ਅਸ਼ੋਕ ਵਰਮਾ
ਮਾਨਸਾ, 19 ਅਪ੍ਰੈਲ 2020 - ਦੇਸ਼ ਦੇ ਵੱਖ ਵੱਖ ਕੋਨਿਆਂ ਚ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਘਰ ਪੁਹੰਚਾਏ ਜਾਣ ਸਾਰੇ ਜਰੂਰਤਮੰਦ ਗਰੀਬ ਪਰਿਵਾਰਾਂ ਨੂੰ ਤਿੰਨ ਮਹੀਨੇ ਦਾ ਮੁਫਤ ਰਾਸ਼ਨ ਵੰਡੇ ਜਾਣ ਅਤੇ ਸੂਰਤ, ਬਾਦਰਾ ਆਦਿ ਸਮੇਤ ਕਿਰਤੀ ਲੋਕਾਂ ਤੇ ਹੋਏ ਪੁਲਿਸ ਜਬਰ ਦੇ ਵਿਰੋਧ ਚ ਆਲ ਇੰਡੀਆ ਪ੍ਰੋਗਰੈਸਿਵ ਵੂਮੈਨ ਐਸੋਸੀਏਸ਼ਨ (ਏਪਵਾ) ਦੀ ਕੇਂਦਰੀ ਕਮੇਟੀ ਮੈਂਬਰ ਨਰਿੰਦਰ ਕੌਰ ਬੁਰਜ ਹਮੀਰਾ, ਆਲ ਇੰਡੀਆ ਸਟੂਡੈਂਟਸ ਐਸੋਸੀਏਸਨ ਆਇਸਾ ਦੀ ਅਰਵਿੰਦ ਭੱਟੀ ਤੇ ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਦੀ ਡਵੀਜ਼ਨ ਸਕੱਤਰ ਬਲਵਿੰਦਰ ਕੌਰ ਖਾਰਾਨੇ ਦੇਸ਼ ਵਿਆਪੀ ਸੱਦੇ ਤਹਿਤ ਭੁੱਖ ਹੜਤਾਲ ਕਰਕੇ ਰੋਸ ਪ੍ਰਦਰਸ਼ਨ ਕੀਤਾ। ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਆਗੂਆਂ ਨੇ ਕਿਹਾ ਕਿ ਜਦੋਂ ਖਾਂਦੇ ਪੀਦੇਂ ਲੋਕਾਂ ਨੂੰ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਬੱਸਾਂ ਭੇਜ ਉਨਾਂ ਦੇ ਘਰ ਪੁਹੰਚਾਏ ਜਾਣ ਦਾ ਇੰਤਜਾਮ ਕਰ ਸਕਦੀ ਆ ਫਿਰ ਕਿਰਤੀ ਕਾਮੇ ਲੋਕਾਂ ਨੂੰ ਕਿੳਂ ਭੁੱਖ ਨਾਲ ਰਸਤਿਆਂ ਚ ਮਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਉਨਾਂ ਕਿਹਾ ਕਿ ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਸਾਰੇ ਮਜਦੂਰਾਂ ਦੇ ਖਾਤਿਆਂ ਚ ਦਸ ਦਸ ਹਜ਼ਾਰ ਰੁਪਏ ਤੁਰੰਤ ਪਾਉਣ ਅਤੇ ਸਰਕਾਰੀ ਸਕੂਲਾਂ ਚ ਪੜਦੇ ਵਿਦਿਆਰਥੀਆਂ ਲਈ ਘਰ ਘਰ ਕਿਤਾਬਾਂ ਤੇ ਸ਼ੈਸਨ 2019-20ਦਾ ਵਜੀਫਾ ਵੀ ਤੁਰੰਤ ਭੇਜੇ ਜਾਣ ਦੀ ਮੰਗ ਕੀਤੀ। ਉਨਾਂ ਕਿਹਾ ਕਿ ਬਹੁਤ ਸਾਰੇ ਬੱਚਿਆਂ ਦੇ ਮਾਪਿਆਂ ਕੋਲ ਸਮਾਰਟ ਫੋਨ ਨਹੀਂ ਤੇ ਰਾਸ਼ਨ ਨੂੰ ਤਰਸ ਰਹੇ ਲੋਕਾਂ ਲਈ ਨੈੱਟ ਪੈਕ ਪਵਾਉਣਾ ਵੀ ਦੂਰ ਦੀ ਕੌਡੀ ਸਾਬਿਤ ਹੋ ਰਿਹਾ ਸੋ ਵਿਦਿਆਰਥੀਆਂ ਲਈ ਘਰ ਘਰ ਕਿਤਾਬਾਂ ਭੇਜੇ ਜਾਣ ਦਾ ਇੰਤਜਾਮ ਬਿਨਾਂ ਕਿਸੇ ਦੇਰੀ ਤੋਂ ਹੋਣਾ ਚਾਹੀਦਾ ਹੈ।
ਉਨਾਂ ਨੇ ਪੱਤਰਕਾਰ ਦਵਿੰਦਰ ਪਾਲ ਨਾਲ ਬਦਸਲੂਕੀ ਕਰਨ ਵਾਲੇ ਪੁਲਿਸ ਅਧਿਕਾਰੀਆਂ ਤੇ ਤੁਰੰਤ ਕਾਰਵਾਈ ਕੀਤੇ ਜਾਣ ਦੀ ਮੰਗ ਕਰਦਿਆਂ ਕਿਹਾ ਕਿ ਸਰਕਾਰਾਂ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੀ ਬਜਾਏ ਲੋਕਾਂ ਨੂੰ ਪੁਲਿਸ ਦੇ ਜੋਰ ਤੇ ਖੌਫਜਦਾ ਕਰਨਾ ਬੰਦ ਕੀਤਾ ਜਾਏ ਅਤੇ ਕੋਰੋਨਾ ਵਾਇਰਸ ਨਾਲ ਲੜਨ ਲਈ ਲੋਕਾਂ ਨੂੰ ਜਾਗਰੂਕ ਕਰਨ ਤੇ ਉਨਾਂ ਦੀ ਰੋਜੀ ਰੋਟੀ ਦਾ ਇੰਤਜਾਮ ਕਰਨ ਫਿਰ ਹੀ ਸਹੀ ਅਰਥਾਂ ਚ ਇਸ ਸੰਕਟ ਸਮੇਂ ਲੋਕਾਂ ਦੀ ਰਾਖੀ ਹੋ ਸਕਦੀ ਹੈ।
ਇੱਕ ਮਤੇ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਵਨ ਕੁਮਾਰ ਪੁੱਤਰ ਅਸ਼ੋਕ ਕੁਮਾਰ ਤੇ ਮੋਹਨ ਲਾਲ ਪੁੱਤਰ ਹੰਸ ਰਾਜ ਦੋਵੇਂ ਵਾਸੀ ਮਾਨਸਾ ਜੋ ਕਿ ਲਾਕਡਾਊਨ ਕਾਰਨ ਉਸਮਨਾਬਾਦ (ਮਹਾਂਰਾਸ਼ਟਰ) ਚ ਫਸੇ ਹੋਏ ਹਨ ਉਨਾਂ ਨੂੰ ਘਰ ਲਿਆਉਣ ਦਾ ਇੰਤਜਾਮ ਪੰਜਾਬ ਸਰਕਾਰ ਕਰੇ।