← ਪਿਛੇ ਪਰਤੋ
ਜ਼ਿਲ੍ਹੇ ਵਿਚਲੇ ਕੋਰੋਨਾ ਵਾਇਰਸ ਦੇ 02 ਮਰੀਜ਼ ਗਿਆਨ ਸਾਗਰ ਹਸਪਤਾਲ਼ ਵਿਖੇ ਜ਼ੇਰੇ ਇਲਾਜ ਫਤਹਿਗੜ੍ਹ ਸਾਹਿਬ, 18 ਅਪਰੈਲ 2020: ਡਿਪਟੀ ਕਮਿਸ਼ਨਰ ਅੰਮ੍ਰਿਤ ਕੌਰ ਗਿੱਲ ਦੇ ਦਿਸ਼ਾ ਨਿਰਦੇਸ਼ ਮੁਤਾਬਕ ਜਿਲ੍ਹੇ ਅੰਦਰ ਕੋਵਿਡ -19 ਦੀ ਮਹਾਂਮਾਰੀ ਵਿਰੁੱਧ ਵਿੱਢੀ ਇਸ ਮੁਹਿੰਮ ਤਹਿਤ ਸਿਹਤ ਵਿਭਾਗ ਦੀਆਂ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਹਨ।ਜ਼ਿਲੇ ਅੰਦਰ ਹੁਣ ਤੱਕ ਔਰੰਗਾਬਾਦ ਤੋਂ ਆਏ 02 ਮਰੀਜ ਹੀ ਪੋਜ਼ੇਟਿਵ ਆਏ ਹਨ। ਜ਼ਿਲ੍ਹੇ ਵਿੱਚ ਹੁਣ ਤੱਕ ਲਏ ਗਏ 98 ਸੈਂਪਲਾਂ ਵਿਚੋਂ 91 ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 05 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਇਹ ਜਾਣਕਾਰੀ ਸਿਵਲ ਸਰਜਨ ਡਾ.ਐਨ. ਕੇ. ਅਗਰਵਾਲ ਨੇ ਸਾਂਝੀ ਕਰਦਿਆਂ ਦੱਸਿਆ ਕਿ ਇਸ ਭਿਆਨਕ ਬਿਮਾਰੀ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਘਰ ਤੋਂ ਬਾਹਰ ਜਾਣ ਸਮੇਂ ਹਰ ਵਿਅਕਤੀ ਨੂੰ ਮਾਸਕ ਪਾਉਣਾ ਲਾਜ਼ਮੀ ਹੈ ਜਾਂ ਕੋਈ ਕੱਪੜਾ ਮੂੰਹ ਤੇ ਲਪੇਟਿਆ ਹੋਣਾ ਚਾਹੀਦਾ ਹੈ। ਕੋਵਿਡ-19 ਦੇ ਨੋਡਲ ਅਫਸਰ ਡਾ.ਦੀਪਤੀ ਸ਼ਰਮਾ ਨੇ ਲੋਕਾਂ ਨੂੰ ਸਮਾਜਿਕ ਦੂਰੀ ਬਣਾ ਕਿ ਰੱਖਣ ਅਤੇ ਘਰਾਂ ਵਿਚ ਹੀ ਰਹਿਣ ਦੀ ਅਪੀਲ ਕੀਤੀ।
Total Responses : 266