- ਸੰਕਟ ਦੀ ਇਸ ਘੜੀ ਵਿਚ ਵਿਦਿਆਰਥੀਆਂ ਨੂੰ ਸਿੱਖਣ ਦੀਆਂ ਆਦਤਾਂ ਬਦਲਣੀਆਂ ਪੈਣਗੀਆਂ: ਡਾ. ਸਿੱਧੂ
ਫਿਰੋਜ਼ਪੁਰ, 19 ਅਪ੍ਰੈਲ 2020 : ਜਦੋਂ ਕੋਵਿਡ -19 ਦੇ ਖਤਰੇ ਕਾਰਨ ਪੂਰੀ ਦੁਨੀਆ ਤਾਲਾਬੰਦੀ ਵਿਚ ਹੈ, ਪੰਜਾਬ ਦੇ ਪ੍ਰਮੁੱਖ ਸਰਕਾਰੀ ਤਕਨੀਕੀ ਕੈਪਸ, ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈ ਪਸ ਦੇ ਸਮਰਪਿਤ ਫੈਕਲਟੀ ਮੈਬਰਾਂ ਨੇ ਆਨ-ਲਾਈਨ ਕਲਾਸਾ ਲੈ ਕੇ ਗ੍ਰੈਜੂਏਟ, ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਦਾ ਸਫਲਤਾਪੂਰਵਕ 85 ਪ੍ਰਤੀਸ਼ਤ ਨਿਰਧਾਰਤ ਪਾਠਕ੍ਰਮ ਪੂਰਾ ਕਰ ਲਿਆ ਹੈ। ਕੈਂਪਸ ਡਾਇਰੈਕਟਰ ਡਾ. ਟੀਐੱਸ ਸਿੱਧੂ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਤਾਲਾਬੰਦੀ ਸਾਰਿਆਂ ਲਈ ਖ਼ਾਸਕਰ ਵਿਦਿਆਰਥੀਆਂˆ ਲਈ ਬਹੁਤ ਵੱਡੀ ਪ੍ਰੇਸ਼ਾਨੀ ਹੈ।
ਉਨ੍ਹਾਂ ਖੁਲਾਸਾ ਕੀਤਾ ਕਿ ਸਾਰੇ ਫੈਕਲਟੀ ਮੈਬਰਾਂ ਨੇ ਸਮੇਂ ਸਿਰ ਨਵੀਨਤਮ ਆਨਲਾਈਨ ਤਕਨੀਕ ਨੂੰ ਅਪਣਾ ਕੇ ਸਿੱਖਿਆ ਨੂੰ ਜਾਰੀ ਰੱਖਿਆ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਨੇ 15 ਮਾਰਚ ਤੋਂ ਪਹਿਲਾਂ ਲਗਭਗ 50 ਪ੍ਰਤੀਸ਼ਤ ਸਿਲੇਬਸ ਪੂਰਾ ਕਰ ਲਿਆ ਸੀ, ਜਦਕਿ ਤਾਲਾਬੰਦੀ ਦੌਰਾਨ ਤਕਰੀਬਨ 35 ਪ੍ਰਤੀਸ਼ਤ ਸਿਲੇਬਸ ਵੱਖ-ਵੱਖ ਬ੍ਰਾਚਾ ਦੇ ਲਗਭਗ ਸਾਰੇ ਫੈਕਲਟੀ ਮੈਬਰਾਂ ਦੁਆਰਾ ਇਸ ਆਨਲਾਈਨ ਤਕਨੀਕ ਨਾਲ ਪੂਰੇ ਕੀਤੇ ਗਏ ਹਨ। ਬਾਕੀ ਦੇ 15 ਪ੍ਰਤੀਸ਼ਤ ਸਿਲੇਬਸ ਇਸੇ ਤਰਜ਼ ਤੇ ਅਪ੍ਰੈਲ ਦੇ ਅਖੀਰ ਤੱਕ ਪੂਰੇ ਕੀਤੇ ਜਾਣਗੇ। ਉਨ੍ਹਾਂ ਅੱਗੇ ਦੱਸਿਆ ਕਿ ਫੈਕਲਟੀ ਮੈਬਰਾ ਨੇ ਆਨਲਾਈਨ ਕਲਾਸਾਂ ਦੌਰਾਨ ਵਿਦਿਆਰਥੀਆਂ ਤੋਂਂ ਬਾਕਾਇਦਾ ਹਾਜ਼ਰੀ ਅਤੇ ਫੀਡਬੈਕ ਲਈ।
ਡਾ. ਸਿੱਧੂ ਨੇ ਕਿਹਾ ਕਿ ਜੇ ਤਾਲਾਬੰਦੀ ਹਟਾਈ ਜਾˆਦੀ ਹੈ ਤਾਂ ਅਸੀ ਨਿਰਧਾਰਤ ਸਮੇਂ ਅਨੁਸਾਰ ਪ੍ਰੀਖਿਆਵਾਂ ਕਰਵਾਉਣ ਦੀ ਸਥਿਤੀ ਵਿਚ ਹੋਵਾਂਗੇ। ਸੰਸਥਾ ਦੇ ਡੀਨ ਅਕਾਦਮਿਕ ਡਾ. ਸੰਨੀ ਬਹਿਲ ਨੇ ਖੁਲਾਸਾ ਕੀਤਾ ਕਿ ਫੈਕਲਟੀ ਮੈਬਰਾਂ ਵੱਲੋ ਆਪਣੇ ਲੈਕਚਰ ਪੂਰੇ ਕਰਨ ਲਈ ਗੂਗਲ ਕਲਾਸਰੂਮ, ਗੂਗਲ ਮੀਟ, ਯੂਟਿਊਬ, ਵਟਸਐਪ ਆਦਿ ਦੀ ਵਰਤੋਂ ਕੀਤੀ ਜਾ ਰਹੀ ਹੈ। ਡਾ ਸਿੱਧੂ ਨੇ ਵਿਦਿਆਰਥੀਆਂˆ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿੱਚ ਰਹਿਣ ਅਤੇ ਸਮੇਂ ਸਮੇਂ 'ਤੇ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਰੇ ਸਾਵਧਾਨੀ ਉਪਾਅ ਕਰਨ ਅਤੇ ਕੁਝ ਰਚਨਾਤਮਕ ਕੰਮ ਕਰਕੇ ਤਾਲਾਬੰਦੀ ਦੇ ਸਮੇ ਦੀ ਵਧੀਆ ਵਰਤੋਂ ਕਰਨ।