'ਪਿੰਡਾਂ ਦੀਆਂ ਪੰਚਾਇਤਾਂ ਰਲ ਕੇ ਨੇੜੇ ਦੀਆਂ ਗਊਸ਼ਾਲਾਵਾਂ ਨੂੰ ਅਪਣਾਉਣ'
ਚੰਡੀਗੜ, 08 ਅਪ੍ਰੈਲ 2020 : ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਇਥੇ ਸੂਬੇ ਦੇ ਦਾਨੀ ਪੁਰਸ਼ਾਂ ਖਾਸ ਕਰ ਕੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਦੀਆਂ ਗਊਸ਼ਾਲਾਵਾਂ ਵਿਚ ਲੋਂੜੀਦਾ ਹਰਾ ਚਾਰਾ, ਤੂੜੀ ਅਤੇ ਹੋਰ ਖ਼ੁਰਾਕੀ ਵਸਤਾਂ ਪਹੁੰਚਾਉਣ ਲਈ ਅੱਗੇ ਆਉਣ ਤਾਂ ਕਿ ਕਿਸੇ ਵੀ ਗਉਸ਼ਾਲਾ ਵਿਚ ਕੋਈ ਪਸ਼ੂ ਭੁੱਖਾ ਨਾ ਮਰੇ। ਉਹਨਾਂ ਕਿਹਾ ਕਿ ਇਸ ਅਤਿਅੰਤ ਸੰਕਟ ਦੀ ਘੜੀ ਵਿਚ ਸਾਡਾ ਸਭ ਦਾ ਇਹ ਪਰਮ ਧਰਮ ਹੈ ਕਿ ਗਊਆਂ ਦੀਆਂ ਜਾਨਾਂ ਬਚਾਉਣ ਲਈ ਆਪਣੀ ਕਿਰਤ ਕਮਾਈ ਵਿਚੋਂ ਕੁਝ ਨਾ ਕੁਝ ਜਰੂਰ ਦੇਈਏ।
ਸ਼੍ਰੀ ਬਾਜਵਾ ਨੇ ਕਿਹਾ ਕਿ ਸੂਬੇ ਦੇ ਕਈ ਥਾਵਾਂ ਤੋਂ ਇਹ ਰਿਪੋਰਟਾਂ ਮਿਲ ਰਹੀਆਂ ਹਨ ਕਿ ਗਊਸ਼ਾਲਾਵਾਂ ਵਿਚ ਲੋਂੜੀਦਾ ਹਰਾ ਚਾਰਾ ਨਹੀਂ ਪਹੁੰਚ ਰਿਹਾ ਅਤੇ ਪਹਿਲਾਂ ਤੋਂ ਭੰਡਾਰ ਕੀਤੀ ਗਈ ਤੂੜੀ ਵੀ ਮੁੱਕ ਗਈ ਹੈ। ਉਹਨਾਂ ਗਊਸ਼ਾਲਾਵਾਂ ਦਾ ਹੋਰ ਵੀ ਮਾੜਾ ਹਾਲ ਹੈ ਜਿਹੜੀਆਂ ਸਿਰਫ਼ ਦਾਨੀਆਂ ਵਲੋਂ ਦਿੱਤੇ ਗਏ ਦਾਨ ਦੇ ਸਹਾਰੇ ਹੀ ਚੱਲਦੀਆਂ ਹਨ। ਸੂਬੇ ਵਿਚ ਕਰਫਿਊ ਲੱਗਿਆ ਹੋਣ ਕਾਰਨ ਸ਼ਰਧਾਲੂ ਅਤੇ ਗਊ ਭਗਤ ਦਾਨ ਕਰਨ ਲਈ ਗਊਸ਼ਾਲਾਵਾਂ ਵਿਚ ਨਹੀਂ ਜਾ ਸਕਦੇ ਜਿਸ ਦੇ ਸਿੱਟੇ ਵਜੋਂ ਗਊਆਂ ਭੁੱਖੀਆਂ ਮਰਨ ਲੱਗੀਆਂ ਹਨ। ਉਹਨਾਂ ਕਿਹਾ ਕਿ ਕਈ ਥਾਵਾਂ ਉੱਤੇ ਪ੍ਰਬੰਧਕਾਂ ਨੇ ਗਊਸ਼ਾਲਾਵਾਂ ਦੇ ਗੇਟ ਖੋਲ• ਕੇ ਗਊਆਂ ਬਾਹਰ ਕੱਢ ਦਿੱਤੀਆਂ ਹਨ।
