ਅਸ਼ੋਕ ਵਰਮਾ
- ਆਧਾਰ ਸੁਪਰ ਮਾਰਕੀਟ ਦੇ ਮਾਲਕ-ਮੈਨੇਜਰ ਖਿਲਾਫ ਕੇਸ ਦਰਜ
ਮਾਨਸਾ, 09 ਅਪ੍ਰੈਲ 2020 - ਮਾਨਸਾ ਪੁਲਿਸ ਨੇ ਕੋਰੋਨਾ ਵਾਇਰਸ ਕਾਰਨ ਪੰਜਾਬ ਸਰਕਾਰ ਵੱਲੋਂ ਲਾਏ ਕਰਫਿਊ ਦੌਰਾਨ ਲੋਕਾਂ ਦੀ ਮਜਬੂਰੀ ਦਾ ਫਾਇਦਾ ਚੁੱਕ ਕੇ ਜਰੂਰੀ ਵਸਤਾਂ ਦੀ ਕਾਲਾਬਜਾਰੀ ਕਰਨ ਵਾਲਿਆਂ ਖਿਲਾਫ ਸ਼ਿਕੰਜਾ ਕਸ ਦਿੱਤਾ ਹੈ। ਅੱਜ ਜਿਲ੍ਹਾ ਪੁਲਿਸ ਮਾਨਸਾ ਵੱਲੋੋਂ ਸਥਾਨਕ ਬੱਸ ਸਟੈਂਡ ਨੇੜੇ ਸਥਿਤ ਆਧਾਰ ਸੁਪਰ ਮਾਰਕੀਟ ਦੇ ਮਾਲਕ ਖਿਲਾਫ ਵੱਡੀ ਕਾਰਵਾਈ ਕਰਦਿਆਂ ਉਨਾਂ ਵੱਲੋੋਂ ਕੀਤੀ ਜਾ ਰਹੀ ਕਾਲਾਬਾਜਾਰੀ ਖਿਲਾਫ ਪੁਲਿਸ ਕੇਸ ਦਰਜ਼ ਕੀਤਾ ਗਿਆ ਹੈ।
ਐਸ.ਐਸ.ਪੀ. ਮਾਨਸਾ ਡਾ:ਨਰਿੰਦਰ ਭਾਰਗਵ ਨੇ ਦੱਸਿਆ ਕਿ ਪੁਲਿਸ ਕੋੋਲ ਅਧਾਰ ਸਟੋੋਰ ਵੱਲੋੋਂ ਸਮਾਨ ਉਪਰ ਪਿ੍ਰੰਟ ਕੀਤੇ ਰੇਟ ਤੋੋਂ ਵੱਧ ਰੇਟ ਵਸੂਲ ਕਰਨ ਸਬੰਧੀ ਐਡਵੋੋਕੇਟ ਬਲਕਰਨ ਸਿੰਘ ਬੱਲੀ ਨੇ ਦਰਖਾਸਤ ਦਿੱਤੀ ਸੀ। ਐਡਵੋਕੇਟ ਨੇ ਦੱਸਿਆ ਸੀ ਕਿ ਆਧਾਰ ਕੰਪਨੀ ਦੇ ਸਟੋੋਰ ਤੋੋਂ ਉਨਾਂ 8 ਅਪ੍ਰੈਲ 2020 ਨੂੰ ਸਮਾਨ ਖਰੀਦਿਆ ਸੀ,। ਕੰਪਨੀ ਦੇ ਸਟੋੋਰ ਨੇ ਉਨਾਂ ਨੂੰ ਛੋਲਿਆਂ ਦੀ ਦਾਲ ਜਿਸ ਉਪਰ ਕੰਡਾ ਕਰਨ ਤੋੋਂ ਬਾਅਦ ਪਿ੍ਰੰਟ ਕੀਤਾ ਰੇਟ 31.50 ਰੁਪਏ ਦੀ ਬਜਾਏ ਬਿੱਲ ਵਿੱਚ 36 ਰੁਪਏ, ਜੁਆਏ ਕੰਪਨੀ ਦੇ ਸੈਂਪੂ ਜਿਸ ਤੇ ਸਪੈਸ਼ਲ ਰੇਟ 99 ਰੁਪਏ ਦਰਜ਼ ਸੀ, ਦੇ 160 ਰੁਪਏ ਅਤੇ ਪਤੰਜਲੀ ਕੰਪਨੀ ਦਾ ਟੁੱਥਪੇਸਟ ਜਿਸ ਉੋਪਰ 75 ਰੁਪਏ ਪਿ੍ਰੰਟ ਰੇਟ ਸੀ, ਦੇ 80 ਰੁਪਏ ਵਸੂਲ ਕੀਤੇ ਗਏ ਸਨ।