3 ਕੰਬਾਈਨਾਂ ਨੂੰ ਵਾਢੀ ਦੇ ਕੰਮ ਲਈ ਲਗਾਇਆ
ਐਸ ਏ ਐਸ ਨਗਰ / ਡੇਰਾਬਾਸੀ, 18 ਅਪ੍ਰੈਲ 2020: ਸੱਤ ਮੈਂਬਰੀ ਕਮੇਟੀ ਦੀ ਸਖਤ ਨਿਗਰਾਨੀ ਹੇਠ ਪਿੰਡ ਜਵਾਹਰਪੁਰ ਵਿੱਚ ਕਣਕ ਦੀ ਵਾਢੀ ਦਾ ਕੰਮ ਸ਼ੁਰੂ ਹੋ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਡੀਐਮ ਡੇਰਾਬਸੀ ਸ੍ਰੀ ਕੁਲਦੀਪ ਬਾਵਾ, ਜੋ ਕਿ ਕਮੇਟੀ ਦੇ ਮੁਖੀ ਹਨ, ਨੇ ਦੱਸਿਆ ਕਿ ਕੁੱਲ ਤਿੰਨ ਕੰਬਾਈਨਾਂ ਨੂੰ ਵਾਢੀ ਦੇ ਕੰਮ ਲਈ ਲਗਾਇਆ ਗਿਆ ਹੈ। ਇਨ੍ਹਾਂ ਤਿੰਨਾਂ ਵਿਚੋਂ 2 ਬਾਹਰੋਂ ਹਨ ਜਦੋਂ ਕਿ ਇਕ ਪਿੰਡ ਨਾਲ ਸਬੰਧਤ ਹੈ। ਵਾਢੀ ਸ਼ੁਰੂ ਕਰਨ ਤੋਂ ਪਹਿਲਾਂ ਇਨ੍ਹਾਂ ਨੂੰ ਚੰਗੀ ਤਰ੍ਹਾਂ ਸੈਨੀਟਾਈਜ਼ ਕੀਤਾ ਗਿਆ ਸੀ। ਐਸਡੀਐਮ ਨੇ ਇਹ ਵੀ ਕਿਹਾ ਕਿ ਪਿੰਡ ਵਿੱਚ ਕੁੱਲ 250 ਕਿੱਲਿਆਂ ਦੀ ਜ਼ਮੀਨ ਵਾਢੀ ਅਧੀਨ ਹੈ। ਹੁਣ ਤੱਕ 350 ਮੀਟਰਿਕ ਟਨ ਫਸਲ ਤਿਆਰ ਹੋ ਚੁੱਕੀ ਹੈ।
ਉਹਨਾਂ ਅੱਗੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮਾਜਿਕ ਦੂਰੀ ਬਣਾਈ ਰੱਖਣ 'ਤੇ ਵਿਸ਼ੇਸ਼ ਜ਼ੋਰ ਦੇ ਕੇ ਵਾਢੀ ਦੀ ਸਾਰੀ ਪ੍ਰਕਿਰਿਆ ਕੀਤੀ ਜਾ ਰਹੀ ਹੈ, ਇਸ ਤੋਂ ਇਲਾਵਾ ਕੰਮ ਵਿਚ ਲੱਗੇ ਲੋਕਾਂ ਨੂੰ ਮਾਸਕ, ਦਸਤਾਨੇ ਅਤੇ ਸੈਨੀਟਾਈਜ਼ਰ ਵੀ ਮੁਹੱਈਆ ਕਰਵਾਏ ਜਾ ਰਹੇ ਹਨ।
ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਾਢੀ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸਬੰਧਤ ਕਿਸਾਨ ਨੂੰ ਦੱਸਿਆ ਗਿਆ ਹੈ ਕਿ ਉਹ ਕਿਨਾਰਿਆਂ ਤੋਂ ਪ੍ਰਕਿਰਿਆ ਦੇਖ ਸਕਦੇ ਹਨ।