ਨਵੀਂ ਦਿੱਲੀ, 14 ਅਪ੍ਰੈਲ 2020 - ਭਾਰਤ 'ਚ 3 ਮਈ 2020 ਤੱਕ ਲਾਕਡਾਊਨ ਵਧਾਇਆ ਗਿਆ ਹੈ। ਇਸ ਸਬੰਧੀ ਪ੍ਰਧਾਨ ਮੰਤਰੀ ਮੋਦੀ ਨੇ ਵੀਡੀੳ ਸੰਦੇਸ਼ ਰਾਹੀਂ ਦੇਸ਼ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ। ਜਿਹੜੇ ਇਲਾਕਿਆਂ 'ਚ ਕੋਰੋਨਾ ਦਾ ਪ੍ਰਕੋਪ ਨਹੀਂ ਹੈ ਉਥੇ ਲਾਕਡਾਊਨ 'ਚ 20 ਅਪ੍ਰੈਲ ਤੋਂ ਬਾਅਦ ਕੁਝ ਢਿੱਲ ਦਿੱਤੀ ਜਾਏਗੀ, ਪਰ ਇਸ ਸਥਿਤੀ 'ਚ ਕਾਨੂੰਨ ਪੂਰੇ ਸਖਤ ਰਹਿਣਗੇ।
ਪੂਰੇ ਸੰਸਾਰ 'ਚ ਕੋਰੋਨਾ ਵਾਇਰਸ ਪੈਰ ਪਸਾਰ ਚੁੱਕਿਆ ਹੈ। ਜੋ ਕਿ ਅਜੇ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਭਾਰਤ 'ਚ ਵੀ ਦਿਨੋਂ ਦਿਨ ਕੋਰੋਨਾ ਵਾਇਰਸ ਦੇ ਮਰੀਜ਼ ਵਧਦੇ ਹੀ ਜਾ ਰਹੇ ਹਨ ਜਿਸ ਨੂੰ ਧਿਆਨ 'ਚ ਰੱਖਦੇ ਹੋਏ ਅਤੇ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਉਣ ਦੇ ਲਈ ਭਾਰਤ ਦੇ ਪ੍ਰਧਾਨ ਮੰਤਰੀ ਨੇ 3 ਮਈ ਤੱਕ ਲਾਕ ਡਾਊਨ ਵਧਾ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਪ੍ਰਧਾਨ ਮੰਤਰੀ ਨੇ ਤਿੰਨ ਹਫਤੇ ਲਈ ਲਈ ਲਾਕ ਡਾਊਨ ਦਾ ਐਲਾਨ ਕੀਤਾ ਸੀ ਜੋ ਕਿ 21 ਮਾਰਚ ਤੋਂ ਚੱਲ ਰਿਹਾ ਸੀ ਜਿਸ ਦਾ ਕਿ ਅੱਜ 14 ਅਪ੍ਰੈਲ ਨੂੰ ਆਖਰੀ ਦਿਨ ਸੀ।