ਅਸ਼ੋਕ ਵਰਮਾ
ਮਾਨਸਾ, 22 ਅਪ੍ਰੈਲ 2020 - ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਵੱਲੋਂ ਸ਼ੁਰੂ ਕੀਤੀ ਪਿਰਤ ਤਹਿਤ ਮਾਨਸਾ ਸ਼ਹਿਰ ਦੀਆਂ ਪ੍ਰਮੁੱਖ ਸੰਸਥਾਵਾਂ, ਸਕੂਲਾਂ ਅਤੇ ਕਾਲਜਾਂ ਦੇ ਰਚੇਤਾ ਸੀਨੀਅਰ ਐਡਵੋੋਕੇਟ ਅਸ਼ਵਨੀ ਕੁਮਾਰ ਸ਼ਰਮਾ ਦੇ 93ਵੇਂ ਜਨਮ ਦਿਨ ਸਬੰਧੀ ਮਾਨਸਾ ਸ਼ਹਿਰ ਦੇ ਵਾਰਡ ਨੰਬਰ 6 ਦੇ ਵੀ.ਪੀ.ਓ. ਸਹਾਇਕ ਥਾਣੇਦਾਰ ਅਮਰੀਕ ਸਿੰਘ ਨੇ ਜਨਮ ਦਿਨ ਦਾ ਕੇਕੇ ਪਹੁੰਚਾਇਆ ਅਤੇ ਮੁਬਾਰਕਬਾਦ ਦਿੱਤੀ। ਐਸ.ਐਸ.ਪੀ. ਡਾ. ਭਾਰਗਵ ਨੇ ਦੱਸਿਆ ਕਿ ਰਾਹੀਂ ਉਨਾਂ ਨੇ ਅਸ਼ਵਨੀ ਕੁਮਾਰ ਸ਼ਰਮਾ ਐਡਵੋੋਕੇਟ ਦੇ ਜਨਮ ਦਿਨ ਸਮੇਂ ਮਾਨਸਾ ਪੁਲਿਸ ਵੱਲੋੋਂ ਪੀ.ਸੀ.ਆਰ. ਮੋਟਰਸਾਈਕਲਾਂ ਰਾਹੀਂ ਉਨਾਂ ਦੇ ਘਰ ਕੇਕ ਭੇਜ ਕੇ ਉਨਾਂ ਦਾ ਮਾਣ-ਸਨਮਾਨ ਕੀਤਾ ਗਿਆ ਹੈ।
ਸ਼ਰਮਾ ਦਾ 93ਵਾਂ ਜਨਮ ਦਿਨ ਮਨਾਉਣ ਲਈ ਕੇਕ ਭੇਜਣ ’ਤੇ ਮਾਨਸਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸਿੱਧੂ ਨੇ ਮਾਨਸਾ ਪੁਲਿਸ ਦਾ ਧੰਨਵਾਦ ਕੀਤਾ। ਉਨਾ ਕਿਹਾ ਕਿ ਜਿੱਥੇ ਸ਼੍ਰੀ ਅਸ਼ਵਨੀ ਕੁਮਾਰ ਸ਼ਰਮਾ ਨੇ ਪੰਜਾਬ ਮਹਾਵੀਰ ਦਲ ਦੀ ਸਥਾਪਨਾ ਕਰਵਾਈ, ਉਥੇ ਹੀ ਉਨਾਂ ਨੇ ਹਰਿਦੁਆਰ ਵਿਖੇ ਧਰਮਸ਼ਾਲਾ ਦਾ ਨਿਰਮਾਣ ਵੀ ਕਰਵਾਇਆ। ਇਸ ਤੋੋਂ ਇਲਾਵਾ ਉਨਾਂ ਨੇ ਸਿੱਖਿਆ ਦੇ ਖੇਤਰ ਵਿੱਚ ਨਹਿਰੂ ਮੈਮੋੋਰੀਅਲ ਕਾਲਜ ਮਾਨਸਾ ਅਤੇ ਐਸ.ਡੀ. ਕੰਨਿਆ ਮਹਾਵਿਦਿਆਲਿਆ ਵਿੱਚ ਵੀ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੈ। ਉਨਾਂ ਦੱਸਿਆ ਕਿ ਇਸ ਤੋੋਂ ਇਲਾਵਾ ਮਾਨਸਾ ਨੂੰ ਜ਼ਿਲਾ ਬਨਾਉਣ ਵਿੱਚ ਜ਼ਿਲਾ ਮਾਨਸਾ ਅੰਦਰ ਸੈਸ਼ਨ ਕੋੋਰਟ ਲਿਆਉਣ ਲਈ ਅਹਿਮ ਭੂਮਿਕਾ ਨਿਭਾਈ ਹੈ।
