ਰਜਨੀਸ਼ ਸਰੀਨ
ਨਵਾਂਸਹਿਰ, 10 ਅਪ੍ਰੈਲ 2020 - ਜ਼ਿਲ੍ਹੇ ਦੇ ਸਿੱਖਿਆ ਵਿਭਾਗ 250 ਦੇ ਕਰੀਬ ਟੀਚਿੰਗ ਤੇ ਨਾਨ ਟੀਚਿੰਗ ਕਰਮਚਾਰੀ ਕੋਰੋਨਾ ਬਿਮਾਰੀ ਨਾਲ ਲੜਨ ਲਈ ਪੂਰੀ ਤਨਦੇਹੀ ਨਾਲ ਡਿਊਟੀ ਨਿਭਾ ਕੇ ਸਿੱਖਿਆ ਵਿਭਾਗ ਦਾ ਨਾਂਅ ਰੌਸ਼ਨ ਕਰ ਰਹੇ ਹਨ। ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫਸਰ(ਸੈ.ਸਿ) ਹਰਚਰਨ ਸਿੰਘ ਅਤੇ ਜ਼ਿਲ੍ਹਾ ਸਿੱਖਿਆ ਅਫਸਰ(ਐਲੀ.ਸਿ) ਪਵਨ ਕੁਮਾਰ ਨੇ ਦੱਸਿਆ ਕਿ ਜਿੱਥੇ ਅੱਜ ਸਾਰਾ ਸੰਸਾਰ ਕੋਰੋਨਾ ਖਿਲਾਫ ਲੜਾਈ ਲੜ ਰਿਹਾ ਹੈ ਉੱਥੇ ਸਾਡਾ ਸਿੱਖਿਆ ਵਿਭਾਗ ਵੀ ਕਿਸੇ ਤੋਂ ਘੱਟ ਨਹੀਂ ਹੈ ਅੱਜ ਸਾਡੇ ਵਿਭਾਗ ਦੇ ਕਰਮਚਾਰੀ ਪੈਟਰੋਲਿੰਗ ਲਈ, ਨਾਖਿਆ ਤੇ, ਰਾਸਨ ਵੰਡਣ ਅਤੇ ਵੱਖ ਵੱਖ ਦਫਤਰਾਂ ਵਿੱਚ ਪੂਰੀ ਤਨਦੇਹੀ ਨਾਲ ਡਿਊਟੀ ਨਿਭਾ ਰਹੇ ਹਨ ਇੰਨਾਂ ਹੀ ਨਹੀਂ ਸਾਡੇ ਵਿਭਾਗ ਦੇ ਕਾਫੀ ਕਰਮਚਾਰੀ ਆਪਣੀ ਸਹਿਮਤੀ ਨਾਲ ਡਿਊਟੀ ਤੇ ਗਏ ਹਨ । ਇਹਨਾਂ ਅਧਿਕਾਰੀਆਂ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹਨਾਂ ਨੂੰ ਵਿਭਾਗ ਤੇ ਮਾਣ ਹੈ।
ਇਹਨਾਂ ਅੱਗੇ ਦੱਸਿਆ ਕਿ ਇੰਨਾ ਹੀ ਨਹੀਂ ਸਿੱਖਿਆ ਵਿਭਾਗ ਦੇ ਜਿਲੇ ਦੇ ੮੦੦ ਦੇ ਕਰੀਬ ਅਧਿਆਪਕ ਅੱਜ ਘਰ ਬੈਠੇ ਹੀ ਬੱਚਿਆ ਨੂੰ ਕੋਰੋਨਾ ਬਿਮਾਰੀ ਪ੍ਰਤੀ ਸੁਚੇਤ ਕਰਨ ਦੇ ਨਾਲ ਬੱਚਿਆ ਨੂੰ ਆਨ ਲਾਈਨ ਪੜ੍ਹਾਈ ਵੀ ਕਰਵਾ ਰਹੇ ਹਨ।