ਚੰਡੀਗੜ, 13 ਅਪਰੈਲ 2020: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬਾ ਵਾਸੀਆਂ ਨੂੰ ਵਿਸਾਖੀ ਮੌਕੇ ਘਰ ਹੀ ਰਹਿ ਕੇ ਸਵੇਰੇ 11 ਵਜੇ ਅਰਦਾਸ ਕਰਨ ਦੀ ਕੀਤੀ ਅਪੀਲ ਉਤੇ ਮਿਲੇ ਭਰਵੇਂ ਹੁੰਗਾਰੇ ਲਈ ਸਮੂਹ ਲੋਕਾਂ ਦਾ ਧੰਨਵਾਦ ਕੀਤਾ। ਮੁੱਖ ਮੰਤਰੀ ਨੇ ਸੋਮਵਾਰ ਨੂੰ ਲੋਕਾਂ ਦਾ ਇਸ ਗੱਲੋਂ ਧੰਨਵਾਦ ਕੀਤਾ ਕਿ ਉਨ•ਾਂ ਸਰਬੱਦ ਦੇ ਭਲੇ ਲਈ ਆਪਣੇ ਹੀ ਘਰਾਂ ਵਿੱਚ ਰਹਿੰਦਿਆਂ ਅਰਦਾਸ ਕਰ ਕੇ ਵਿਸਾਖੀ ਦਾ ਪਾਵਨ ਤੇ ਪਵਿੱਤਰ ਤਿਉਹਾਰ ਮਨਾਇਆ।
ਮੁੱਖ ਮੰਤਰੀ ਜਿਨ•ਾਂ ਆਪਣੀ ਰਿਹਾਇਸ਼ ਵਿਖੇ ਵਿਸਾਖੀ ਦੀ ਅਰਦਾਸ ਕੀਤੀ, ਨੇ ਇਹ ਆਸ ਜਤਾਈ ਕਿ ਲੋਕਾਂ ਵੱਲੋਂ ਇਕੱਠਿਆਂ ਕੀਤੀ ਗਈ ਅਰਦਾਸ ਪੰਜਾਬ ਨੂੰ ਸੁਰੱਖਿਅਤ ਰੱਖਦੀ ਹੋਈ ਖਤਰਨਾਕ ਕੋਰੋਨਾਵਾਇਰਸ ਖਿਲਾਫ ਜਿੱਤ ਯਕੀਨੀ ਬਣਾਏਗੀ।
ਕੈਪਟਨ ਅਮਰਿੰਦਰ ਸਿੰਘ ਨੇ ਕੱਲ• ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਵਿਸਾਖੀ ਦੇ ਪਾਵਨ ਦਿਹਾੜੇ ਮੌਕੇ ਘਰਾਂ ਵਿੱਚ ਹੀ ਰਹਿੰਦੇ ਹੋਏ ਇਸ ਵਾਰ ਰਵਾਇਤੀ ਤੇ ਜਾਹੋ-ਜਲਾਲ ਤਰੀਕੇ ਨਾਲ ਤਿਉਹਾਰ ਮਨਾਉਣ ਤੋਂ ਗੁਰੇਜ਼ ਕਰਨ। ਇਹੋ ਹੀ ਉਨ•ਾਂ, ਉਨ•ਾਂ ਦੇ ਬੱਚਿਆਂ, ਸੂਬੇ ਅਤੇ ਦੇਸ਼ ਦੇ ਹਿੱਤ ਵਿੱਚ ਹੈ।
ਇਸ ਔਖੀ ਘੜੀ ਵਿੱਚ ਲੋਕਾਂ ਵੱਲੋਂ ਮਿਲੇ ਸਹਿਯੋਗ ਲਈ ਉਨ•ਾਂ ਦਾ ਧੰਨਵਾਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਮੇਂ ਦੀ ਵੀ ਮੰਗ ਹੈ ਕਿ ਸਾਰੇ ਜ਼ਿੰਮੇਵਾਰੀ ਨਾਲ ਵਿਵਹਾਰ ਕਰਨ ਅਤੇ ਇਸ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਵਿੱਚ ਆਪਣਾ ਯੋਗਦਾਨ ਪਾਉਣ। ਉਨ•ਾਂ ਲੋਕਾਂ ਦਾ ਇਸ ਗੱਲੋਂ ਵੀ ਧੰਨਵਾਦ ਕੀਤਾ ਕਿ ਸਮਾਜਿਕ ਦੂਰੀ ਯਕੀਨੀ ਬਣਾਏ ਰੱਖਣ ਲਈ ਉਨ•ਾਂ ਦੀ ਸਰਕਾਰ ਵੱਲੋਂ ਤਿੰਨ ਹਫਤੇ ਪਹਿਲਾਂ ਲਗਾਈਆਂ ਕਰਫਿਊ/ਲੌਕਡਾਊਨ ਦੀਆਂ ਬੰਦਸ਼ਾਂ ਦੀ ਉਹ ਪਾਲਣਾ ਕਰ ਰਹੇ ਹਨ। ਉਨ•ਾਂ ਕਿਹਾ ਕਿ ਇਸ ਔਖੀ ਘੜੀ ਵਿੱਚ ਪੰਜਾਬੀਆਂ ਦਾ ਅੰਦਰੂਨੀ ਜਜ਼ਬਾ ਤੇ ਉਚਾ ਮਨੋਬਲ ਇਕ ਵਾਰ ਫੇਰ ਸਾਹਮਣੇ ਆਇਆ।
ਮੁੱਖ ਮੰਤਰੀ ਨੇ ਕਿਹਾ,''ਬਦਕਸਿਮਤੀ ਨਾਲ ਸਾਨੂੰ ਕਰਫਿਊ ਦੇ ਸਮੇਂ ਵਿੱਚ ਦੋ ਹਫਤਿਆਂ ਦਾ ਹੋਰ ਵਾਧਾ ਕਰਕੇ ਪਹਿਲੀ ਮਈ ਤੱਕ ਕਰਨਾ ਪਿਆ ਪਰ ਹਾਲਾਤ ਨਾਜ਼ੁਕ ਹੋਣ ਕਾਰਨ ਹੋਰ ਕੋਈ ਰਸਤਾ ਵੀ ਨਹੀਂ ਸੀ।'' ਉਨ•ਾਂ ਉਮੀਦ ਪ੍ਰਗਟਾਈ ਕਿ ਹੁਣ ਤੱਕ ਸੂਬਾ ਵੱਡੇ ਪੱਧਰ 'ਤੇ ਇਸ ਮਹਾਮਾਰੀ 'ਤੇ ਕਾਬੂ ਪਾਉਣ ਲਈ ਯੋਗ ਹੋਇਆ ਹੈ ਅਤੇ ਅੱਗੇ ਵੀ ਸਥਿਤੀ ਨੂੰ ਸਥਿਰ ਬਣਾਉਣ ਦੇ ਸਮਰਥ ਜਾਵੇਗਾ।
ਉਨ•ਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਸਪਲਾਈ ਚੇਨ ਨੂੰ ਸੁਚਾਰੂ ਬਣਾਉਣ ਦੇ ਨਾਲ-ਨਾਲ ਇਹ ਵੀ ਯਕੀਨੀ ਬਣਾਏਗੀ ਕਿ ਪਰਵਾਸੀ ਮਜ਼ਦੂਰਾਂ ਸਮੇਤ ਕੋਈ ਵੀ ਵਿਅਕਤੀ ਭੁੱਖਾ ਨਾ ਰਹੇ। ਉਨ•ਾਂ ਕਿਹਾ ਕਿ ਕਣਕ ਦੀ ਨਿਰਵਿਘਨ ਵਢਾਈ ਅਤੇ ਖਰੀਦ ਲਈ ਪ੍ਰਬੰਧ ਕੀਤੇ ਜਾ ਚੁੱਕੇ ਹਨ ਜੋ 15 ਅਪਰੈਲ ਤੋਂ ਸ਼ੁਰੂ ਹੋਣੀ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਸੂਬੇ ਨੂੰ ਲੌਕਡਾਊਨ/ਕਰਫਿਊ 'ਚੋਂ ਹੌਲੀ-ਹੌਲੀ ਬਾਹਰ ਕੱਢਣ ਨੂੰ ਯਕੀਨੀ ਬਣਾਉਣ ਲਈ ਹੋਰ ਕਦਮ ਚੁੱਕੇ ਜਾਣਗੇ ਤਾਂ ਕਿ ਅਰਥਚਾਰੇ ਅਤੇ ਉਦਯੋਗ ਦੇ ਹਿੱਤ ਵਿੱਚ ਹਾਲਾਤ ਆਮ ਵਾਂਗ ਬਣਾਏ ਜਾ ਸਕਣ।