← ਪਿਛੇ ਪਰਤੋ
ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 11 ਅਪ੍ਰੈਲ 2020 - ਹਲਕਾ ਦੱਖਣੀ ਦੇ ਇਤਿਹਾਸਕ ਪਿੰਡ ਸੁਲਤਾਨਵਿੰਡ ਪੱਤੀ ਬਲੋਲ ਵਾਰਡ ਨੰਬਰ 35 ਵਿਖੇ ਜੋ ਸਰਕਾਰੀ ਰਾਸ਼ਨ ਵੰਡਣ ਮੌਕੇ ਕੌਂਸਲਰ ਦੇ ਪਤੀ ਤੇ ਕੁੱਝ ਲੋਕਾਂ ਦੌਰਾਨ ਲੜਾਈ ਹੋਈ ਸੀ। ਜਿਨ੍ਹਾਂ ਵਿਚ ਦੋਨਾਂ ਧਿਰਾਂ ਦੇ ਵਿਅਕਤੀ ਜ਼ਖ਼ਮੀ ਸਨ ਲੜਾਈ ਦੌਰਾਨ ਇੱਕ ਬਜ਼ੁਰਗ ਮਾਤਾ ਸੁਰਜੀਤ ਕੌਰ ਜੀਤੋ ਪਤਨੀ ਕਸ਼ਮੀਰ ਸਿੰਘ ਦੀ ਮੌਤ ਹੋਈ ਸੀ। ਜਿਸ ਨੂੰ ਲੜਾਈ ਦਾ ਕਾਰਨ ਦੱਸਿਆ ਜਾ ਰਿਹਾ ਸੀ ਪਰ ਅੱਜ ਮਾਤਾ ਸੁਰਜੀਤ ਕੌਰ ਦੇ ਲੜਕੇ ਪਰਮਜੀਤ ਸਿੰਘ ਘੋਗੜ ਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਡੀ ਮਾਤਾ ਦੀ ਮੌਤ ਲੜਾਈ ਕਾਰਨ ਨਹੀਂ ਹੋਈ ਉਨ੍ਹਾਂ ਦੀ ਮੌਤ ਹਾਰਟ ਅਟੈਕ ਨਾਲ ਹੋਈ ਹੈ। ਜਿਸ ਨੂੰ ਇੱਕ ਸਿਆਸੀ ਅਖਾੜਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਤਾ ਸੁਰਜੀਤ ਕੌਰ ਅਕਸਰ ਹੀ ਥੋੜਾ ਬਹੁਤ ਬਿਮਾਰ ਰਹਿੰਦੇ ਸਨ ਜਿਨ੍ਹਾਂ ਦਾ (ਬੀਤੇ ਕੱਲ੍ਹ ਸ਼ੁੱਕਰਵਾਰ) ਸਸਕਾਰ ਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਇੱਕ ਵਾਰ ਫਿਰ ਕਿਹਾ ਕਿ ਮਾਤਾ ਸੁਰਜੀਤ ਕੌਰ ਦੀ ਮੌਤ ਨੂੰ ਲੜਾਈ ਦਾ ਮੁੱਦਾ ਨਾ ਬਣਾਇਆ ਜਾਵੇ।
Total Responses : 266