ਸਿਵਲ ਸਰਜਨ ਨੇ ਡਾਕਟਰਾਂ ਤੇ ਹੋਰ ਸਿਹਤ ਮੁਲਾਜ਼ਮਾਂ ਨੂੰ ਕੀਤਾ ਸਲੂਟ
ਮੋਹਾਲੀ, 14 ਅਪ੍ਰੈਲ 2020: ਡੇਰਾਬੱਸੀ ਲਾਗਲੇ ਪਿੰਡ ਜਵਾਹਰਪੁਰ ਵਿਚ ਸਿਹਤ ਵਿਭਾਗ ਦੀ ਟੀਮ ਨੇ ਇਕ ਵਾਰ ਫਿਰ ਘਰ-ਘਰ ਜਾ ਕੇ ਸਰਵੇ ਕੀਤਾ ਅਤੇ ਲੋਕਾਂ ਦਾ ਖੰਘ, ਜ਼ੁਕਾਮ, ਬੁਖ਼ਾਰ, ਸਾਹ ਵਿਚ ਤਕਲੀਫ਼ ਜਿਹੀਆਂ ਸਮੱਸਿਆਵਾਂ ਸਬੰਧੀ ਮੁਆਇਨਾ ਕੀਤਾ। ਜ਼ਿਕਰਯੋਗ ਹੈ ਕਿ ਇਸ ਪਿੰਡ ਦੇ ਹਰ ਘਰ ਦਾ ਸਰਵੇ ਪਹਿਲਾਂ ਵੀ ਹੋ ਚੁੱਕਾ ਹੈ ਅਤੇ ਪਿੰਡ ਦੇ ਉਨ•ਾਂ ਵਿਅਕਤੀਆਂ ਦੇ ਸੈਂਪਲ ਵੀ ਲਏ ਜਾ ਚੁੱਕੇ ਹਨ ਜਿਹੜੇ ਪੀੜਤ ਮਰੀਜ਼ਾਂ ਦੇ ਸੰਪਰਕ ਵਿਚ ਰਹੇ ਸਨ।
ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦਸਿਆ ਕਿ ਸਿਹਤ ਵਿਭਾਗ ਦੇ ਡਾਕਟਰਾਂ ਅਤੇ ਹੋਰ ਸਟਾਫ਼ ਦੀ ਟੀਮ ਨੇ ਅਹਿਤਿਆਤ ਵਜੋਂ ਇਕ ਵਾਰ ਫਿਰ ਪਿੰਡ ਦੇ ਸਾਰੇ 500 ਤੋਂ ਵੱਧ ਘਰਾਂ ਵਿਚ ਫੇਰੀ ਪਾਈ। ਉਨ•ਾਂ ਦਸਿਆ ਕਿ ਕੁੱਝ ਵਿਅਕਤੀਆਂ ਨੂੰ ਦਵਾਈ ਵੀ ਦਿਤੀ ਗਈ ਜਿਨ•ਾਂ ਅੰਦਰ ਖੰਘ/ਜ਼ੁਕਾਮ ਦੇ ਹਲਕੇ ਲੱਛਣ ਦਿਸੇ। ਉਨ•ਾਂ ਕਿਹਾ ਕਿ ਇਹ ਸਰਵੇ ਅਹਿਤਿਆਤ ਵਜੋਂ ਕੀਤਾ ਗਿਆ ਹੈ ਤਾਕਿ ਪਿੰਡ ਵਿਚ ਕੋਈ ਵੀ ਵਿਅਕਤੀ ਬੁਖ਼ਾਰ, ਸਾਹ ਵਿਚ ਤਕਲੀਫ਼ ਆਦਿ ਬੀਮਾਰੀ ਤੋਂ ਪੀੜਤ ਨਾ ਰਹੇ। ਇਸੇ ਦੌਰਾਨ ਸਿਵਲ ਸਰਜਨ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਦਲਜੀਤ ਸਿੰਘ, ਜ਼ਿਲ•ਾ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ, ਹੈਲਥ ਇੰਸਪੈਕਟਰ ਭੁਪਿੰਦਰ ਸਿੰਘ ਸਣੇ ਹੋਰ ਸੀਨੀਅਰ ਸਿਹਤ ਅਧਿਕਾਰੀਆਂ ਨੇ ਡੇਰਾਬੱਸੀ ਹਸਪਤਾਲ ਦੇ ਡਾਕਟਰਾਂ, ਸੈਂਪਲ ਅਤੇ ਸਰਵੇ ਕਰਨ ਵਾਲੀਆਂ ਟੀਮਾਂ ਦੇ ਮੈਂਬਰਾਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਉਨ•ਾਂ ਨੂੰ ਸਲੂਟ ਕੀਤਾ। ਡਾ. ਮਨਜੀਤ ਸਿੰਘ ਨੇ ਕਿਹਾ ਕਿ ਮੂਹਰਲੀ ਕਤਾਰ ਦੇ ਇਹ ਯੋਧੇ ਅਪਣੀ ਜਾਨ ਜੋਖਮ ਵਿਚ ਪਾ ਕੇ ਦਿਨ-ਰਾਤ ਡਿਊਟੀ ਨਿਭਾਅ ਰਹੇ ਹਨ ਤਾਕਿ ਲੋਕ ਇਸ ਮਾਰੂ ਬੀਮਾਰੀ ਤੋਂ ਸੁਰਖਰੂ ਰਹਿ ਸਕਣ ਜਿਸ ਲਈ ਉਨ•ਾਂ ਦਾ ਸਨਮਾਨ ਕਰਨਾ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ। ਉਨ•ਾਂ ਕਿਹਾ ਕਿ ਉਹ ਕੋਰੋਨਾ ਵਾਇਰਸ ਵਿਰੁਧ ਮੂਹਰਲੀਆਂ ਸਫ਼ਾਂ ਵਿਚ ਲੜਨ ਵਾਲੇ ਇਨ•ਾਂ ਸਿਹਤ ਮੁਲਾਜ਼ਮਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ ਅਤੇ ਵਿਲੱਖਣ ਤੇ ਮਿਸਾਲੀ ਸੇਵਾਵਾਂ ਦੇਣ ਲਈ ਉਨ•ਾਂ ਦਾ ਧਨਵਾਦ ਕਰਦੇ ਹਨ। ਡਾਕਟਰਾਂ ਵਿਚ ਡਾ. ਐਚ.ਐਸ. ਚੀਮਾ, ਡਾ. ਵਿਕਰਾਂਤ ਆਦਿ ਸ਼ਾਮਲ ਸਨ।
ਸਿਹਤ ਕਾਮਿਆਂ ਨੇ ਸਰਵੇ ਦੌਰਾਨ ਪਿੰਡ ਵਾਲਿਆਂ ਨੂੰ ਦਸਿਆ ਕਿ ਜੇ ਕਿਸੇ ਵਿਅਕਤੀ ਨੂੰ ਖੰਘ, ਜ਼ੁਕਾਮ, ਤੇਜ਼ ਬੁਖ਼ਾਰ, ਸਾਹ ਵਿਚ ਤਕਲੀਫ਼ ਜਿਹੀ ਸਮੱਸਿਆ ਹੁੰਦੀ ਹੈ ਤਾਂ ਤੁਰੰਤ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 'ਤੇ ਵੀ ਸੂਚਿਤ ਕਰ ਸਕਦੇ ਹਨ। ਉਨ•ਾਂ ਲੋਕਾਂ ਨੂੰ ਆਪੋ-ਅਪਣੇ ਘਰਾਂ ਵਿਚ ਰਹਿਣ, ਇਕ ਦੂਜੇ ਤੋਂ ਜ਼ਰੂਰੀ ਫ਼ਾਸਲਾ ਰੱਖਣ, ਵਾਰ ਵਾਰ ਹੱਥ ਧੋਣ ਅਤੇ ਚੰਗੀ ਖ਼ੁਰਾਕ ਖਾਣ ਲਈ ਪ੍ਰੇਰਿਤ ਕੀਤਾ।
ਫ਼ੋਟੋ ਕੈਪਸ਼ਨ : ਜਵਾਹਰਪੁਰ ਵਿਚ ਸੈਂਪਲ, ਜਾਂਚ, ਸਰਵੇ ਟੀਮਾਂ ਦੇ ਮੈਂਬਰਾਂ ਨੂੰ ਸਲੂਟ ਕਰਦੇ ਹੋਏ ਸਿਵਲ ਸਰਜਨ ਡਾ. ਮਨਜੀਤ ਸਿੰਘ ਤੇ ਹੋਰ ਸਿਹਤ ਅਧਿਕਾਰੀ ਅਤੇ ਪਿੰਡ ਵਿਚ ਸਰਵੇ ਕਰਦੀਆਂ ਹੋਈਆਂ ਟੀਮਾਂ।