਾਣਕਾਰੀ ਲੈਣ ਦੀ ਗੱਲ ਕਹੀ ਗਈ। ਪਰ ਇਸ ਅਧਿਕਾਰੀ ਅਤੇ ਸਿਕਿਉਰਿਟੀ ਵਾਲਿਆਂ ਵਲੋਂ ਮੀਡੀਆ ਕਰਮਚਾਰੀਆਂ ਨੂੰ ਅੰਦਰ ਤੱਕ ਜਾਣ ਨਹੀਂ ਦਿੱਤਾ ਕੀ ਜਿਸਦੇ ਨਾਲ ਸਾਫ਼ ਜਾਹਿਰ ਹੁੰਦਾ ਹੈ ਕਿ ਦਾਲ ਵਿੱਚ ਕੁੱਝ ਕਾਲ਼ਾ ਹੀ ਨਹੀਂ ਬਲਕਿ ਪੂਰੀ ਦਾਲ ਹੀ ਕਾਲੀ ਹੈ।
ਉੱਥੇ ਹੀ ਜੇ ਇਸ ਸਾਰੇ ਮਾਮਲੇ ਤੇ ਨਜ਼ਰ ਮਾਰੀ ਜਾਏ ਤਾਂ ਜਿਸ ਤਰ੍ਹਾਂ ਹਸਪਤਾਲਾ ਵਿੱਚ ਹੀ ਕੋਰੋਨਾ ਵਾਇਰਸ ਤੋਂ ਬਚਣ ਦੀਆਂ ਸਾਵਧਾਨੀਆਂ ਨਾ ਵਰਤਣਾਂ ਅਤੇ ਲੋਕਾਂ ਨੂੰ ਕੋਰੋਨਾ ਵਾਇਰਸ ਦੀਆਂ ਸਾਵਧਾਨੀਆਂ ਪ੍ਰਤੀ ਜਾਗਰੂਕ ਕਰਨ ਦੀ ਬਜਾਏ ਸ਼ਰੇਆਮ ਉਸਦੀ ਖੁਦ ਆਪ ਹੀ ਉਲੰਘਣਾ ਕੀਤੀ ਜਾ ਰਹੀ ਹੋਵੇ ਤਾਂ ਅਜਿਹੇ ਵਿੱਚ ਆਮ ਜਨਤਾ ਨੂੰ ਇਸ ਮਹਾਮਾਰੀ ਤੋਂ ਕਿਵੇਂ ਬਚਾਇਆ ਜਾ ਸਕੇਗਾ। ਜ਼ਰੂਰਤ ਹੈ ਜਿਲ੍ਹੇ ਦੇ ਪ੍ਰਬੰਧਕੀ ਅਤੇ ਉੱਚ ਅਧਿਕਾਰੀਆਂ ਵਲੋਂ ਅਜਿਹੇ ਲਾਪਰਵਾਹੀ ਕਰਨ ਵਾਲੇ ਇਨ੍ਹਾਂ ਮਹਿਕਮਿਆਂ ਦੇ ਕਰਮਚਾਰੀਆਂ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਏ ਤਾਂ ਕਿ ਆਮ ਨਾਗਰਿਕਾਂ ਨੂੰ ਇਸ ਖੌਫਨਾਕ ਬਿਮਾਰੀ ਤੋਂ ਬਚਾਇਆ ਜਾ ਸਕੇ।