ਪੁਖਤਾ ਮੈਡੀਕਲ ਸਹੂਲਤਾਂ ਬਣਾਈਆਂ ਜਾ ਰਹੀਆਂ ਹਨ ਯਕੀਨੀ: ਡਿਪਟੀ ਕਮਿਸ਼ਨਰj
ਹਰਿੰਦਰ ਨਿੱਕਾ
ਬਰਨਾਲਾ, 13 ਅਪਰੈਲ 2020: ਕਰੋਨਾ ਵਾਇਰਸ ਤੋਂ ਬਚਾਅ ਲਈ ਜ਼ਿਲੇ ਵਿਚ ਜਿੱਥੇ ਆਰਆਰਟੀਜ਼ ਕੰਮ ਕਰ ਰਹੀਆਂ ਹਨ, ਉਥੇ ਪੁਖਤਾ ਮੈਡੀਕਲ ਸੇਵਾਵਾਂ ਯਕੀਨੀ ਬਣਾਉਣ ਲਈ 13 ਐਂਬੂਲੈਂਸਾਂ ਸੇਵਾਵਾਂ ਦੇ ਰਹੀਆਂ ਹਨ ਅਤੇ 2 ਮੋਬਾਈਲ ਮੈਡੀਕਲ ਯੂਨਿਟ ਬੱਸਾਂ ਚੱਲ ਰਹੀਆਂ ਹਨ।
ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਬਰਨਾਲਾ ਤੋਂ ਇਲਾਵਾ ਸਾਰੇ ਬਲਾਕਾਂ ਵਿਚ ਸਰਕਾਰੀ ਅਤੇ ਹੋਰ 13 ਐਂਬੂਲੈਂਸਾਂ ਦੀ ਸਹੂਲਤ ਹੈ, ਜੋ ਕਿਸੇ ਵੀ ਤਰਾਂ ਦੀ ਐਮਰਜੈਂਸੀ ਲਈ ਮੌਕੇ ’ਤੇ ਪਹੁੰਚ ਕੇ ਸੇਵਾਵਾਂ ਦੇ ਰਹੀਆਂ ਹਨ। ਵਧੇਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਬਰਨਾਲਾ ਦੀਆਂ ਤਿੰਨ ਐਂਂਬੂਲੈਂਸਾਂ ਸਣੇ ਬਰਨਾਲਾ ’ਚ 7 ਐਂਬੂਲੈਂਸਾਂ, ਇਸ ਤੋਂ ਇਲਾਵਾ ਇਕ ਤਪੇ, ਇਕ ਮਹਿਲ ਕਲਾਂ, ਇਕ ਭਦੌੜ ਤੇ 3 ਅੇੈਂਬੂਲੈਂਸਾਂ ਦੀ ਸਹੂਲਤ ਧਨੌਲਾ ਖੇਤਰ ਵਿਚ ਹੈ।
ਇਸ ਤੋਂ ਇਲਾਵਾ 2 ਸਰਕਾਰੀ ਮੋਬਾਈਲ ਮੈਡੀਕਲ ਯੂਨਿਟ ਬੱਸਾਂ ਲਗਾਤਾਰ ਪੂਰੇ ਜ਼ਿਲੇ ਵਿਚ ਚੱਲ ਰਹੀਆਂ ਹਨ ਤਾਂ ਜੋ ਲੋੜੀਂਦੀਆਂ ਮੈਡੀਕਲ ਸੇਵਾਵਾਂ ਜ਼ਿਲਾ ਵਾਸੀਆਂ ਨੂੰ ਮੁਹੱਈਆ ਕਰਾਈਆਂ ਜਾ ਸਕਣ।
ਕੈਪਸ਼ਨ: ਐਂਬੂਲੈਂਸ ਅਤੇ ਮੋਬਾਈਲ ਮੈਡੀਕਲ ਯੂਨਿਟ ਬੱਸ ਦੀ ਤਸਵੀਰ।