ਅਸ਼ੋਕ ਵਰਮਾ
ਬਠਿੰਡਾ, 9 ਅਪਰੈਲ 2020 - ਕੋਰੋਨਾ ਵਾਇਰਸ ਮਹਾਂਮਾਰੀ ਦੇ ਮੁੱਦੇ ਤੇ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਪਿੰਡਾਂ ਚ, ਨਾਕੇਬੰਦੀ ਕਰਨ ਵਿੱਚ ਮਹਿਲਾ ਬਿਰਗੇਡ ਨੇ ਮੋਰਚਾ ਸੰਭਾਲਿਆ ਹੈ । ਪਿੰਡ ਮਹਿਮਾ ਭਗਵਾਨਾ ਦੀ ਪੜੀ ਲਿਖੀ ਤੇ ਅਗਾਂਹ ਵਧੂ ਸੋਚ ਵਾਲੀ ਮਹਿਲਾ ਸਰਪੰਚ ਕੁਲਵਿੰਦਰ ਕੋਰ ਦੀ ਅਗਵਾਈ ਵਿੱਚ ਔਰਤਾਂ ਦੇ ਗਰੁੱਪਾਂ ਨੇ ਪਿੰਡ ਦੇ ਸਾਰੇ ਰਸਤਿਆ ਨੂੰ ਸੀਲ ਕਰਦਿਆ ਨਾਕਾਬੰਦੀ ਕਰਦਿਆ ਪਹਿਰਾ ਦਿੱਤਾ ਜਾ ਰਹਿ ਹੈ । ਮਹਿਲਾਵਾ ਵੱਲੋ ਸੰਭਾਲੇ ਗਏ ਮੋਰਚੇ ਵਿੱਚ ਪੰਚਾਇਤ ਦੀਆ ਪੰਚ ਅੋਰਤਾਂ ਅਤੇ ਵਾਟਰ ਸਪਲਾਈ ਐਡ ਸੈਨੀਟੇਸਨ ਕੇਮਟੀ ਦੀ ਅੋਰਤਾਂ ਮੈਬਰ ਸਾਮਲ ਹਨ ।
ਲੋਕਾਂ ਨੂੰ ਜਾਗਰੂਕ ਕਰਨ ਲਈ ਸਪੀਕਰ ਰਾਹੀ ਆਨਊਸਮੈਟ ਕੀਤੀ ਜਾਦੀ ਹੈ । ਪਿੰਡ ਵਿੱਚ ਨਾ ਹੀ ਕਿਸੇ ਰਿਸੇਤਦਾਰ ਨੂੰ ਆਉਣ ਦਿੱਤਾ ਜਾਦਾ ਹੈ ਤਾਂ ਪਿੰਡ ਵਾਸੀਆ ਨੂੰ ਬਾਹਰ ਰਿਸਤੇਦਾਰੀ ਵਿੱਚ ਜਾਣ ਦਿੱਤਾ ਜਾਦਾ ਹੈ । ਪਿੰਡ ਦੇ 3 ਰਸਤਿਆ ਅਤੇ ਸੱਥ ਵਿੱਚਕਾਰ ਅੋਰਤਾ ਦਾ ਪਹਿਰਾ ਰਹਿੰਦਾ ਹੈ । ਦਿਨ ਸਮੇ ਨਾਕੇ ਤੇ ਪਹਿਰਾ ਅੋਰਤਾਂ ਦਿੰਦੀਆ ਹਨ ਤੇ ਰਾਤ ਨੂੰ ਮਰਦਾਂ ਵੱਲੋ ਪਹਿਰਾ ਦਿੱਤਾ ਜਾਦਾ ਹੈ ,ਹਰ ਆਉਣ ਜਾਣ ਵਾਲੇ ਦਾ ਨਾਮ ਦਰਜ ਕੀਤਾ ਜਾਦਾ ਹੈ । ਲੋਕਾਂ ਨੂੰ ਸੱਥ ਵਿੱਚ ਤਾਸ ਖੇਡਣ ਦੀ ਮੁਨਾਹੀ ਦੇ ਹੁਕਮ ਵੀ ਕੀਤੇ ਹੋਏ ਹਨ । ਇਸ ਤੋ ਇਲਾਵਾ ਦੁਕਾਨਾ ਅੱਗੇ ਸਰਕਲ ਮੀਟਰ ਮੀਟਰ ਤੇ ਲਾਏ ਗਏ ਹਨ ਤਾ ਕਿ ਖਰੀਦਦਾਰ ਇੱਕ ਦੂਜੇ ਤੋ ਦੂਰ ਰਹਿ ਸਕਣ ।
ਸਰਪੰਚ ਕੁਲਵਿੰਦਰ ਕੌਰ ਨੇ ਦੱਸਿਆ ਕਿ ਪੰਚਾਇਤ ਕੋਲ ਕੋਈ ਫੰਡ ਨਾ ਹੋਣ ਦੇ ਬਾਵਜੂਦ ਅੋਰਤਾਂ ਵੱਲੋ ਆਪਣੇ ਤੋਰ ਤੇ ਫੰਡ ਇਕੱਠਾ ਕੀਤਾ ਗਿਆ , ਇਸ ਫੰਡ ਨਾਲ 16 ਦਿਨਾਂ ਤੋ ਗਰੀਬ ਪ੍ਰੀਵਾਰਾ ਨੂੰ ਗੁਰਦੁਆਰਾ ਸਾਹਿਬ ਵਿੱਚ ਲੰਗਰ ਤਿਆਰ ਕਰਵਾਕੇ ਰੋਜਾਨਾ ਸਵੇਰੇ ਸਾਮ ਦਿੱਤਾ ਜਾਦਾ ਹੈ । ਉਨਾਂ ਕਿਹਾ ਕਿ ਗਰੀਬੀ ਰੇਖਾ ਤੋ ਹੇਠਾ ਰਹਿੰਦੇ ਪ੍ਰੀਵਾਰਾ ਦਾ ਸਰਵੇ ਕੀਤਾ ਗਿਆ ਜਿੰਨਾਂ ਪ੍ਰੀਵਾਰ ਨੂੰ ਰਾਸਨ ਦੀ ਜਰੂਰਤ ਸੀ ,ਪੰਚਾਇਤ ਦੀਆ ਪੰਚ ਅੋਰਤਾਂ ਤੇ ਵਾਟਰ ਸਪਲਾਈ ਕਮੇਟੀ ਦੀਆ ਅੋਰਤਾਂ ਖੁਦ ਖਾਣਾ ਤਿਆਰ ਕਰਕੇ ਦਿੰਦੀਆ ਹਨ । ਸਰਕਾਰ ਤੋ ਬਿਨਾਂ ਆਸ ਰੱਖੇ ਆਪਣੇ ਪੱਧਰ ਤੇ ਹੀ 1300 ਦੇ ਕਰੀਬ ਅੋਰਤਾਂ ਦੇ ਗਰੁੱਪ ਵੱਲੋ ਮਾਸਕ ਤਿਆਰ ਕਰਕੇ ਹਰ ਪ੍ਰੀਵਾਰ ਨੂੰ ਮੁਹੱਈਆ ਕਰਵਾਏ ਗਏ ਹਨ ।
ਨਾਕਿਆ ਉਪਰ ਆਪਣੇ ਗਰੁੱਪ ਵੱਲੋ ਤਿਆਰ ਕੀਤੇ ਸੈਨੀਟੇਜਰ ਦੀ ਵਰਤੋ ਕੀਤੀ ਜਾਦੀ ਹੈ । ਅੋਰਤਾ ਦੇ ਗਰੁੱਪ ਨੇ ਕਰੋਨਾ ਵਾਇਰਸ ਮਹਾਂਮਾਰੀ ਤੋ ਬਚਾਉਣ ਲਈ ਹਰ ਸੰਭਵ ਕੋਸਿਸ ਕਰ ਰਹੀਆ ਹਨ । ਕਰੋਨਾ ਵਾਇਰਸ ਮਹਾਂਮਾਰੀ ਦੇ ਟਕਾਰੇ ਲਈ ਸਰਪੰਚ ਕੁਲਵਿੰਦਰ ਕੋਰ ਤੇ ਸਮੁੱਚੀ ਪੰਚਾਇਤ ਵੱਲੋ ਚੁੱਕੇ ਗਏ ਕਦਮਾਂ ਹਰ ਪਾਸੇ ਸਲਾਘਾ ਹੋ ਰਹੀ ਹੈ । ਇਹਨਾ ਅੋਰਤਾਂ ਵਿੱਚ ਪੰਚ ਸੁਖਪਾਲ ਕੋਰ , ਪਾਲੋ ਕੋਰ , ਕਰਮਜੀਤ ਕੌਰ , ਬਲਜੀਤ ਕੋਰ ਅਤੇ ਵਾਟਰ ਸਪਲਾਈ ਐਡ ਸੈਨੀਟੇਸ;ਨ ਕਮੇਟੀ ਦੀਆ ਮੈਬਰ ਜਸਵੀਰ ਕੌਰ , ਭਿੰਦਰ ਕੌਰ , ਸੁਖਵਿੰਦਰ ਕੌਰ, ਸੁਖਵੀਰ ਕੌਰ , ਪਰਮਜੀਤ ਕੌਰ, ਅਮਨਦੀਪ ਕੌਰ ਅਤੇ ਰੀਨਾ ਕੋਰ ਹਾਜਰ ਹਨ ।