- ਐਸ.ਡੀ.ਐਮ. ਮਲੇਰਕੋਟਲਾ ਦੀ ਅਗਵਾਈ ਹੇਠ ਨਗਰ ਕੌੌਂਸਲ ਦੇ ਮੁਲਾਜ਼ਮਾਂ ਨੇ ਵਾਹਨਾਂ ਨੂੰ ਸੈਨੇਟਾਈਜ਼ ਕਰਨ ਦਾ ਕੰਮ ਕੀਤਾ ਸ਼ੁਰੂ
- ਦਾਣਾ ਮੰਡੀ ਵਿਚ ਸਿਰਫ ਐਸ.ਡੀ.ਐਮ. ਦਫਤਰ ਦੇ ਨਾਲ ਲੱਗਦੇ ਤੋੋਂ ਹੀ ਦਾਖਲ ਹੋ ਸਕਣਗੇ ਵਾਹਨ, ਬਾਕੀ ਰਸਤੇ ਰਹਿਣਗੇ ਬੰਦ : ਵਿਕਰਮਜੀਤ ਸਿੰਘ ਪਾਂਥੇ
ਮਲੇਰਕੋਟਲਾ, 12 ਅਪ੍ਰੈਲ 2020 - ਸਬ ਡਵੀਜ਼ਨ ਮਲੇਰਕੋਟਲਾ ਵਿਚ ਕੋੋਰੋੋਨਾ ਵਾਇਰਸ ਨੂੰ ਫੈਲਣ ਤੋੋਂ ਰੋਕਣ ਲਈ ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ. ਮਲੇਰਕੋਟਲਾ ਨੇ ਪਹਿਲ ਕਰਦਿਆਂ ਅੱਜ ਦਾਣਾ ਮੰਡੀ ਵਿਚ ਦਾਖਲ ਹੋਣ ਵਾਲੇ ਹਰ ਵਾਹਨ ਨੂੰ ਸੈਨੇਟਾਈਜ਼ ਕਰਨ ਦੇ ਕੰਮ ਦੀ ਸ਼ੁਰੂਆਤ ਕਰਵਾਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਂਥੇ ਨੇ ਦੱਸਿਆ ਕਿ ਹਾੜੀ ਸੀਜ਼ਨ 2020 ਲਈ 15 ਅਪ੍ਰੈਲ ਤੋਂ ਮੰਡੀਆਂ ਵਿਚ ਕਣਕ ਦੀ ਆਮਦ ਸ਼ੁਰੂ ਹੋ ਰਹੀ ਹੈ। ਇਸ ਸਮੇਂ ਕੋੋਰੋਨਾ ਵਾਇਰਸ ਨੂੰ ਫੈਲਣ ਤੋੋਂ ਰੋਕਣਾ ਪ੍ਰਸ਼ਾਸਨ ਦੀ ਸਭ ਤੋੋਂ ਵੱਡੀ ਤਰਜੀਹ ਹੈ।
ਇਸ ਲਈ ਫੈਸਲਾ ਕੀਤਾ ਗਿਆ ਹੈ ਕਿ ਮਲੇਰਕੋਟਲਾ ਦਾਣਾ ਮੰਡੀ ਵਿਚ ਸਾਰੇ ਵਾਹਨ ਸਿਰਫ ਇਕ ਰਸਤੇ ਜੋ ਕਿ ਐਸ.ਡੀ.ਐਮ. ਦਫਤਰ ਦੇ ਬਿਲਕੁੱਲ ਨਾਲ ਲੰਘਦਾ ਹੈ, ਰਾਹੀਂ ਹੀ ਦਾਣਾ ਮੰਡੀ ਵਿਚ ਦਾਖਲ ਹੋ ਸਕਣਗੇ.