ਅਸ਼ੋਕ ਵਰਮਾ
ਬਠਿੰਡਾ, 8 ਅਪਰੈਲ 2020 - ਬਠਿੰਡਾ ਦੀ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਨੇ ਅੱਜ ਸਫਾਈ ਸੇਵਕਾਂ ਦਾ ਸਨਮਾਨ ਕੀਤਾ ਹੈ। ਭਾਰਤ ਵਿਚ ਕੋਰੋਨਾ ਬਿਮਾਰੀ ਕਾਰਨ ਪੁਲਿਸ ਅਤੇ ਸਿਹਤ ਵਿਭਾਗ ਦੇ ਸਵੱਛਤਾ ਕਰਮਚਾਰੀਆਂ ਅਤੇ ਪੱਤਰਕਾਰਾਂ ‘ਤੇ ਕੰਮ ਦਾ ਭਾਰ ਬਹੁਤ ਜਿਆਦਾ ਵਧ ਗਿਆ ਹੈ।
ਪੁਲਿਸ ਅਤੇ ਸੈਨੀਟੇਸਨ ਕਰਮਚਾਰੀ ਆਪਣੀ ਜਿੰਦਗੀ ਦੀ ਪਰਵਾਹ ਨਾ ਕਰਕੇ 24 ਘੰਟੇ ਮਨੁੱਖਤਾ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਹਨ। ਇਸ ਨੂੰ ਦੇਖਦਿਆਂ ਅੱਜ ਸਹਾਰਾ ਜਨ ਸੇਵਾ ਦੀ ਸਮੁੱਚੀ ਟੀਮ ਨੇ ਸਥਾਨਕ ਫਾਇਰ ਬਿ੍ਰਗੇਡ ਚੌਕ ਵਿਖੇ ਸਧਾਰਣ ਸਮਾਗਮ ਦੌਰਾਨ ਨਗਰ ਨਿਗਮ ਬਠਿੰਡਾ ਦੇ ਸੈਨੇਟਰੀ ਕਰਮਚਾਰੀ ਅਤੇ ਸੈਨੇਟਰੀ ਵਿਭਾਗ ਦੇ ਅਧਿਕਾਰੀ ਜੋ ਦਿਨ ਰਾਤ ਸਹਿਰ ਦੀ ਸਫਾਈ ਦਾ ਧਿਆਨ ਰੱਖਕੇ ਸ਼ਹਿਰ ਨੂੰ ਸੁੰਦਰ ਬਣਾਉਂਦੇ ਹਨ ਨੂੰ ਸਨਮਾਨਿਤ ਕੀਤਾ ਗਿਆ ਹੈ।
ਪ੍ਰਧਾਨ ਵਿਜੇ ਗੋਇਲ ਨੇ ਦੱਸਿਆ ਅੱਜ, ਇਸ ਸੰਕਟ ਦੀ ਘੜੀ ਵਿਚ, ਇਹ ਲੋਕ ਬਹੁਤ ਹੀ ਸ਼ਲਾਘਾਯੋਗ ਕੰਮ ਕਰ ਰਹੇ ਹਨ। ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਅਤੇ ਸੈਨੇਟਰੀ ਵਿਭਾਗ ਦੇ ਕਰਮਚਾਰੀਆਂ ਦੇ ਗਲ ਵਿਚ ਹਾਰ ਪਾਏ ਅਤੇ ਸਵੱਛਤਾ ਕਰਮਚਾਰੀਆਂ ਨੂੰ ਸਲਾਮ ਕੀਤਾ। ਸਹਾਰਾ ਟੀਮ ਨੇ ਕਰਮਚਾਰੀਆਂ ਤੇ ਫੁੱਲਾਂ ਦੀ ਵਰਖਾ ਕੀਤੀ । ਸੀ੍ਰ ਗੋਇਨ ਨੈ ਕਿਹਾ ਕਿ ਇਸ ਔਖੀ ਘੜੀ ਦੌਰਾਨ ਇਸ ਸੇਵਾ ਬਦਲੇ ਸਮੁੱਚਾ ਸਮਾਜ ਸਫਾਈ ਸੇਵਕਾਂ ਦਾ ਧੰਨਵਾਦੀ ਹੈ।