ਹਰੀਸ਼ ਕਾਲੜਾ
- ਆਈ.ਐਫ.ਐਸ ਦੇ ਸਮੂਹ ਅਧਿਕਾਰੀਆਂ ਵੱਲੋਂ ਆਪਣੀ 01 ਦਿਨ ਦੀ ਤਨਖਾਹ ਕੀਤੀ ਮੁੱਖ ਮੰਤਰੀ ਰਲੀਫ ਫੰਡ ਵਿੱਚ ਡੂਨੈਂਟ
ਰੂਪਨਗਰ 10 ਅਪ੍ਰੈਲ 2020 - ਵਣ ਵਿਭਾਗ ਰੂਪਨਗਰ ਵੱਲੋਂ ਮਾਸਕ ਬਣਾ ਕੇ ਜ਼ਿਲ੍ਹਾ ਪ੍ਰਸ਼ਾਸ਼ਨ ਰੂਪਨਗਰ ਨੂੰ ਸੌਪੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐਫ.ਓ. ਅਮਿਤ ਚੋਹਾਨ ਨੇ ਦੱਸਿਆ ਕਿ ਇੱਕ ਹਜ਼ਾਰ ਦੇ ਕਰੀਬ ਮਾਸਕ ਬਣਾ ਕੇ ਵੰਡੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਵਣ ਵਿਭਾਗ ਵੱਲੋਂ ਇਹ ਮਾਸਕ ਸੈਲਫ ਹੈਲਪ ਗਰੁੱਪਾਂ ਦੇ ਸਹਿਯੋਗ ਨਾਲ ਬਣਾਏ ਜਾ ਰਹੇ ਹਨ । ਇਸ ਦੇ ਨਾਲ ਵਣ ਵਿਭਾਗ ਵੱਲੋਂ ਪਿੰਡਾਂ ਵਿੱਚ ਜ਼ੋ ਸਿਲਾਈ ਮਸ਼ੀਨਾਂ ਪਿਛਲੇ ਸਾਲ ਗ੍ਰੀਨ ਇੰਡੀਆ ਮਿਸ਼ਨ ਤਹਿਤ ਵੰਡੀਆ ਗਈਆਂ ਸਨ ਉਨ੍ਹਾਂ ਦੀ ਵਰਤੋਂ ਵੀ ਸੈਲਫ ਹੈਲਪ ਗੁਰੱਪਜ਼ ਦੇ ਸਹਿਯੋਗ ਨਾਲ ਮਾਸਕ ਬਨਾਉਣ ਵਿੱਚ ਬਹੁਤ ਕਾਰਗਰ ਸਾਬਿਤ ਹੋ ਰਹੀ ਹੈ।
ਉਨ੍ਹਾਂ ਦੱਸਿਆ ਗਿਆ ਇਹ ਮਾਸਕ ਜ਼ਿਲ੍ਹੇ ਵਿੱਚ ਪੈਂਦੇ ਪਿੰਡਾਂ ਮਨਸਾਲੀ, ਭੰਗਾਲਾ, ਟਿੱਬਾ ਨੰਗਲ, ਝਾਡੀਆਂ, ਹਿਆਤਪੁਰ ਅਤੇ ਸ਼ੰਕਪੁਰ ਵੱਲੋਂ ਬਣਾਏ ਜਾ ਰਹੇ ਹਨ।ਉਨ੍ਹਾਂ ਦੱਸਿਆ ਕੋਵਿੰਡ 19 ਤਹਿਤ ਬਿਮਾਰੀ ਨਾਲ ਨਿੱਜਠਣ ਲਈ ਆਈ.ਐਫ.ਐਸ ਦੇ ਸਮੂਹ ਅਧਿਕਾਰੀਆਂ ਵੱਲੋਂ ਆਪਣੀ 01 ਦਿਨ ਦੀ ਤਨਖਾਹ ਵੀ ਮੁੱਖ ਮੰਤਰੀ ਰਲੀਫ ਫੰਡ ਵਿੱਚ ਡੂਨੇਟ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਵਣ ਵਿਭਾਗ ਦੇ ਸਾਰੇ ਗਾਰਡਜ਼ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਪੁਲਿਸ ਨਾਲ ਮਿਲ ਕੇ ਜ਼ਿਲ੍ਹੇ ਵਿੱਚ ਕਰਫਿਊ ਅਤੇ ਰਾਸ਼ਨ ਵੰਡਣ ਦੇ ਕੰਮਾਂ ਵਿੱਚ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।