ਸੰਜੀਵ ਸੂਦ
ਲੁਧਿਆਣਾ, 8 ਅਪ੍ਰੈਲ 2020 - ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਲਗਾਤਾਰ ਦਾਅਵੇ ਕਰ ਰਹੀ ਹੈ ਕਿ ਗ਼ਰੀਬ ਲੋਕਾਂ ਤੱਕ ਉਨ੍ਹਾਂ ਵੱਲੋਂ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਮਿਹਨਤ ਮਜ਼ਦੂਰੀ ਕਰਕੇ ਰਿਕਸ਼ਾ ਆਦਿ ਚਲਾਉਣ ਵਾਲੇ ਗਰੀਬ ਲੋਕ ਕਾਫੀ ਪ੍ਰੇਸ਼ਾਨ ਨੇ ਅਤੇ ਦੋ ਵਕਤ ਦੀ ਰੋਟੀ ਦੇ ਉਹ ਮੁਹਤਾਜ ਹੋ ਚੁੱਕੇ ਹਨ। ਕਿਉਂਕਿ ਕੰਮ ਨਹੀਂ ਚੱਲ ਰਿਹਾ ਲਾਕ ਡਾਊਨ ਕਰਕੇ ਘਰਾਂ 'ਚ ਹੀ ਰਹਿ ਰਹੇ ਨੇ ਜਿਸ ਕਰਕੇ ਉਨ੍ਹਾਂ ਨੂੰ ਹੁਣ ਰੋਟੀ ਵੀ ਨਸੀਬ ਨਹੀਂ ਹੋ ਰਹੀ। ਲੁਧਿਆਣਾ ਦੇ ਕੰਗਣਵਾਲ ਇਲਾਕੇ ਵਿੱਚ ਵੱਡੀ ਤਾਦਾਦ 'ਚ ਗਰੀਬ ਰਿਕਸ਼ਾ ਚਲਾਉਣ ਵਾਲੇ ਰਹਿੰਦੇ ਨੇ ਜੋ ਇਨ੍ਹੀਂ ਦਿਨੀਂ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ।
ਸਾਡੀ ਟੀਮ ਵੱਲੋਂ ਇਨ੍ਹਾਂ ਰਿਕਸ਼ਾ ਚਲਾਉਣ ਵਾਲਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਕੋਈ ਵੀ ਮਦਦ ਨਹੀਂ ਮਿਲ ਰਹੀ। ਕੰਮ ਬਿਲਕੁਲ ਠੱਪ ਹੈ ਜਿਸ ਕਰਕੇ ਉਨ੍ਹਾਂ ਲਈ ਘਰ ਦੀ ਰੋਟੀ ਚਲਾਉਣੀ ਵੀ ਔਖੀ ਹੋ ਗਈ ਹੈ। ਇਨ੍ਹਾਂ ਲੋਕਾਂ ਨੇ ਦੱਸਿਆ ਕਿ ਕਿਵੇਂ ਉਹ ਤੰਗਹਾਲੀ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਨ।