ਜਲੰਧਰ, 18 ਅਪ੍ਰੈਲ 2020 - ਪੰਜਾਬ 'ਚ ਕਣਕ ਦੀ ਸਰਕਾਰੀ ਖਰੀਦ 15 ਅਪ੍ਰੈਲ ਤੋਂ ਸ਼ੁਰੂ ਹੋ ਗਈ ਹੈ ਅਤੇ ਜਿਸ ਤੋਂ ਬਾਅਦ ਕਿਸਾਨ ਵੀ ਆਪਣੀ ਫਸਲ ਲੈ ਕੇ ਮੰਡੀਆਂ 'ਚ ਆ ਰਹੇ ਹਨ। ਮਹਿਤਪੁਰ ਮੰਡੀ ਜਲੰਧਰ 'ਚ ਅਮਰਜੀਤ ਸਿੰਘ ਨਾਂਅ ਦਾ ਪਹਿਲਾਂ ਕਿਸਾਨ ਆਪਣੀ ਫਸਲ ਲੈ ਕੇ ਆਇਆ ਅਤੇ ਉਸ ਨੇ ਮੰਡੀ 'ਚ ਪ੍ਰਸ਼ਾਸਨ ਵੱਲੋਂ ਕੀਤੇ ਕੰਮ 'ਤੇ ਤਸੱਲੀ ਪ੍ਰਗਟਾਈ ਹੈ। ਕਣਕ ਖਰੀਦ ਏਜੰਸੀਆਂ ਵੱਲੋਂ ਵੀ ਕੋਰੋਨਾ ਦਾ ਇਸ ਮਾਹੌਲ 'ਚ ਪੂਰੀ ਜ਼ਿੰਮੇਵਾਰੀ ਸਮਝਦੇ ਹੋਏ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਕਿਸਾਨਾਂ ਕੋਲੋਂ ਸਮੇਂ ਸਿਰ ਕਣਕ ਖਰੀਦੀ ਜਾ ਰਹੀ ਹੈ।
ਦੇਖੋ ਕਿਸਾਨ ਨੇ ਕਣਕ ਦੀ ਖਰੀਦ ਮੌਕੇ ਕੀ ਕਿਹਾ....?
https://twitter.com/ROBChandigarh/status/1251370109668438018