ਫਿਰੋਜ਼ਪੁਰ, 12 ਅਪ੍ਰੈਲ 2020 - ਫਿਰੋਜ਼ਪੁਰ ਦੇ ਕਸਬਾ ਗੁਰੂਹਰਸਹਾਏ ਦੇ ਕੋਰਟ ਕੰਪਲੈਕਸ ਦੇ ਵੱਖ ਵੱਖ ਚੈਂਬਰਾਂ, ਕਰਿਆਨੇ ਦੀ ਦੁਕਾਨ ਅਤੇ ਸੀਮਿੰਟ ਦੀ ਦੁਕਾਨ ਵਿਚ ਵਿਚ ਅਣਪਛਾਤੇ ਵਿਅਕਤੀਆਂ ਵੱਲੋਂ ਚੋਰੀ ਕਰਨ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਸ਼ਿੰਦਰਪਾਲ ਪੁੱਤਰ ਅਮੀਰ ਚੰਦ ਵਾਸੀ ਪਿੰਡ ਵਾਸਲ ਮੋਹਨ ਕੇ ਗੋਲੂ ਕਾ ਮੋੜ ਨੇ ਦੱਸਿਆ ਕਿ 10-11 ਅਪ੍ਰੈਲ 2020 ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਨੇ ਉਸ ਦੀ ਕਰਿਆਨੇ ਦੀ ਦੁਕਾਨ ਦਾ ਸ਼ਟਰ ਤੋੜ ਕੇ ਦੁਕਾਨ ਅੰਦਰੋਂ ਕਰਿਆਨੇ ਦਾ ਸਮਾਨ ਤੇ ਇਕ ਇਨਵੈਰਟਰ ਸਮੇਤ ਬੈਟਰਾ ਚੋਰੀ ਕਰਕੇ ਲੈ ਗਏ ਹਨ ਤੇ ਇਕ ਦਰਖਾਸਤ ਵੱਲੋਂ ਐਡਵੋਕੇਟ ਰੋਜੰਤ ਮੋਂਗਾ ਪ੍ਰਧਾਨ ਬਾਰ ਐਸੋਸੀਏਸ਼ਨ ਮੋਸੂਲ ਹੋਈ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਨੇ ਕੋਰਟ ਕੰਪਲੈਕਸ ਅੰਦਰ ਵੱਖ ਵੱਖ ਵਕੀਲਾਂ ਦੇ ਚੈਂਬਰਾਂ ਵਿਚੋਂ 7 ਸੀਲਿੰਗ ਫੈਨ ਚੋਰੀ ਕਰਕੇ ਲੈ ਗਏ ਹਨ ਅਤੇ ਇਕ ਦਰਖਾਸਤ ਚੰਦਨ ਖੁਰਾਣਾ ਪੁੱਤਰ ਸੁਰਿੰਦਰਪਾਲ ਖੁਰਾਣਾ ਕੇਅਰ ਆਫ ਚੰਦਨ ਸੀਮਿੰਟ ਫਰੀਦਕੋਟ ਰੋਡ ਗੁਰੂਹਰਸਹਾਏ ਮੌਸੂਲ ਹੋਈ ਜਿਸ ਨੇ ਦੱÎਸਿਆ ਕਿ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਦੀ ਦੁਕਾਨ ਵਿਚੋਂ ਇਕ ਐੱਲਈਡੀ ਇਨਵੈਰਟਰ ਬੈਟਰਾ, ਨਗਦੀ, ਟੂਟੀਆਂ ਤੇ ਪਾਇਪ ਫਿਟਿੰਗ ਦਾ ਸਮਾਨ ਚੋਰੀ ਕਰਕੇ ਲੈ ਗਏ ਹਨ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਗੁਰੂਹਰਸਹਾਏ ਦੇ ਏਐੱਸਆਈ ਬਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾਵਾਂ ਦੇ ਬਿਆਨਾਂ 'ਤੇ ਅਣਪਛਾਤੇ ਵਿਅਕਤੀਆਂ ਖਿਲਾਫ 457, 380 ਆਈਪੀਸੀ ਤਹਿਤ ਮਾਮਲੇ ਦਰਜ ਕੀਤੇ ਹਨ।