ਰਜਨੀਸ਼ ਸਰੀਨ
ਨਵਾਂਸ਼ਹਿਰ, 16 ਅਪਰੈਲ 2020 - ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਵਿਨੈ ਬਬਲਾਨੀ ਨੇ ਕੋਵਿਡ-19 ਰੋਕਥਾਮ ਲਈ ਲਾਏ ਗਏ ਕਰਫ਼ਿਊ ਦੌਰਾਨ ਜ਼ਰੂਰੀ ਵਸਤਾਂ ਦੀ ਸਪਲਾਈ ’ਤੇ ਲੱਗੇ ਟਰੱਕਾਂ ਦੀ ਲੋੜੀਂਦੀ ਮੁਰੰਮਤ ਲਈ ਹਾਈਵੇਅ ’ਤੇ (ਮੁੱਖ ਤੌਰ ’ਤੇ ਪੈਟਰੋਲ/ਡੀਜ਼ਲ ਪੰਪਾਂ) ’ਤੇ ਸਥਿਤ ਟਰੱਕ ਰਿਪੇਅਰ ਦੀ ਦੁਕਾਨਾਂ ਨੂੰ ਸਵੇਰੇ 8 ਵਜੇ ਤੋਂ ਦਿਨੇ 11 ਵਜੇ ਤੱਕ ਦੀ ਛੋਟ ਦੇ ਦਿੱਤੀ ਹੈ।
ਉਕਤ ਛੋਟ ਕੋਵਿਡ-19 ਤਹਿਤ ਨਿਰਧਾਰਿਤ ਪ੍ਰੋਟੋਕਾਲ ਜਿਵੇਂ ਕਿ ਸੈਨੇਟਾਈਜ਼ਰ ਦੀ ਸੁਵਿਧਾ, ਘੱਟ ਤੋਂ ਘੱਟ 2 ਮੀਟਰ ਦੀ ਦੂਰੀ ਅਤੇ ਮਾਸਕ ਲਗਾਉਣ ਜਿਹੀਆਂ ਕੋਰੋਨਾ ਵਾਇਰਸ ਤੋਂ ਬਚਾਅ ਦੀਆਂ ਸਾਵਧਾਨੀਆਂ ਦੀ ਪਾਲਣਾ ਦੀ ਸ਼ਰਤ ’ਤੇ ਹੋਵੇਗੀ।