ਰਜਨੀਸ਼ ਸਰੀਨ
- ਬਾਪੂ ਸੇਵਾ ਦਾਸ ਜੀ ਅਤੇ ਸੰਗਤਪੁਰਾ ਸੈਲਫ਼ ਹੈਲਪ ਗਰੁੱਪ ਨੇ ਕੀਤਾ ਉਪਰਾਲਾ
ਨਵਾਂਸ਼ਹਿਰ, 21 ਅਪਰੈਲ 2020 - ਐੱਸ ਡੀ ਐੱਮ ਬੰਗਾ ਸ੍ਰੀ ਗੌਤਮ ਜੈਨ ਅਤੇ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਡਾ. ਜਗਜੀਤ ਸਿੰਘ ਵਲੋਂ ਅੱਜ ਬੰਗਾ ਮੰਡੀ ’ਚ ਲੇਬਰ ਤੇ ਹੋਰਨਾਂ ਨੂੰ 350 ਦੁਬਾਰਾ ਵਰਤੇ ਜਾ ਸਕਣ ਵਾਲੇ ਮਾਸਕਾਂ ਦ ਵੰਡ ਕੀਤੀ ਗਈ।
‘ਬਾਪੂ ਸੇਵਾ ਦਾਸ ਜੀ ਅਤੇ ਸੰਗਤਪੁਰਾ ਸੈਲਫ਼ ਹੈਲਪ ਗਰੁੱਪ’ ਵਲੋਂ ਤਿਆਰ ਕੀਤੇ ਅਤੇ ਦੀ ਝਿੰਗੜਾਂ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਲਿਮਿਟਿਡ ਦੇ ਸਹਿਯੋਗ ਨਾਲ਼ ‘ਦੀ ਬੰਗਾ ਮਾਰਕੀਟਿੰਗ ਸੋਸਾਇਟੀ ਲਿਮਿਟਡ’ ਵਲੋਂ ਭੇਟ ਕੀਤੇ ਗਏ ਇਹ 350 ਮਾਸਕ ਜੋ ਆੜਤੀਆਂ, ਮਜ਼ਦੂਰਾਂ ਅਤੇ ਦਾਣਾ ਮੰਡੀ ਵਿੱਚ ਕੰਮ ਕਰਨ ਵਾਲੇ ਸੱਜਣਾਂ ਨੂੰ ਮੁਫ਼ਤ ਵੰਡੇ ਗਏ।
ਇਸ ਮੌਕੇ ਐਸ ਡੀ ਐਮ ਬੰਗਾ ਨੇ ਆੜ੍ਹਤੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਤੋਲਿਆਂ, ਮੁਨੀਮਾਂ ਅਤੇ ਲੇਬਰ ਦਾ ਕੋਵਿਡ ਲੱਛਣਾਂ ਦੇ ਸਬੰਧ ’ਚ ਵਿਸ਼ੇਸ਼ ਤੌਰ ’ਤੇ ਖਿਆਲ ਰੱਖਣ ਅਤੇ ਜਿਸ ਕਿਸੇ ’ਚ ਵੀ ਕੋਵਿਡ ਲੱਛਣ ਨਜ਼ਰ ਆਉਣ ਤਾਂ ਉਸ ਨੂੰ ਤੁਰੰਤ ਕੰਮ ਤੋਂ ਹਟਾ ਕੇ ਨੇੜਲੇ ਸਰਕਾਰੀ ਹਸਪਤਾਲ ’ਚ ਦਿਖਾਉਣ। ਇਸ ਮੌਕੇ ’ਤੇ ਜਸਵਿੰਦਰ ਸਿੰਘ ਝਿੰਗੜ, ਇਕਬਾਲ ਸਿੰਘ ਮੈਨੇਜਰ ਮਾਰਕੀਟਿੰਗ ਸਭਾ ਬੰਗਾ, ਸ਼ਿੰਗਾਰਾ ਲੰਗੇਰੀ ਮੌਜੂਦ ਸਨ।