← ਪਿਛੇ ਪਰਤੋ
ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 20 ਅਪ੍ਰੈਲ 2020: ਕੋਰੋਨਾਂ ਵਾਇਰਸ ਦੇ ਪ੍ਰਕੋਪ ਨੂੰ ਠੱਲ• ਪਾਉਣ ਲਈ ਜਿੱਥੋਂ ਪੰਜਾਬ ਸਰਕਾਰ ਤੋ ਇਲਾਵਾ ਵੱਖ-ਵੱਖ ਧਾਰਮਿਕ ਤੇ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਕਈ ਤਰਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਉੱਥੇ ਹਲਕਾ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਸਮੁੱਚੇ ਹਲਕੇ ਮਜੀਠੇ ਨੂੰ ਸੈਨੇਟਾਇਜ ਕਰਨ ਲਈ ਵਿਸ਼ੇਸ਼ ਉਪਰਾਲਾ ਕਰਦਿਆਂ ਕਸਬਾ ਮਜੀਠਾ ਤੋ ਅਰੰਭਤਾ ਕੀਤੀ ਹੈ।। ਸ ਮਜੀਠੀਆ ਨੇ ਦੱਸਿਆ ਕਿ ਇਹ ਉਪਰਾਲਾ ਸਮੁੱਚੀ ਅਕਾਲੀ ਦਲ ਦੀ ਟੀਮ ਵੱਲੋਂ ਨਿੱਜੀ ਤੌਰ 'ਤੇ ਕੀਤਾ ਜਾ ਰਿਹਾ ਹੈ।। ਬਣਾਏ ਗਏ ਨਿਯਮਾਂ ਤਹਿਤ ਕਸਬਾ ਮਜੀਠਾ ਤੋ ਬਾਅਦ ਇਨ•ਾਂ ਸਪਰੇਅ ਕੰਪਰੈਸ਼ਨ ਮਸ਼ੀਨਾਂ ਰਾਹੀ ਦਵਾਈ ਦਾ ਛਿਣਕਾ ਕਰਕੇ ਸਮੁੱਚੇ ਹਲਕੇ ਦੇ ਪਿੰਡਾਂ ਨੂੰ ਸੈਨੇਟਾਇਜ ਕੀਤਾ ਜਾਵੇਗਾ।। ਇਸ ਮੌਕੇ ਮਜੀਠੀਆ ਨੇ ਕੋਰੋਨਾ ਦੇ ਪ੍ਰਭਾਵ ਨੂੰ ਰੋਕਣ ਲਈ ਲੋਕਾਂ ਨੂੰ ਸਿਹਤ ਵਿਭਾਗ ਤੇ ਪ੍ਰਸ਼ਾਸਨ ਵੱਲੋਂ ਦਿੱਤੀਆਂ ਗਈਆਂ ਹਿਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ।। ਮਜੀਠੀਆ ਨੇ ਕਿਹਾ ਕਿ ਅੱਜ ਕਰਫ਼ਿਊ ਲੱਗੇ ਨੂੰ ਮਹੀਨਾ ਹੋ ਗਿਆ ਹੈ। ਜਿਸ ਕਰਕੇ ਦਿਹਾੜੀਦਾਰ ਆਪਣੇ ਕੰਮ ਤੋ ਵਿਹਲਾ ਹੋ ਕੇ ਘਰ ਬੈਠਾ ਹੈ। ਪੰਜਾਬ ਸਰਕਾਰ ਉਨ•ਾਂ ਦੇ ਬੈਂਕ ਖਾਤਿਆਂ ਵਿਚ ਛੇ-ਛੇ ਹਜਾਰ ਰੁਪਿਆ ਪਾਵੇ ਤਾਂ ਜੋ ਉਨ•ਾਂ ਦਾ ਘਰ ਦਾ ਖਰਚਾ ਚੱਲ ਸਕੇ।।
Total Responses : 266