ਐਸ ਏ ਐਸ ਨਗਰ, 22 ਅਪ੍ਰੈਲ 2020: ਜ਼ਿਲ੍ਹਾ ਮੈਜਿਸਟਰੇਟ ਸ੍ਰੀ ਗਿਰੀਸ਼ ਦਿਆਲਨ ਨੇ ਅੱਜ ਸੀਆਰਪੀਸੀ, ਐਕਟ, 1973 ਦੀ ਧਾਰਾ 144 ਅਧੀਨ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਆਦੇਸ਼ ਦਿੱਤੇ ਕਿ ਸਾਰੇ ਮੈਡੀਕਲ ਸਟੋਰਾਂ, ਮੈਡੀਕਲ ਦੁਕਾਨਾਂ, ਕੈਮੀਕਲ ਦੀਆਂ ਦੁਕਾਨਾਂ ਸਮੇਤ ਜਨ ਔਸ਼ਧੀ ਦੀਆਂ ਦੁਕਾਨਾਂ ਅਤੇ ਡਾਕਟਰਾਂ ਖਾਸ ਕਰਕੇ ਜਨਰਲ ਕਲੀਨਿਕ ਚਲਾਉਣ ਵਾਲੇ ਡਾਕਟਰ ਰਿਕਾਰਡ ਬਣਾ ਕੇ ਰੱਖਣਗੇ। ਇਸ ਰਿਕਾਰਡ ਵਿਚ ਬੁਖਾਰ, ਜ਼ੁਕਾਮ, ਗਲ਼ੇ ਦੀ ਲਾਗ, ਫਲੂ ਅਤੇ ਇਸ ਤਰਾਂ ਦੇ ਲੱਛਣਾਂ ਵਾਲੇ ਖਰੀਦਦਾਰਾਂ/ਮਰੀਜਾਂ ਦੇ ਨਾਮ, ਮੋਬਾਈਲ ਨੰਬਰ ਅਤੇ ਪਤਾ ਸ਼ਾਮਲ ਹੋਣਗੇ ਭਾਵੇਂ ਉਹਨਾਂ ਦਵਾਈਆਂ ਦੀ ਘਰੇਲੂ ਸਪੁਰਦਗੀ ਦੇ ਜ਼ਰੀਏ ਦਵਾਈ ਮੰਗਵਾਈ ਹੋਵੇ।
ਇਹ ਅੰਕੜੇ ਰੋਜ਼ਾਨਾ ਈਮੇਲ ਰਾਹੀਂ ਸਿਵਲ ਸਰਜਨ, ਐੱਸ. ਐੱਸ. ਨਗਰ ਨੂੰ ਦੇਣੇ ਲਾਜ਼ਮੀ ਹਨ। ਸਿਵਲ ਸਰਜਨ ਫਿਰ ਕੋਵੀਡ -19 ਦੇ ਲੱਛਣਾਂ ਵਾਲੇ ਮਰੀਜ਼ਾਂ ਦਾ ਪਤਾ ਲਗਾਏਗਾ ਅਤੇ ਕੋਵਿਡ -19 ਨੂੰ ਨਿਯੰਤਰਿਤ ਕਰਨ ਲਈ ਸਾਰੇ ਜ਼ਰੂਰੀ ਉਪਾਅ ਕਰੇਗਾ। ਇਹਨਾਂ ਹੁਕਮਾਂ ਦੀ ਉਲੰਘਣਾ ਕਰਨ ‘ਤੇ ਆਈਪੀਸੀ ਦੀ ਧਾਰਾ 188 ਅਧੀਨ ਕਾਰਵਾਈ ਕੀਤੀ ਜਾਵੇਗੀ।