ਸ਼ਕਾਹਿਤਕਰਤਾ ਨੇ ਦਰਖਾਸ਼ਤ ਦੇ ਨਾਲ ਬਿੱਲ ਦੀ ਫੋੋਟੋੋਸਟੈਟ ਕਾਪੀ ਪੇਸ਼ ਕੀਤੀ ਸੀ। ਇਸ ਦਰਖਾਸਤ ਦੇ ਆਧਾਰ ਤੇ ਥਾਣਾ ਸਿਟੀ-2 ਮਾਨਸਾ ਵਿਖੇ ਇਸ ਸਟੋੋਰ ਦੇ ਮਾਲਕ ਅਤੇ ਸਟੋੋਰ ਦੇ ਮੈਨੇਜਰ ਖਿਲਾਫ ਧਾਰਾ 420 ਤਹਿਤ ਮੁਕੱਦਮਾ ਨੰਬਰ 69 ਦਰਜ਼ ਰਜਿਸਟਰ ਕੀਤਾ ਗਿਆ ਹੈ।
ਐਸਐਸਪੀ ਡਾ:ਨਰਿੰਦਰ ਭਾਰਗਵ ਦਾ ਕਹਿਣਾ ਸੀ ਕਿ ਮੁਕੱਦਮੇ ਦੀ ਪੜਤਾਲ ਜਾਰੀ ਹੈ ਅਤੇ ਇਸ ਦੌੌਰਾਨ ਜੋੋ ਵੀ ਤੱਥ ਸਾਹਮਣੇ ਆਉਣਗੇ, ਉਨਾਂ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨਾਂ ਦੱਸਿਆ ਕਿ ਜਦ ਦੇਸ਼ ਕੋੋਰੋੋਨਾ ਵਾਇਰਸ ਦੇ ਸੰਕਟ ਵਿੱਚ ਫਸਿਆ ਹੋੋਇਆ ਹੈ ਤਾਂ ਉਸ ਸਮੇਂ ਜਿਲੇ ਅੰਦਰ ਕਿਸੇ ਵੀ ਵਿਅਕਤੀ ਵੱਲੋੋਂ ਕਾਲਾਬਜਾਰੀ ਬਰਦਾਸਤ ਨਹੀਂ ਕੀਤੀ ਜਾਏਗੀ। ਉਨਾਂ ਦੱਸਿਆ ਕਿ ਮਾਨਸਾ ਪੁਲਿਸ ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਵੱਲੋਂ ਸਖਤ ਕਾਰਵਾਈ ਕਰਨ ਸਬੰਧੀ ਜਾਰੀ ਸਖਤ ਹਦਾਇਤਾ ਦੀ ਇੰਨ ਬਿੰਨ ਪਾਲਣਾ ਕਰੇਗੀ। ਉਨਾਂ ਦੱਸਿਆ ਕਿ ਕਿਸੇ ਵੀ ਵਿਅਕਤੀ,ਦੁਕਾਨਦਾਰ ਜਾਂ ਕੰਪਨੀ ਨੂੰ ਜੋੋ ਅਜਿਹਾ ਕਰਦੀ ਪਾਈ ਗਈ ਤਾਂ ਉਸਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀ ਜਾਵੇਗਾ ਅਤੇ ਪੁਲਿਸ ਪੁਲਿਸ ਸਾਫ ਸੁਥਰਾ ਤੇ ਪਾਰਦਰਸ਼ੀ ਪ੍ਰਸ਼ਾਸਨ ਮੁਹੱਈਆ ਕਰਨ ਨੂੰ ਯਕੀਨੀ ਬਣਾਏਗੀ।