ਪੰਜਾਬੀਆਂ ਨੂੰ ਉਹਨਾਂ ਦਾ ਵਿਰਸਾ ਯਾਦ ਕਰਾਉਂਦਿਆਂ, ਸ਼੍ਰੀ ਬਾਜਵਾ ਨੇ ਕਿਹਾ ਕਿ ਪੰਜਾਬੀ ਗਊ-ਗਰੀਬ ਦੀ ਰੱਖਿਆ ਲਈ ਹਮੇਸ਼ਾ ਹੀ ਮੋਹਰੀ ਰਹੇ ਹਨ। ਪੰਜਾਬੀਆਂ ਖਾਸ ਕਰ ਕੇ ਸਿੱਖਾਂ ਨੇ ਗਊਆਂ ਦੀ ਰੱਖਿਆ ਲਈ ਲਹੂ ਡੋਲਵੇਂ ਸੰਘਰਸ਼ ਵੀ ਲੜੇ ਹਨ। ਇਸ ਲਈ ਹੁਣ ਉਹਨਾਂ ਨੂੰ ਗਊਆਂ ਨੂੰ ਭੁੱਖੀਆਂ ਮਰਨ ਲਈ ਨਹੀਂ ਛੱਡਣਾ ਚਾਹੀਦਾ ਅਤੇ ਹਰ ਹਾਲ ਵਿਚ ਚਾਰਾ ਅਤੇ ਤੂੜੀ ਗਊਸ਼ਾਲਾਵਾਂ ਵਿਚ ਪਹੁੰਚਾਉਣ ਦਾ ਪ੍ਰਬੰਧ ਕਰਚਾ ਚਾਹੀਦਾ ਹੈ।
ਸ਼੍ਰੀ ਬਾਜਵਾ ਨੇ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨੇੜੇ ਦੀਆਂ ਗਊਸ਼ਾਲਾ ਨੂੰ ਅਪਨਾÀਣ ਅਤੇ ਹਰ ਪਿੰਡ ਵਾਰੀ ਨਾਲ ਹਰ ਰੋਜ਼ ਚਾਰਾ ਭੇਜਣ ਦੀ ਜ਼ਿੰਮੇਵਾਰੀ ਲਵੇ। ਉਹਨਾਂ ਜ਼ਿਲਿਆਂ ਦੇ ਸਿਵਲ ਪ੍ਰਸ਼ਾਸ਼ਨ ਨੂੰ ਵੀ ਕਿਹਾ ਕਿ ਉਹ ਆਪਣੇ ਆਪਣੇ ਜ਼ਿਲਿਆਂ ਵਿਚ ਸਥਿਤ ਗਊਸ਼ਾਲਾਵਾਂ ਦੇ ਪ੍ਰਬੰਧਕਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਨਾਲ ਤਾਲਮੇਲ ਕਰਵਾ ਕੇ ਇਹਨਾਂ ਗਊਸ਼ਾਲਾਵਾਂ ਚਿਣ ਚਾਰਾ ਪਹੁੰਚਦਾ ਯਕੀਨੀ ਬਣਾਉਣ। ਪੰਚਾਇਤ ਮੰਤਰ
ਪੰਚਾਇਤ ਮੰਤਰੀ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸ਼ਨ ਨੂੰ ਹਰ ਜ਼ਿਲੇ ਵਿਚ ਇਸ ਕਾਰਜ ਲਈ ਸਥਾਨਕ ਸਰਕਾਰਾਂ, ਪੇਂਡੂ ਵਿਕਾਸ ਤੇ ਪੰਚਾਇਤਾਂ ਅਤੇ ਪਸ਼ੂ ਪਾਲਣ ਵਿਭਾਗ ਦੀ ਇੱਕ ਸਾਂਝੀ ਕਮੇਟੀ ਬਣਾ ਕੇ ਇਹ ਕਾਰਜ ਸੰਭਾਲਣਾ ਚਾਹੀਦਾ ਹੈ।
ਉਹਨਾਂ ਆਪਣੇ ਅਧੀਨ ਪਸ਼ੂ ਪਾਲਣ ਮਹਿਕਮੇ ਦੇ ਜ਼ਿਲਾ ਅਧਿਕਾਰੀਆਂ ਨੂੰ ਵੀ ਹਿਦਾਇਤ ਕੀਤੀ ਕਿ ਉਹ ਆਪਣੇ ਜ਼ਿਲੇ ਦੀ ਹਰ ਗਊਸ਼ਾਲਾ ਵਿਚ ਡਾਕਟਰੀ ਸਹੂਲਤਾਂ ਮਿਲਦੀਆਂ ਰਹਿਣ ਨੂੰ ਵੀ ਯਕੀਨੀ ਬਣਾਉਣ।