ਸੰਜੀਵ ਸੂਦ
ਲੁਧਿਆਣਾ, 12 ਅਪ੍ਰੈਲ 2020 - ਪਟਿਆਲਾ ਵਿੱਚ ਅੱਜ ਸਵੇਰੇ ਨਿਹੰਗ ਸਿੰਘਾਂ ਵੱਲੋਂ ਪੁਲਿਸ ਮੁਲਾਜ਼ਮ ਤੇ ਹਮਲਾ ਕਰਕੇ ਉਸਦਾ ਹੱਥ ਵੱਢਣ ਦੇ ਮਾਮਲੇ ਨੂੰ ਲੈ ਕੇ ਜਿੱਥੇ ਵੱਖ ਵੱਖ ਸਿਆਸੀ ਪ੍ਰਤੀਕਰਮ ਸਾਹਮਣੇ ਆ ਰਹੇ ਨੇ ਉੱਥੇ ਹੀ ਲੁਧਿਆਣਾ ਤੋਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਇਸ ਕਾਰਵਾਈ ਨੂੰ ਬਦਲੇ ਦਾ ਨਤੀਜਾ ਦੱਸਿਆ ਹੈ। ਬੈਂਸ ਨੇ ਕਿਹਾ ਹੈ ਕਿ ਪੁਲਿਸ ਵੱਲੋਂ ਜੋ ਲੋਕਾਂ 'ਤੇ ਤਸ਼ੱਦਦ ਕੀਤੀ ਗਈ ਹੈ ਉਸ ਕਾਰਨ ਹੀ ਹੁਣ ਮਜਬੂਰਨ ਹਥਿਆਰ ਚੁੱਕਣੇ ਪੈ ਰਹੇ ਨੇ।
ਸਿਮਰਜੀਤ ਬੈਂਸ ਨੇ ਕਿਹਾ ਕਿ ਪੁਲਿਸ ਨੂੰ ਆਪਣੇ ਗਿਰੇਬਾਨ 'ਚ ਝਾਕ ਕੇ ਵੀ ਵੇਖਣਾ ਚਾਹੀਦਾ ਹੈ ਕਿਉਂਕਿ ਕਰਫਿਊ ਦੇ ਦੌਰਾਨ ਉਨ੍ਹਾਂ ਨੇ ਬਹੁਤ ਬੇਕਸੂਰ ਲੋਕਾਂ 'ਤੇ ਤਸ਼ੱਦਦ ਢਾਹਿਆ ਹੈ ਬਿਨਾਂ ਵਜ੍ਹਾ ਲੋਕਾਂ ਨਾਲ ਕੁੱਟਮਾਰ ਕੀਤੀ ਹੈ ਉਨ੍ਹਾਂ ਕਿਹਾ ਕਿ ਇਸ ਪੂਰੀ ਘਟਨਾ 'ਤੇ ਬਹਿਸ ਹੋਣੀ ਚਾਹੀਦੀ ਹੈ ਕਿ ਆਖਿਰਕਾਰ ਨਿਹੰਗ ਸਿੰਘਾਂ ਨੂੰ ਅਜਿਹਾ ਕਰਨ ਦੀ ਲੋੜ ਕਿਉਂ ਪਈ। ਉਨ੍ਹਾਂ ਕਿਹਾ ਕਿ ਪੁਲਿਸ ਦੇ ਬੀਤੇ ਦਿਨਾਂ 'ਚ ਲੋਕਾਂ 'ਤੇ ਕੀਤੇ ਤਸ਼ੱਦਦ ਤੋਂ ਤੰਗ ਹੋ ਕੇ ਹੀ ਅਜਿਹਾ ਕਦਮ ਚੁੱਕਿਆ ਹੋਇਆ ਜਾਪਦਾ ਹੈ। ਉਧਰ ਜਦੋਂ ਦਿਨਕਰ ਗੁਪਤਾ ਵੱਲੋਂ ਇਸ ਘਟਨਾ ਦੀ ਨਿੰਦਿਆਂ ਕਰਨ ਸਬੰਧੀ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਤਾਂ ਬੈਂਸ ਨੇ ਕਿਹਾ ਕਿ ਝੂਠੇ ਮੁਕਾਬਲਿਆਂ 'ਚ ਲੋਕਾਂ ਨੂੰ ਮਾਰਨ ਦੀ ਪੁਲਿਸ ਨੂੰ ਮੁਹਾਰਤ ਹਾਸਿਲ ਹੈ ਪੁਲਿਸ ਦੁੱਧ ਦੀ ਧੋਤੀ ਨਹੀਂ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
https://www.youtube.com/watch?v=vj1Wb54pvik&t=170s
- ਗੁਰਦੁਆਰਾ ਖਿਚੜੀ ਸਾਹਿਬ 'ਚੋਂ ਇੱਕ ਔਰਤ ਸਮੇਤ 9 ਹਮਲਾਵਰ ਨਿਹੰਗ ਕਾਬੂ, ਦੇਖੋ ਵੀਡੀਓ
http://www.babushahi.com/punjabi/view-news.php?id=79547
- ਏ.ਐਸ.ਆਈ ਦਾ ਗੁੱਟ ਵੱਢਣ ਵਾਲੇ ਨਿਹੰਗਾਂ ਨਾਲ ਸਬੰਧਤ ਗੁਰਦੁਆਰਾ ਸਾਹਿਬ ਨੂੰ ਪੁਲਿਸ ਨੇ ਪਾਇਆ ਘੇਰਾ
http://www.babushahi.com/punjabi/view-news.php?id=79541
- ਚੋਟੀ ਦੇ ਪਲਾਸਟਿਕ ਸਰਜਨ ਕਰ ਰਹੇ ਨੇ ਜ਼ਖਮੀ ਏ.ਐੱਸ.ਆਈ. ਦਾ ਇਲਾਜ-ਨਿਹੰਗਾਂ ਨੇ ਵੱਢ ਦਿੱਤਾ ਸੀ ਗੁੱਟ
http://www.babushahi.com/punjabi/view-news.php?id=79539