ਐਡਵੋਕੇਟ ਅਸ਼ਵਨੀ ਕੁਮਾਰ ਸ਼ਰਮਾ ਨੇ ਕਿਹਾ ਕਿ ਉਹ ਮਾਨਸਾ ਪੁਲਿਸ ਅਤੇ ਖਾਸ ਕਰਕੇ ਡਾ. ਨਰਿੰਦਰ ਭਾਰਗਵ ਦੇ ਧੰਨਵਾਦੀ ਹਨ ਜਿੰਨਾਂ ਨੇ ਉਨਾਂ ਵਰਗੇ ਸਧਾਰਨ ਬਜ਼ੁਰਗ ਦੇ ਜਨਮ ਦਿਨ ਮਨਾਉਣ ਸਬੰਧੀ ਉਚੀ ਸੋੋਚ ਰੱਖੀ ਹੈ। ਉਨਾਂ ਕਿਹਾ ਕਿ ਉਹ ਅੱਜ ਨਿਵੇਕਲਾ ਮਾਣ ਮਹਿਸੂਸ ਕਰ ਰਹੇ ਹਨ ਅਤੇ ਉਨਾਂ ਨੂੰ ਜਾਪ ਰਿਹਾ ਹੈ ਕਿ ਜੋੋ ਉਨਾਂ ਦਾ ਜਨਤਕ ਜੀਵਨ ਰਿਹਾ ਹੈ, ਉਸ ਵਿੱਚ ਕੀਤੇ ਕੰਮਾਂ ਨੂੰ ਅੱਜ ਬੂਰ ਪੈਣ ਲੱਗ ਪਿਆ ਹੈ। ਇਸ ਨਾਲ ਉਨਾਂ ਦੇ ਪਰਿਵਾਰ ਵਿੱਚ ਬਹੁਤ ਖੁਸ਼ੀ ਪਾਈ ਜਾ ਰਹੀ ਹੈ। ਉਨਾਂ ਕਿਹਾ ਕਿ ਉਨਾਂ ਸਾਲ 1952 ਤੋੋਂ 1955 ਤੱਕ ਪੁਲਿਸ ਵਿਭਾਗ ਵਿੱਚ ਬਤੌਰ ਪੁਲਿਸ ਪ੍ਰੋਸੀਕਿਊਟਰ ਦੇ ਤੌੌਰ ’ਤੇ ਨੌੌਕਰੀ ਕੀਤੀ ਸੀ ਅਤੇ ਉਸ ਸਮੇਂ ਵੀ ਪੁਲਿਸ ਨੂੰ ਇਹੀ ਸਿਖਾਇਆ ਜਾਂਦਾ ਸੀ ਕਿ ਪੁਲਿਸ ਨੇ ਲੋਕਾਂ ਦੀ ਸੇਵਾ ਕਰਨੀ ਹੈ। ਇਹੋੋ ਭੂਮਿਕਾ ਅੱਜ ਡਾ. ਨਰਿੰਦਰ ਭਾਰਗਵ ਦੀ ਅਗਵਾਈ ਵਿੱਚ ਮਾਨਸਾ ਪੁਲਿਸ ਕੋੋਰੋੋਨਾ ਵਾਇਰਸ ਦੇ ਲਾਕਡਾਊਨ ਸਮੇਂ ਨਿਭਾਅ ਰਹੀ ਹੈ।
ਐਸਐਸਪੀ ਡਾ ਨਰਿੰਦਰ ਭਾਰਗਵ ਨੇ ਦੱਸਿਆ ਕਿ ਲਾਕਡਾਊਨ ਸਮੇਂ ਕਿਸਾਨਾਂ ਦੀਆ ਫਸਲਾਂ ਅਤੇ ਸਬਜੀਆਂ ਦੀ ਖਰੀਦ ਯਕੀਨੀ ਬਣਾਈ ਜਾ ਰਹੀ ਹੈ ਅਤੇ ਗਰੀਬ ਵਿਅਕਤੀਆਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਬੁਢਾਪਾ, ਵਿਧਵਾ ਅਤੇ ਅੰਗਹੀਣ ਪੈਨਸ਼ਨਾਂ ਮਾਨਸਾ ਪੁਲਿਸ ਵੱਲੋੋਂ ਘਰ-ਘਰ ਪਹੁੰਚਾਈਆਂ ਜਾ ਰਹੀਆ ਹਨ।