← ਪਿਛੇ ਪਰਤੋ
ਲਾੱਕਡਾਊਨ ਦੌਰਾਨ ਜ਼ਰੂਰਤਮੰਦਾਂ ਦੀ ਕਰ ਰਹੀ ਹੈ ਮਦਦ ਐਸ.ਏ.ਐਸ. ਨਗਰ 16 ਅਪ੍ਰੈਲ 2020: ਕੋਰੋਨਾ ਵਾਇਰਸ ਸੰਕਟ ਦੇ ਚਲਦਿਆਂ ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ (ਸੀਜੀਸੀ) ਲਾਂਡਰਾ ਵੱਲੋਂ ਸ਼ੁਰੂ ਕੀਤੀ ਗਈ ਕੋਵਿਡ ਰਾਹਤ ਸੇਵਾ ਲਗਾਤਾਰ ਜਾਰੀ ਹੈ। ਇਸ ਉਪਰਾਲੇ ਤਹਿਤ ਸੀਜੀਸੀ ਲਾਂਡਰਾ ਵੱਲੋਂ ਆਸ ਪਾਸ ਦੇ ਪਿੰਡਾਂ ਅਤੇ ਇਲਾਕਿਆਂ ਦੇ ਲੋੜਵੰਦ ਮਜ਼ਦੂਰ ਪਰਵਾਰਾਂ ਤੱਕ ਸਿਹਤਮੰਦ ਭੋਜਨ ਪਹੰੁਚਾਇਆ ਜਾ ਰਿਹਾ ਹੈ। ਕੌਮੀ ਲਾੱਕਡਾਊਨ ਦੇ ਮੱਦੇਨਜ਼ਰ ਸਮਾਜ ਦੇ ਦੱਬੇ ਕੁਚਲੇ ਵਰਗਾਂ ਦੀ ਸਹਾਇਤਾ ਨੂੰ ਸਮਾਜਿਕ ਜ਼ਿੰਮੇਵਾਰੀ ਸਮਝਦਿਆਂ ਸੰਸਥਾ ਨੇ ਲਗਭਗ 20 ਦਿਨ ਪਹਿਲਾਂ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ।ਇਸੇ ਤਹਿਤ ਕੋਵਿਡ ਰਾਹਤ ਸੇਵਾ ਵੱਲੋਂ ਅੱਜ ਮੁਹਾਲੀ ਸੈਕਟਰ 88, ਸੈਕਟਰ 94 ਅਤੇ ਪਿੰਡ ਭਾਗੋ ਮਾਜਰਾ ਦੇ ਇਲਾਕਿਆਂ ਵਿੱਚ ਪਹੰੁਚ ਕੀਤੀ ਗਈ ਅਤੇ ਲੋੜਵੰਦਾਂ ਨੂੰ ਖਾਣਾ ਵੰਡਿਆ ਗਿਆ।ਜ਼ਿਕਰਯੋਗ ਹੈ ਕਿ ਵੰਡਿਆ ਜਾਣ ਵਾਲਾ ਭੋਜਨ ਸੀਜੀਸੀ ਕਾਲਜ ਦੀ ਰਸੋਈ (ਮੈਸ) ਵਿੱਚ ਤਿਆਰ ਕੀਤਾ ਜਾਂਦਾ ਹੈ ਅਤੇ ਸੀਜੀਸੀ ਦੇ ਵਾਲੰਟੀਅਰਾ ਵੱਲੋਂ ਇਸ ਦੀ ਵੰਡ ਕੀਤੀ ਜਾਂਦੀ ਹੈ। ਇਸ ਸੇਵਾ ਦੇ ਜ਼ਰੀਏ ਸੀਜੀਸੀ ਲਾਂਡਰਾ ਲਾੱਕਡਾਊਨ ਦੀ ਸਥਿਤੀ ਦੌਰਾਨ ਆਸ ਪਾਸ ਦੇ ਸਾਰੇ ਖੇਤਰਾਂ ਵਿੱਚ ਮੌਜੂਦ ਸਾਰੇ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਨ ਕੋਸ਼ਿਸ਼ ਕਰ ਰਿਹਾ ਹੈ ਅਤੇ ਇਹ ਵੀ ਯਕੀਨੀ ਬਣਾ ਰਿਹਾ ਹੈ ਕਿ ਹਰੇਕ ਨਾਗਰਿਕ ਆਪਣੇ ਘਰ ਵਿੱਚ ਸੁਰੱਖਿਅਤ ਅਤੇ ਸਿਹਤਮੰਦ ਰਹੇ।
Total Responses : 266