ਸੰਜੀਵ ਸੂਦ
- ਨਹੀਂ ਕੀਤੀ ਪੁਲਿਸ 'ਤੇ ਹਮਲਾ ਕਰਨ ਵਾਲੇ ਦੀ ਕੋਈ ਸ਼ਲਾਘਾ
ਲੁਧਿਆਣਾ, 14 ਅਪ੍ਰੈਲ 2020 - ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਦੀ ਸੁਰੱਖਿਆ ਵਿੱਚ ਤੈਨਾਤ ਚਾਰ ਪੁਲਿਸ ਮੁਲਾਜ਼ਮ ਪੁਲਿਸ ਲਾਈਨ ਪਰਤ ਗਏ ਹਨ। ਬੈਂਸ ਦੀ ਸੁਰੱਖਿਆ ਪੰਜਾਬ ਪੁਲਿਸ ਨੇ ਵਾਪਸ ਲੈ ਲਈ ਹੈ ਜਿਸ ਨੂੰ ਲੈ ਕੇ ਬੈਂਸ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਸੁਰੱਖਿਆ ਵਿਧਾਨ ਸਭਾ ਨਿਯਮਾਂ ਮੁਤਾਬਕ ਮਿਲੀ ਹੈ ਨਾ ਕੇ ਕੈਪਟਨ ਅਤੇ ਡੀ.ਜੀ.ਪੀ. ਪੰਜਾਬ ਨੇ ਉਹਨਾਂ ਨੂੰ ਸੁਰੱਖਿਆ ਦਿੱਤੀ ਹੈ। ਬੈਂਸ ਨੇ ਕਿਹਾ ਕਿ ਹੈ ਉਹ ਗੰਨਮੈਨਾਂ 'ਤੇ ਸਿਆਸਤ ਨਹੀਂ ਕਰਦੇ। ਪਰ ਕੈਪਟਨ ਸਾਹਿਬ ਜ਼ਰੂਰ ਬੈਂਸ ਭਰਾਵਾਂ ਤੋਂ ਡਰੇ ਹੋਏ ਹਨ।
ਸਿਮਰਜੀਤ ਬੈਂਸ ਨੇ ਕਿਹਾ ਕਿ ਉਹਨਾਂ ਵੱਲੋਂ ਪੁਲਿਸ ਤੇ ਹਮਲਾ ਕਰਨ ਵਾਲਿਆਂ ਦੀ ਆਪਣੇ ਬਿਆਨ 'ਚ ਕਿਤੇ ਵੀ ਸ਼ਲਾਘਾ ਨਹੀਂ ਕੀਤੀ ਗਈ। ਸਗੋਂ ਉਨ੍ਹਾਂ ਨੇ ਸਿਰਫ ਨਜਾਇਜ਼ ਲੋਕਾਂ ਨੂੰ ਤੰਗ ਕਰਨ ਵਾਲੇ ਮੁਲਾਜ਼ਮਾਂ ਤੇ ਟਿੱਪਣੀ ਕੀਤੀ ਸੀ, ਬੈਂਸ ਨੇ ਕਿਹਾ ਕਿ ਉਨ੍ਹਾਂ ਨੂੰ ਗੰਨਮੈਨ ਪੰਜਾਬ ਵਿਧਾਨ ਸਭਾ ਦੇ ਨਿਯਮਾਂ ਮੁਤਾਬਿਕ ਮਿਲੇ ਨੇ, ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਇਸ 'ਤੇ ਸਿਆਸਤ ਕਰ ਰਹੇ ਨੇ ਕਿਉਂਕਿ ਉਨ੍ਹਾਂ ਵੱਲੋਂ ਕੀਤੇ ਘਪਲੇ ਬੈਂਸ ਭਰਾਵਾਂ ਵੱਲੋਂ ਹੀ ਉਜਾਗਰ ਕੀਤੇ ਗਏ ਨੇ, ਬੈਂਸ ਨੇ ਕਿਹਾ ਕਿ ਉਨ੍ਹਾਂ ਦੇ ਗੰਨਮੈਨ ਨੂੰ ਜਬਰਨ ਪੁਲਿਸ ਲਾਈਨ ਹਾਜਿਰ ਕਰਵਾਇਆ ਗਿਆ ਹੈ, ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਸਾਰੀਆਂ ਰਿਕਾਰਡਿੰਗ ਵੀ ਮੌਜੂਦ ਹਨ।