ਐਸ.ਐਮ.ਓਜ਼ ਨੂੰ ਰੋਜ਼ਾਨਾ ਰਿਪੋਰਟ ਭੇਜੀ ਜਾਵੇ
ਐਸ.ਏ.ਐਸ. ਨਗਰ, 22 ਅਪ੍ਰੈਲ 2020: ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਅੱਜ ਆਦੇਸ਼ ਦਿੱਤਾ ਹੈ ਕਿ ਕੋਵਿਡ -19 ਬਿਮਾਰੀ ਸੰਬੰਧੀ ਸਹੀ ਮੁਲਾਂਕਣ ਕਰਨ ਲਈ ਆਸ਼ਾ ਵਰਕਰ ਅਤੇ ਏ.ਐਨ.ਐਮਜ਼ ਆਪਣੇ ਖੇਤਰ ਵਿੱਚ ਸਹਿ-ਰੋਗੀ ਨੂੰ ਖੰਘ, ਬਿਮਾਰੀ, ਫਲੂ, ਛਾਤੀ ਜਕੜਨ ਅਤੇ ਗੰਭੀਰ ਸਾਹ ਦੀ ਬਿਮਾਰੀ ਤੋਂ ਮਰੀਜ਼ ਦਾ ਪੀੜਤ ਹੋਣਾ ਜਾਂ ਨਾ ਹੋਣਾ ਸੁਨਿਸ਼ਚਿਤ ਕਰਨ।
ਇਹ ਕਾਮੇ ਰੋਜ਼ਾਨਾ ਇਹ ਡਾਟਾ ਆਪਣੇ ਖੇਤਰਾਂ ਦੇ ਐਸਐਮਓਜ਼ ਨੂੰ ਭੇਜਣਗੇ ਭਾਵੇਂ ਕੋਈ ਸ਼ੱਕੀ ਮਰੀਜ਼ ਨਾ ਵੀ ਹੋਵੇ। ਐਸ.ਐਮ.ਓਜ਼ ਕੰਪਾਇਲ ਕੀਤੀ ਜਾਣਕਾਰੀ ਰੋਜ਼ਾਨਾ ਸਿਵਲ ਸਰਜਨ ਨੂੰ ਭੇਜਣਗੇ।