ਹਰੀਸ਼ ਕਾਲੜਾ
ਰੂਪਨਗਰ, 19 ਅਪ੍ਰੈਲ 2020: ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ 20 ਅਪ੍ਰੈਲ ਤੋਂ 3 ਮਈ ਤਕ ਜ਼ਿਲ੍ਹੇ ਦੇ ਵਿਚ ਕੋਈ ਵੀ ਵੱਡਾ ਰਿਲੈਕਸਸੇਸ਼ਨ ਨਹੀਂ ਦਿਤਾ ਜਾਵੇਗੀ। ਉਨ੍ਹਾਂ ਨੇ ਦਸਿਆ ਕਿ ਜਿਹੜੇ ਵੀ ਈਸੈਂਸ਼ੀਅਲ, ਗੁਡਜ਼ ਅਤੇ ਸਰਵਿਸਜ਼ ਜਿਹੜੇ ਪਹਿਲੇ ਵਾਂਗ ਵੀ ਰਿਸਟਰਿਕਟਡ ਮੌਮੈਂਟ ਵਿਚ ਚਲ ਰਹੇ ਸਨ ਉਹ ਉਸੇ ਤਰ੍ਹਾਂ ਹੀ ਰਿਸਟਰੀਕਟਡ ਰਹਿਣਗੇ।
ਉਨ੍ਹਾਂ ਨੇ ਦੱਸਿਆ ਕਿ ਉਦਯੋਗਾਂ ਨੂੰ ਲੈ ਕੇ ਇਹ ਜ਼ਰੂਰ ਕੀਤਾ ਗਿਆ ਹੈ ਕਿ ਜਿੱਥੇ ਵੀ 10 ਤੋ ਵੱਧ ਲੇਬਰ ਕੰਮ ਕਰਦੀ ਹੈ ਉਨ੍ਹਾਂ ਨੂੰ ਜਾਂ ਤਾਂ ਉਦਯੋਗਾਂ ਵਿਚ ਹੀ ਕੁਆਂਰਨਟਾਈਨ ਰੱਖਿਆ ਜਾਏਗਾ ਜਾਂ ਫਿਰ ਉਨ੍ਹਾਂ ਦੇ ਲਈ ਸਬੰਧਤ ਉਦਯੋਗਾਂ ਵਲੋਂ ਆਪਣੀ ਪ੍ਰਾਈਵੇਟ ਬੱਸ ਜਾਂ ਵਾਹਨ ਦਾ ਇੰਤਜਾਮ ਕੀਤਾ ਜਾਏਗਾ। ਇਸ ਤੋਂ ਇਲਾਵਾ ਕਿਤਾਬਾਂ, ਏਸੀ, ਕੁਲਰ ਰਿਪੇਅਰ ਦੀ ਦੁਕਾਨਾਂ ਨੂੰ ਰਿਲੈਕਸਸੇਸ਼ਨ ਦੇਣ ਲਈ ਐਸ. ਡੀ .ਐਮ. ਦੇ ਰਾਹੀਂ ਬਾਅਦ ਦੇ ਵਿਚ ਫੈਸਲਾ ਕੀਤਾ ਜਾਵੇਗਾ।
ਉਨ੍ਹਾਂ ਨੇ ਦੱਸਿਆ ਕਿ ਹਾਲ ਦੇ ਘੜੀ ਵਿਚ ਕੋਈ ਵੀ ਰਿਲੈਕਸੇਸ਼ਨ ਨਹੀਂ ਦਿਤਾ ਜਾਵੇਗਾ। ਉਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਨਵੀਆਂ ਹਦਾਇਤਾਂ ਅਨੁਸਾਰ ਜਿਲੇ ਵਿਚ ਕੋਈ ਵੀ ਵੱਡੀ ਰਿਲੈਕਸਸੇਸ਼ਨ ਨਹੀਂ ਦਿਤੀ ਜਾ ਰਹੀ।ਉਨਾਂ ਨੇ ਦਸਿਆ ਕਿ ਰਮਜ਼ਾਨ ਦੇ ਦੌਰਾਨ ਵੀ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਿਕ ਕੋਈ ਛੋਟ ਨਹੀਂ ਦਿਤੀ ਜਾ ਰਹੀ।