ਇਸ ਤੋਂ ਇਲਾਵਾ ਦਾਣਾ ਮੰਡੀ ਵਿਚ ਦਾਖਲ ਹੋਣ ਵਾਲੇ ਸਾਰੇ ਰਸਤਿਆਂ ਨੂੰ ਮੁਕੰਮਲ ਬੰਦ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅਜਿਹਾ ਕਰਨ ਦਾ ਮੁੱਖ ਉਦੇਸ਼ ਇਹ ਹੈ ਕਿ ਇਕੋ ਰਸਤੇ ਰਾਹੀਂ ਦਾਣਾ ਮੰਡੀ ਵਿਚ ਦਾਖਲ ਹੋਣ ਵਾਲੇ ਅਤੇ ਬਾਹਰ ਨਿਕਲਣ ਵਾਲੇ ਸਾਰੇ ਵਾਹਨਾਂ ਨੂੰ ਚੰਗੀ ਤਰ੍ਹਾਂ ਸੈਨੇਟਾਇਜ਼ ਕੀਤਾ ਜਾ ਸਕੇ ਤਾਂ ਜੋ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਇਸ ਮੌੌਕੇ ਪਾਂਥੇ ਨੇ ਅੱਜ ਖੁਦ ਨਗਰ ਕੌਂਸਲ ਮਾਲੇਰਕੋਟਲਾ ਦੇ ਕਰਮਚਾਰੀਆਂ ਵੱਲੋਂ ਵਾਹਨਾਂ ਨੂੰ ਸੈਨੇਟਾਇਜ਼ ਕਰਨ ਦੇ ਕੰਮ ਦੀ ਨਿਗਰਾਨੀ ਕਰਦਿਆਂ ਉਨ੍ਹਾਂ ਨੂੰ ਹਦਾਇਤ ਕੀਤੀ ਕਿ ਕੋਈ ਵੀ ਵਾਹਨ ਬਿਨਾਂ ਸੈਨੇਟਾਇਜ਼ ਕੀਤਿਆਂਂ ਦਾਣਾ ਮੰਡੀ ਵਿਚ ਦਾਖਲ ਨਹੀਂ ਹੋਣਾ ਚਾਹੀਦਾ। ਪਾਂਥੇ ਨੇ ਦੱਸਿਆ ਕਿ ਇਸ ਰਸਤੇ ਉਪਰ ਇਹ ਕਰਮਚਾਰੀ 24 ਘੰਟੇ ਵਾਹਨਾਂ ਨੂੰ ਸੈਨੇਟਾਇਜ਼ ਕਰਨ ਦਾ ਕੰਮ ਕਰਨਗੇ।
ਇਸ ਤੋੋਂ ਇਲਾਵਾ ਵਾਹਨ ਡਰਾਇਵਰਾਂ ਅਤੇ ਹੈਲਪਰਾਂ ਲਈ ਇਕ ਕੈਨੋਪੀ ਵੱਖਰੇ ਤੌੌਰ ਤੇ ਲਗਾਈ ਜਾ ਰਹੀ ਹੈ ਜਿਸ ਵਿਚੋੋਂ ਲੰਘ ਕੇ ਉਹ ਆਪਣੇ ਆਪ ਨੂੰ ਸੈਨੇਟਾਇਜ਼ ਕਰਨਗੇ। ਪਾਂਥੇ ਨੇ ਦੱਸਿਆ ਕਿ ਕੋਰੋੋਨਾ ਵਾਇਰਸ ਨੁੰ ਫੈਲਣ ਤੋੋਂ ਰੋਕਣ ਲਈ ਪ੍ਰਸ਼ਾਸਨ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਘਰਾਂ ਦੇ ਅੰਦਰ ਰਹਿ ਕੇ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣ। ਇਸ ਮੌੌਕੇ ਹੋਰਨਾਂ ਤੋੋਂ ਇਲਾਵਾ ਬਾਦਲ ਦੀਨ, ਤਹਿਸੀਲਦਾਰ, ਮਲੇਰਕੋਟਲਾ, ਪਰਮਜੀਤ ਸਿੰਘ, ਇੰਸਪੈਕਟਰ, ਨਗਰ ਕੌਂਸਲ, ਮਾਲੇਰਕੋਟਲਾ, ਧਰਮ ਸਿੰਘ, ਸੀਨੀਅਰ ਸਹਾਇਕ, ਐਸ.ਡੀ.ਐਮ. ਦਫਤਰ ਮਲੇਰਕੋਟਲਾ ਆਦਿ ਵੀ ਮੌੌਜੂਦ ਸਨ.