ਗੁਰਮੀਤ ਪਲਾਹੀ
ਫਗਵਾੜਾ, 21 ਅਪ੍ਰੈਲ 2020 : ਕੋਰੋਨਾ ਆਫ਼ਤ ਦੇ ਸਮੇਂ ਪੰਜਾਬ ਸਰਕਾਰ ਵਲੋਂ ਬਿਜਲੀ ਦੇ ਬਿੱਲ ਲੇਟ ਤਾਰਨ ਦੀ ਸਹੂਲਤ ਦਿੱਤੀ ਗਈ ਹੈ, ਦੂਜੇ ਪਾਸੇ ਫਗਵਾੜਾ ਬਿਜਲੀ ਦਫ਼ਤਰ ਵਲੋਂ ਪਿੰਡ ਪਲਾਹੀ ਦੇ ਬਿਜਲੀ ਦੇ ਖਪਤਕਾਰਾਂ ਨੂੰ ਅੱਜ ਹੀ ਬਿੱਲ ਜਾਰੀ ਕਰਕੇ 21 ਅਪ੍ਰੈਲ ਤੱਕ ਜਮ੍ਹਾਂ ਕਰਾਉਣ ਲਈ ਹੁਕਮ ਜਾਰੀ ਕੀਤੇ ਗਏ ਹਨ।
ਉਪਰੋਂ ਇਹ ਬਿੱਲ ਬਿਨ੍ਹਾਂ ਕੋਈ ਮੀਟਰ ਰੀਡਿੰਗ ਲਈ ਜਾਰੀ ਕੀਤੇ ਜਾ ਰਹੇ ਹਨ। ਇਸ ਸਬੰਧੀ ਮਦਦ ਲਾਲ ਅਧਿਕਾਰਤ ਪੰਚ, ਮਨੋਹਰ ਸਿੰਘ ਪੰਚ ਅਤੇ ਹੋਰਨਾਂ ਮੈਂਬਰਾਂ ਨੇ ਕਿਹਾ ਕਿ ਜਿੱਥੇ ਪਹਿਲਾਂ ਖਪਤਕਾਰਾਂ ਦੇ ਇਹ ਬਿੱਲ ਚਾਰ ਜਾਂ ਪੰਜ ਹਜ਼ਾਰ ਆਉਂਦੇ ਸਨ, ਹੁਣ ਇਹ ਬਿੱਲ ਵੀਹ ਹਜ਼ਾਰ ਤੱਕ ਦੀ ਰਕਮ ਦੇ ਭੇਜੇ ਜਾ ਰਹੇ ਹਨ। ਉਹਨਾ ਮੰਗ ਕੀਤੀ ਕਿ ਇਹ ਬਿੱਲ ਮੀਟਰ ਰੀਡਿੰਗ ਤੋਂ ਬਾਅਦ ਜਾਰੀ ਕੀਤੇ ਜਾਣ ਜਾਂ ਮਾਫ਼ ਕੀਤੇ ਜਾਣ।