ਅਸ਼ੋਕ ਵਰਮਾ
ਬਠਿੰਡਾ, 18 ਅਪਰੈਲ 2020 - ਮੋਹਾਲੀ ਦੀ ਰਾਊਂਡ ਗਲਾਸ਼ ਫਾਊਂਡੇਸ਼ਨ ਬਠਿੰਡਾ ਜਿਲੇ ਦੇ ਪਿੰਡ ਮਾਣਕ ਖਾਨਾ ਦੇ ਲੋੜਵੰਦ ਪ੍ਰੀਵਾਰਾਂ ਦੀ ਸਹਾਇਤਾ ਲਈ ਅੱਗੇ ਆਈ ਹੈ। ਭਾਵੇਂ ਲੌਕਡਾਊਨ ਤੇ ਕਰਫਿਊ ਦੌਰਾਨ ਗਰੀਬ ਪ੍ਰੀਵਾਰਾਂ ਨੂੰ ਰਾਸ਼ਨ ਦੇਣ ਲਈ ਸਮਾਜ ਸੇਵੀ ਸੰਸਥਾਵਾਂ , ਧਾਰਮਿਕ ਸੰਸਥਾਵਾਂ ਅਤੇ ਪੰਚਾਇਤਾਂ ਆਪੋ ਆਪਣੀਆਂ ਕੋਸ਼ਿਸ਼ਾਂ ਵਿੱਚ ਲੱਗੀਆਂ ਹੋਈਆ ਹਨ ਪਰ ਇਸ ਸੰਸਥਾ ਨੇ ਦੂਰ ਦਰਾਡੇ ਆਕੇ ਗਰੀਬਾਂ ਦੀ ਸਾਰ ਲਈ ਹੈ। ਗ੍ਰਾਮ ਪੰਚਾਇਤ ਮਾਣਕ ਖਾਨਾ ਦੀ ਸਰਪੰਚ ਸੈਸ਼ਨਦੀਪ ਕੋਰ ਨੇ ਲੋੜਵੰਦ ਪ੍ਰੀਵਾਰਾਂ ਨੂੰ ਰਾਸਨ ਦਿਵਾਉਣ ਲਈ ਸਮਾਜ ਸੇਵੀ ਸੰਸਥਾਂ ਰਾਉਡਗਲਾਸ ਫਾਊਡੇਸਨ ਮੋਹਾਲੀ ਨਾਲ ਤਾਲਮੇਲ ਕੀਤਾ ਸੀ ਜਿਸ ਪਿੱਛੋਂ ਪਿੰਡ ਦੇ 25 ਪ੍ਰੀਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਗਿਆ । ਪ੍ਰੋਜੈਕਟ ਲੀਡ ਅਫਸਰ ਰਜਨੀਸ ਕੁਮਾਰ ਨੇ ਦੱਸਿਆ ਕਿ ਫਾਊਡੇਸਨ ਦੇ ਸਥਾਪਿਕ ਗੁਰਪ੍ਰੀਤ ਸਿੰਘ ਸਨੀ ਨੇ ਇਸ ਬਿਪਤਾ ਦੀ ਘੜੀ ਵਿੱਚ ਲੋੜਵੰਦ ਗਰੀਬ ਪ੍ਰੀਵਾਰਾਂ ਦੀ ਸਹਾਇਤਾ ਤਹਿਤ ਪੰਜਾਬ ਦੇ ਹੁਣ ਤੱਕ 230 ਪਿੰਡਾਂ ਵਿੱਚ ਰਾਸਨ ਵੰਡ ਚੁੱਕੇ ਹਨ । ਉਨਾਂ ਦੱਸਿਆ ਕਿ ਹਰ ਪਿੰਡ ਵਿੱਚ 25 ਪ੍ਰੀਵਾਰਾਂ ਨੂੰ ਰਾਸਨ ਦਿੱਤਾ ਜਾਦਾ ਹੈ ।
ਸਰਪੰਚ ਸੈਸਨਦੀਪ ਕੌਰ ਨੇ ਦੱਸਿਆ ਕਿ ਪੰਚਾਇਤੀ ਆਮਦਨ ਦੇ ਬਹੁਤੇ ਸਾਧਨ ਨਾ ਹੋਣ ਦੇ ਬਾਵਜੂਦ ਵੀ ਗ੍ਰਾਮ ਪੰਚਾਇਤ ਨੇ ਪਿੰਡ ਦੇ 15 ਪ੍ਰੀਵਾਰਾਂ ਨੂੰ ਰਾਸ਼ਨ ਦੇਣ ਤੋ ਇਲਾਵਾ ਸਬਜੀਆਂ ਵੀ ਵੰਡੀਆ ਹਨ । ਉਨਾਂ ਦੱਸਿਆ ਕਿ ਰਾਸ਼ਨ ਲੈਣ ਤੋ ਵਾਂਝੇ ਪ੍ਰੀਵਾਰਾਂ ਨੂੰ ਰਾਸ਼ਨ ਦੇਣ ਲਈ ਸਰਕਾਰ ਦੀਆ ਹਦਾਇਤਾਂ ਦੀਆ ਪਾਲਣਾ ਕਰਦਿਆਂ ਫਾਂਊਡੇਸ਼ਨ ਦੇ ਪ੍ਰਬੰਧਕਾਂ ਦੀ ਹਾਜਰੀ ਵਿੱਚ ਰਾਸ਼ਨ ਦੀ ਵੰਡ ਕੀਤੀ ਗਈ । ਉਨਾਂ ਦੱਸਿਆ ਕਿ ਰਾਸ਼ਨ ਵਿੱਚ ਚਾਹ , ਦਾਲਾਂ , ਮਸਾਲਾ , ਖੰਡ , ਸਰੋ ਦਾ ਤੇਲ , ਚੌਲ ਆਦਿ ਸਾਰੇ ਸਮਾਨ ਦੀ 14 ਕਿਲੋ ਦੀ ਕਿੱਟ ਦਿੱਛੀ ਗਈ ਹੈ । ਇਸ ਮੋਕੇ ਪੰਚ ਛੋਟਾ ਸਿੰਘ , ਹਰਬੰਸ ਸਿੰਘ , ਚਰਨਜੀਤ ਕੌਰ , ਰਣਜੀਤ ਕੌਰ , ਟਰਾਂਸਪੋਟਰ ਜਗਸੀਰ ਸਿੰਘ ਸਿੱਧੂ ਤੇ ਕਿਸਾਨ ਆਗੂ ਲਖਵੀਰ ਸਿੰਘ ਹਾਜਰ ਸਨ ।