ਪਹਿਲੇ ਪੜਾਅ ਦੀ ਸਕ੍ਰੀਨਿੰਗ ਫੇਜ਼ -2 ਅਤੇ 7 ਤੋਂ ਹੋਵੇਗੀ ਅਰੰਭ
ਇਸ ਤੋਂ ਬਾਅਦ 24 ਅਪ੍ਰੈਲ ਨੂੰ ਜ਼ੀਰਕਪੁਰ ਵਿਖੇ ਕੀਤੀ ਜਾਵੇਗੀ ਸਕ੍ਰੀਨਿੰਗ
ਐਸ ਏ ਐਸ ਨਗਰ, 22 ਅਪ੍ਰੈਲ 2020: "ਜ਼ਿਲ੍ਹਾ ਪ੍ਰਸ਼ਾਸਨ ਪੂਰੇ ਜ਼ਿਲ੍ਹੇ ਵਿੱਚ ਅਖਬਾਰਾਂ ਦੇ ਫੇਰੀਵਾਲਿਆਂ, ਏਜੰਟਾਂ ਅਤੇ ਵਿਤਰਕਾਂ ਦੀ ਜਾਂਚ ਕਰਵਾਏਗਾ ਤਾਂ ਜੋ ਲੋਕਾਂ ਦੇ ਮਨਾਂ ਵਿੱਚ ਪਏ ਡਰ ਨੂੰ ਦੂਰ ਕਰਨ ਦੇ ਨਾਲ-ਨਾਲ ਫੇਰੀਵਾਲਿਆਂ / ਏਜੰਟਾਂ ਦੀ ਸੁਰੱਖਿਆ ਵੀ ਕੀਤੀ ਜਾ ਸਕੇ।" ਇਹ ਪ੍ਰਗਟਾਵਾ ਅੱਜ ਇਥੇ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਕੀਤਾ।
ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਪ੍ਰਕਿਰਿਆ ਇਕ ਪੜਾਅਵਾਰ ਤਰੀਕੇ ਨਾਲ ਸ਼ੁਰੂ ਕੀਤੀ ਜਾਏਗੀ ਅਤੇ ਪਹਿਲਾ ਪੜਾਅ 23 ਅਪ੍ਰੈਲ, 2020 ਨੂੰ ਮੁਹਾਲੀ ਵਿਖੇ ਫੇਜ਼ -2 ਅਤੇ ਫੇਜ਼ -7 ਤੋਂ ਇਕੋ ਸਮੇਂ ਸ਼ੁਰੂ ਹੋਵੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਫੇਜ਼ -2 ਵਿਚ ਤਕਰੀਬਨ 150 ਫੇਰੀ ਵਾਲੇ ਹਨ ਅਤੇ ਇੰਨੇ ਹੀ ਫੇਜ਼ 7 ਵਿਚ ਹਨ ਇਸ ਲਈ ਕੁੱਲ 300 ਵਿਅਕਤੀਆਂ ਦੀ ਸਵੇਰੇ 8 ਵਜੇ ਤੋਂ ਜਾਂਚ ਕੀਤੀ ਜਾਏਗੀ।
ਇਸ ਉਪਰੰਤ, ਇਹ ਮੁਹਿੰਮ ਪੂਰੇ ਜ਼ਿਲ੍ਹੇ ਵਿੱਚ ਚਲਾਈ ਜਾਏਗੀ। ਇਹੋ ਮੁਹਿੰਮ ਜ਼ੀਰਕਪੁਰ ਵਿੱਚ 24 ਅਪ੍ਰੈਲ ਨੂੰ ਚਲਾਈ ਜਾਏਗੀ।