ਗਗਨਦੀਪ ਸਿੰਘ ਰਿਆੜ
- ਨਸ਼ੇ ਦੀ ਪੂਰਤੀ ਕਰਨ ਵਾਲੀ ਗੋਲੀ ਹਾਸਲ ਕਰਨਾਂ ਇਹਨਾਂ ਨੋਜਵਾਨਾ ਦਾ ਹਾਲ ਜੰਗ ਜਿੱਤਣ ਦੇ ਬਰਾਬਰ ਹੁੰਦਾ
- ਕੋਰੋਨਾ ਕਰਫਿਊ ਨੂੰ ਲੈ ਕੇ ਚਿੱਟੇ ਦਾ ਨਸ਼ਾ ਕਰਨ ਵਾਲੇ ਅਮਲੀਆਂ ਦਾ ਹੋਇਆ ਬੁਰਾ ਹਾਲ
ਹਰਚੋਵਾਲ/ਗੁਰਦਾਸਪੁਰ, 11 ਅਪ੍ਰੈਲ 2020 - ਸਰਕਾਰੀ ਹਸਪਤਾਲ ਹਰਚੋਵਾਲ ਦੇ ਅੰਦਰ ਸਵੇਰੇ ਸੱਤ ਵਜੇ ਤੋ ਦੁਪਹਿਰ ਦੋ ਵਜੇ ਤੱਕ ਲਾਈਨ ਚੇ ਖੜੇ ਹੋ ਕੇ ਕਈ ਕਈ ਘੰਟੇ ਇੰਤਜਾਰ ਕਰਨ ਦੇ ਨਾਲ ਚਿੱਟੇ ਦਾ ਨਸਾਂ ਛੱਡਣ ਵਾਲੇ ਨੌਜਵਾਨਾਂ ਵੱਲੋ ਨਸ਼ਾ ਪੂਰਤੀ ਕਰਨ ਵਾਲੀ ਗੋਲੀਆਂ ਹਾਸਲ ਕਰਨ ਅਮਲੀਆਂ ਦਾ ਹਾਲ ਜੰਗ ਜਿੱਤਣ ਦੇ ਬਰਾਬਰ ਹਾਲ ਹੋਇਆ ਪਿਆ ਹੈ। ਇਹ ਗੋਲੀਆਂ ਸਿਰਫ ਸਰਕਾਰੀ ਹਸਪਤਾਲ ਚੇ ਉਹਨਾਂ ਲੋਕਾਂ ਮਿਲਦੀਆਂ ਹਨ ਜਿਹਨਾਂ ਦੇ ਸਿਹਤ ਵਿਭਾਗ ਵੱਲੋ ਆਈਡ ਕਾਰਡ ਬਣਾਏ ਹੋਏ ਹਨ ਹਰੇਕ ਵਿਅਕਤੀ ਨੂੰ ਇਹ ਗੋਲੀਆਂ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਜਿਨ੍ਹੀ ਨਸੇ ਦੀ ਹੱਦ ਹੁੰਦੀ ਹੈ ਉਸ ਹਿਸਾਬ ਨਾਲ ਵੱਧ ਘੱਟ ਗਿਣਤੀ ਇਹਨਾਂ ਗੋਲੀਆਂ ਦੀ ਹਰੇਕ ਨੌਜਵਾਨ ਵਾਸਤੇ ਸੀਮਤ ਕੀਤੀ ਹੋਈ ਹੈ।
ਕਈ ਨੌਜਵਾਨ ਪ੍ਰਤੀ ਦਿਨ ਇੱਕ ਤੋਂ ਚਾਰ ਗੋਲੀਆਂ ਖਾ ਜਾਦੇ ਹਨ ਕਈਆਂ ਦੀ ਇੱਕ ਗੋਲੀ ਦੀ ਹੱਦ ਸੀਮਤ ਹੁੰਦੀ ਹੈ। ਦੂਸਰੇ ਪਾਸੇ ਕੁੱਝ ਨੌਜਵਾਨਾਂ ਨੇ ਦੱਸਿਆ ਕੇ ਚਿੱਟੇ ਦੇ ਨਸੇ ਦੀ ਸਪਲਾਈ ਕੋਰੋਨਾ ਕਰਫਿਊ ਦੀ ਹੋਈ ਸਖਤੀ ਕਾਰਨ ਸਪਲਾਈ ਘੱਟ ਹੋਣ ਕਾਰਨ ਗੋਲੀ ਲੈਣ ਵਾਲੇ ਨੌਜਵਾਨਾ ਦੀ ਗਿਣਤੀ ਦਿਨੋਂ ਦਿਨ ਵੱਧ ਰਹੀ ਰਹੀ ਹੈ। ਜਿਸ ਨਾਲ ਹੁਣ ਹਸਪਤਾਲਾ ਦੇ ਅੰਦਰ ਗੋਲੀਆਂ ਲੈਣ ਵਾਲੇ ਨੌਜਵਾਨਾਂ ਦੀ ਗਿਣਤੀ ਕਈ ਗੁਣਾਂ ਵਧਣ ਨਾਲ ਇਹਨਾਂ ਗੋਲੀਆਂ ਦੀ ਮੰਗ ਵੱਧ ਗਈ ਹੈ। ਗੋਲੀ ਲੈਣ ਆਏ ਨੌਜਵਾਨਾਂ ਨੇ ਆਪਣਾ ਨਾਮ ਨਾ ਦੱਸਣ ਦੀ ਸ਼ਰਤ ਦੱਸਿਆ ਕੇ ਭਾਵੇ ਚਿੱਟੀ ਦੇ ਨਸ਼ੇ ਦੀ ਸਪਲਾਈ ਕੁਝ ਹੱਦ ਰੁਕ ਗਈ ਪਰ ਬਿਲਕੁਲ ਨਹੀਂ ਰੁਕਿਆ ਨਸ਼ੇ ਦੇ ਸੁਦਾਗਰ ਨੇ ਨਸ਼ਾ ਵੇਚਣ ਦੇ ਤੌਰ ਤਰੀਕੇ ਨਵੇਂ-ਨਵੇਂ ਬਣਾ ਲਏ ਹਨ। ਜੋ ਨੌਜਵਾਨ ਅਮੀਰ ਘਰਾਂ ਦੇ ਹਨ ਉਹਨਾਂ ਨੂੰ ਨਸੇ ਸੁਦਾਗਰ ਆਪਣੇ ਵੀਹਕਲਾਂ ਤੇ ਹੋਮਡਿਲਵਰੀ ਕਰ ਰਹੇ ਹਨ ਉਹਨਾਂ ਦੇ ਘਰ ਸਪਲਾਈ ਦਿੱਤੀ ਜਾਦੀ ਹੈ।
ਜੋ ਗਰੀਬ ਘਰਾਂ ਬੱਚੇ ਨਸ਼ੇ ਦੀ ਗ੍ਰਿਫਤ ਆ ਚੁੱਕੇ ਹਨ ਹੁਣ ਕਰਫਿਊ ਲੱਗਣ ਨਾਲ ਬੁਰੇ ਫਸ ਗਏ ਹਨ। ਕਈ ਨੌਜਵਾਨ ਨਸ਼ੇ ਦੀ ਪੂਰਤੀ ਪੂਰੀ ਕਰਨ ਵਾਸਤੇ ਲੁੱਟਾਂ ਖੋਹਾਂ ਆਦਿ ਤਰ੍ਹਾਂ ਦੀਆਂ ਚੋਰੀਆਂ ਕਰ ਪੈਸਾ ਇੱਕਠਾ ਕਰ ਨਸ਼ਾ ਲੈਦੇ ਸੀ ਹੁਣ ਇਹਨਾਂ ਨੌਜਵਾਨਾ ਨੂੰ ਇਹ ਗੋਲੀਆਂ ਲੈਣ ਦੀ ਮਜਬੂਰੀ ਬਣ ਗਈ ਹੈ। ਜੋ ਇਹ ਨੋਜਵਾਨ ਕਰਫਿਊ ਦੌਰਾਨ ਵੀ ਹਸਪਤਾਲ ਪਹੁੰਚ ਕੇ ਗੋਲੀਆਂ ਲੈਣ ਲਈ ਮਜਬੂਰ ਹਨ। ਦੂਸਰੇ ਪਾਸੇ ਜਦ ਹਸਪਤਾਲ ਅੰਦਰ ਆਧਿਕਾਰੀ ਨਰੇਸ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਆਖਿਆਂ ਕਿ ਸਿਹਤ ਵਿਭਾਗ ਦੇ ਉੱਚ ਆਧਿਕਾਰੀਆਂ ਪੰਜਾਬ ਸਰਕਾਰ ਵੱਲੋਂ ਸਖਤ ਹਦਾਇਤਾਂ ਜਾਰੀ ਹੋਈਆਂ ਹਨ ਕੇ ਇਹਨਾਂ ਨੌਜਵਾਨਾਂ ਨੂੰ ਗੋਲੀ ਦੀ ਸਪਲਾਈ ਨਿਰੰਤਰ ਜਾਰੀ ਰੱਖੀ ਜਾਵੇ। ਕੋਟੇ ਅਨੁਸਾਰ ਇਹ ਗੋਲੀਆਂ ਪ੍ਰਤੀ ਦਸ ਦਿਨ ਤੱਕ ਦਿੱਤੀਆਂ ਜਾਣ ਲਈ ਵੀ ਹਦਾਇਤਾਂ ਕੀਤੀਆ ਗਈਆਂ ਹਨ।