← ਪਿਛੇ ਪਰਤੋ
ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 21 ਅਪ੍ਰੈਲ 2020 - ਸਰਕਾਰ ਵੱਲੋਂ 15 ਅਪ੍ਰੈਲ ਨੂੰ ਕਣਕ ਦੀ ਖ਼ਰੀਦਦਾਰੀ ਲਈ ਮੰਡੀਆਂ ਸ਼ੁਰੂ ਕੀਤੀਆਂ ਗਈਆਂ ਸਨ ਪਰ ਅੰਮ੍ਰਿਤਸਰ ਦੀ ਭਗਤਾਂ ਵਾਲਾ ਦਾਣਾ ਮੰਡੀ ਵਿਖੇ ਅੱਜ ਛੇਵੇਂ ਦਿਨ ਕਣਕ ਦੀ ਆਮਦ ਦੀ ਸ਼ੁਰੂਆਤ ਹੋਈ ਹੈ। । ਜਿਸ ਦੇ ਬਾਰੇ ਜਾਣਕਾਰੀ ਸਾਂਝੀ ਕਰਦਿਆ ਮੰਡੀ ਬੋਰਡ ਦੇ ਸੇਕੈਟਰੀ ਅਮਨਦੀਪ ਸਿੰਘ ਨੇ ਦਸਿਆ ਕਿ ਮੰਡੀ ਬੋਰਡ ਵਲੋਂ ਕੋਰੋਨਾ ਵਾਇਰਸ ਨੂੰ ਵੇਖਦੇ ਹੋਏ ਸਾਰੇ ਹੀ ਉਚਿੱਤ ਕਦਮ ਚੁੱਕੇ ਗਏ ਹਨ। ਜਿਸ ਦੇ ਚਲਦੇ ਕਿਸਾਨਾਂ ਨੂੰ ਸੈਨੇਟਾਇਜ ਕਰਨ ਤੌ ਬਾਅਦ ਹੀ ਮੰਡੀ ਵਿਚ ਆਉਣ ਦਿਤਾ ਜਾ ਰਿਹਾ ਹੈ। ।ਅੱਜ ਅੰਮ੍ਰਿਤਸਰ ਦੇ ਭਗਤਾਂ ਵਾਲਾ ਦਾਣਾ ਮੰਡੀ ਵਿਖੇ 40 ਟਰਾਲੀਆਂ ਕਣਕ ਦੀਆ ਪਹੁੰਚਿਆ ਹਨ ਜਿਨ੍ਹਾਂ ਵਿਚੋਂ 12 ਟਰਾਲੀਆਂ ਨੂੰ ਵਾਪਸ ਭੇਜ ਦਿਤਾ ਗਿਆ ਹੈ। ਕਿਉਂਕਿ ਉਨ੍ਹਾਂ ਦੀ ਕਣਕ ਵਿਚ ਨਮੀ ਬਹੁਤ ਜ਼ਿਆਦਾ ਸੀ।। ਉਧਰ ਦੂਜੇ ਪਾਸੇ ਮੰਡੀ ਦੇ ਸਾਬਕਾ ਪ੍ਰਧਾਨ ਨਰਿੰਦਰ ਬਹਿਲ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਜ ਪਾਸੇ ਛੇਵੇਂ ਦਿਨ ਭਗਤਾ ਵਾਲਾ ਦਾਣਾ ਮੰਡੀ ਵਿਖੇ ਕਣਕ ਦੀ ਆਮਦ ਹੋਈ ਹੈ ਪਰ ਸਰਕਾਰ ਅਤੇ ਏਜੰਸੀਆਂ ਦਾ ਕੋਈ ਵੀ ਨੁਮਾਇੰਦਾ ਇੱਥੇ ਨਹੀ ਪਹੁੰਚਿਆ ਜਿਸ ਦੇ ਚੱਲਦੇ ਕਿਸਾਨ ਕਾਫੀ ਨਿਰਾਸ਼ ਹਨ।
Total Responses : 266