-ਸਿਹਤ ਵਿਭਾਗ ਦੀ ਟੀਮ ਨੇ ਕਬਜ਼ੇ ਚ, ਲੈ ਕੇ ਕੀਤਾ ਹਸਪਤਾਲ ਭਰਤੀ,
-ਬੱਚਾ ਤੰਦਰੁਸਤ,ਐਫਆਈਆਰ ਦਰਜ਼ ਕਰਨ ਦੀ ਤਿਆਰੀ ਚ, ਪੁਲਿਸ - ਐਸਪੀ ਭਾਰਦਵਾਜ
ਹਰਿੰਦਰ ਨਿੱਕਾ
ਬਰਨਾਲਾ 20 ਅਪ੍ਰੈਲ 2020 - ਜਿਲ੍ਹੇ ਦੇ ਹਲਕਾ ਮਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਕੁਲਵੰਤ ਸਿੰਘ ਪੰਡੋਰੀ ਦੇ ਪਿੰਡ ਕੂੜੇ ਦੇ ਢੇਰ ਯਾਨੀ ਰੂੜੀ ਤੋਂ ਇੱਕ ਦਿਨ ਦਾ ਨਵਜੰਮਿਆ ਬੱਚਾ ਮਿਲਣ ਤੋਂ ਸਨਸਨੀ ਫੈਲ ਗਈ। ਘਟਨਾ ਦੀ ਸੂਚਨਾ ਮਿਲਿਦਆਂ ਹੀ ਸਰਕਾਰੀ ਹਸਪਤਾਲ ਮਹਿਲ ਕਲਾਂ ਦੇ ਡਾਕਟਰਾਂ ਦੀ ਟੀਮ ਦੁਆਰਾ ਮੌਕੇ ਤੇ ਪਹੁੰਚ ਕੇ ਬੱਚੇ ਨੂੰ ਸੁਰੱਖਿਅਤ ਲਿਆ ਕੇ ਹਸਪਤਾਲ ਚ, ਮੁੱਢਲੀ ਸੰਭਾਲ ਕਰਨ ਉਪਰੰਤ ਸਿਵਲ ਹਸਪਤਾਲ ਬਰਨਾਲਾ ਵਿਖੇ ਭਰਤੀ ਕਰਵਾਇਆ ਗਿਆ। ਇਹ ਜਾਣਕਾਰੀ ਜਿਲ੍ਹਾ ਬਾਲ ਸੁਰੱਖਿਆ ਅਫਸਰ ਅਭੀਸ਼ੇਕ ਸਿੰਗਲਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਮਹਿਲ ਕਲਾਂ ਦੇ ਡਾਕਟਰਾਂ ਦੀ ਟੀਮ ਦੁਆਰਾ ਦਿਖਾਈ ਮੁਸਤੈਦੀ ਕਾਰਣ ਬੱਚੇ ਨੂੰ ਬਚਾ ਲਿਆ ਗਿਆ । ਬੱਚਾ ਹਾਲੇ ਤੱਕ ਪੂਰੀ ਤਰਾਂ ਤੰਦਰੁਸਤ ਹੈ। ਉੱਧਰ ਐਸਪੀ ਰਪਿੰਦਰ ਭਾਰਦਵਾਜ ਨੇ ਦੱਸਿਆ ਕਿ ਨਵਜੰਮੇ ਬੱਚੇ ਨੂੰ ਨਿਰਦਈ ਪੁਣੇ ਦੀ ਹਾਲਤ ਚ, ਮਾਰ ਦੇਣ ਦੀ ਨੀਯਤ ਨਾਲ ਸੁੱਟਣ ਵਾਲੇ ਦੋਸ਼ੀਆਂ ਦੇ ਵਿਰੁੱਧ ਕੇਸ ਦਰਜ਼ ਕਰਕੇ ਉਨ੍ਹਾਂ ਦੀ ਤਲਾਸ਼ ਕਰਕੇ ਕਾਬੂ ਕਰ ਲਿਆ ਜਾਵੇਗਾ।
-ਨਜ਼ਾਇਜ ਔਲਾਦ ਹੋਣ ਦਾ ਸ਼ੱਕ
ਭਾਂਵੇ ਇੱਕ ਪਾਸੇ ਔਲਾਦ ਨੂੰ ਤਰਸਦੇ ਲੋਕ ਕੁਝ ਵੀ ਕਰਨ ਲਈ ਤਿਆਰ ਹੋ ਜਾਂਦੇ ਹਨ। ਪਰ ਦੂਸਰੇ ਪਾਸੇ ਇਸ ਤਰਾਂ ਨਵਜੰਮੇ ਬੱਚੇ ਨੂੰ ਕੂੜੇ ਦੇ ਢੇਰ ਤੇ ਸੁੱਟ ਜਾਣ ਦੀ ਘਟਨਾ, ਬੱਚੇ ਦੇ ਨਜ਼ਾਇਜ਼ ਔਲਾਦ ਹੋਣ ਵੱਲ ਇਸ਼ਾਰਾ ਵੀ ਕਰਦੀ ਹੈ। ਐਸਪੀ ਭਾਰਦਵਾਜ ਨੇ ਕਿਹਾ ਕਿ ਪੂਰੇ ਘਟਨਾਕ੍ਰਮ ਦੀ ਜ਼ਾਂਚ ਅਤੇ ਸੁੱਟੇ ਗਏ ਬੱਚੇ ਦੇ ਵਾਰਿਸਾਂ ਨੂੰ ਲੱਭਣ ਲਈ ਡੀਐਸਪੀ ਸਪੈਸ਼ਲ ਬਰਾਂਚ ਪਰਮਿੰਦਰ ਸਿੰਘ ਦੀ ਅਗਵਾਈ ਚ, ਟੀਮ ਕਾਇਮ ਕੀਤੀ ਜਾ ਰਹੀ ਹੈ, ਮਾਸੂਮ ਨੂੰ ਜੰਮਣ ਤੋਂ ਬਾਅਦ ਹੀ ੳਸਦੀ ਸੋਹਲ ਜਿੰਦ ਨੂੰ ਖਤਰੇ ਪਾਉਣ ਵਾਲੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਐਮਐਲਏ ਕੁਲਵੰਤ ਸਿੰਘ ਪੰਡੋਰੀ ਨੇ ਘਟਨਾ ਦੀ ਸਖਤ ਨਿੰਦਿਆ ਕਰਦੇ ਹੋਏ, ਦੋਸ਼ੀਆਂ ਦੇ ਵਿਰੁੱਧ ਸਖਤ ਕਾਰਵਾਈ ਕਰਨ ਦੀ ਪ੍ਰਸ਼ਾਸਨ ਤੋਂ ਮੰਗ ਵੀ ਕੀਤੀ।