← ਪਿਛੇ ਪਰਤੋ
ਲੁਧਿਆਣਾ, 19 ਅਪ੍ਰੈਲ 2020 - ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੇਰ ਸ਼ਾਮ ਹੁਕਮ ਜਾਰੀ ਕਰਕੇ ਜ਼ਿਲ੍ਹਾ ਲੁਧਿਆਣਾ ਵਿੱਚ ਕਰਫਿਊ/ਲੋਕਡਾਊਨ ਵਿੱਚ ਢਿੱਲ ਦੇਣ ਬਾਰੇ ਮਿਤੀ 19 ਅਪ੍ਰੈਲ 2020 ਨੂੰ ਜਾਰੀ ਹੁਕਮ ਨੂੰ ਵਾਪਿਸ ਲੈ ਲਿਆ ਹੈ। ਇਸ ਪੱਤਰ ਵਿੱਚ ਕੁਝ ਕੰਮਾਂ ਲਈ ਸ਼ਰਤਾਂ ਸਹਿਤ ਆਗਿਆ ਦੇਣੀ ਪ੍ਰਸਾਵਿਤ ਸੀ। ਅਗਰਵਾਲ ਨੇ ਸਪਸ਼ਟ ਕੀਤਾ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਉਨ੍ਹਾਂ ਵੱਲੋਂ ਮਿਤੀ 15 ਅਪ੍ਰੈਲ 2020 ਨੂੰ ਜਾਰੀ ਹਦਾਇਤਾਂ ਹੀ 3 ਮਈ 2020 ਤੱਕ ਲਾਗੂ ਰਹਿਣਗੀਆਂ।
Total Responses : 266